ਠੱਗ YouTube ਬਾਬਾ ਉਰਫ਼ ਯੋਗੇਸ਼ ਮਹਿਤਾ ਗ੍ਰਿਫ਼ਤਾਰ, ਮਿਊਚੁਅਲ ਫੰਡ ਦੇ ਨਾਂ 'ਤੇ ਕਰਦਾ ਸੀ ਧੋਖਾਧੜੀ 
Published : Jun 28, 2023, 12:30 pm IST
Updated : Jun 28, 2023, 12:30 pm IST
SHARE ARTICLE
Thug YouTube Baba alias Yogesh Mehta
Thug YouTube Baba alias Yogesh Mehta

ਕਈ ਸ਼ਹਿਰਾਂ ’ਚ ਕਰ ਚੁੱਕਾ ਹੈ ਕੁੱਲ 5.50 ਕਰੋੜ ਰੁਪਏ ਦਾ ਫਰਾਡ

ਭੋਪਾਲ : ਮੱਧ ਪ੍ਰਦੇਸ਼ ਦੀ ਗੁਨਾ ਪੁਲਿਸ ਨੇ ਕਰੋੜਾਂ ਰੁਪਏ ਠੱਗਣ ਵਾਲੇ ਯੂ-ਟਿਊਬ ਬਾਬਾ ਉਰਫ਼ ਯੋਗੇਸ਼ ਮਹਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਉੱਜੈਨ, ਰਤਲਾਮ ਅਤੇ ਮੰਦਸੌਰ ਸਮੇਤ ਕਈ ਹੋਰ ਸ਼ਹਿਰਾਂ ’ਚ 5.50 ਕਰੋੜ ਰੁਪਏ ਦੀ ਧੋਖਾਧੜੀ ਕਰ ਚੁੱਕਾ ਹੈ। ਮੁਲਜ਼ਮ ਯੂ-ਟਿਊਬ ਬਾਬਾ ਦੀ ਕਾਫ਼ੀ ਸਮੇਂ ਤੋਂ ਭਾਲ ਸੀ ਤੇ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਰਹੀ ਸੀ। ਇਹ ਮਾਮਲਾ ਉਦੋਂ ਪੁਲਿਸ ਦੇ ਧਿਆਨ ’ਚ ਆਇਆ, ਜਦੋਂ ਗੁਨਾ ਜ਼ਿਲ੍ਹੇ ਦੇ ਮ੍ਰਿਗਵਾਸ ਨਿਵਾਸੀ ਪੂਜਾ ਪਰਿਹਾਰ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ। ਮਹਿਲਾ ਨੇ ਦੱਸਿਆ ਕਿ ਉਸ ਕੋਲੋਂ ਮਿਊਚੁਅਲ ਫੰਡ ਦੇ ਨਾਂ ’ਤੇ 5.50 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ।

ਪੂਜਾ ਪਰਿਹਾਰ ਨੇ ਪੁਲਿਸ ਨੂੰ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਨੇ ਯੂ-ਟਿਊਬ ’ਤੇ ਵੀਡੀਓ ਵੇਖਿਆ ਸੀ। ਵੀਡੀਓ ’ਚ ਇਕ ਬਾਬਾ ਜੀਵਨ ਨਾਲ ਸਬੰਧਤ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਦਾਅਵਾ ਕਰ ਰਿਹਾ ਸੀ। ਵੀਡੀਓ ਦੇ ਲਿੰਕ ਹੇਠਾਂ ਮੋਬਾਇਲ ਨੰਬਰ ਲਿਖਿਆ ਹੋਇਆ ਸੀ। ਜਦੋਂ ਉਸ ਨੇ ਉਸ ਮੋਬਾਇਲ ਨੰਬਰ ’ਤੇ ਫੋਨ ਲਾਇਆ ਤਾਂ ਦੂਜੇ ਪਾਸਿਓਂ ਯੋਗੇਸ਼ ਮਹਿਤਾ ਨਾਂ ਦੇ ਵਿਅਕਤੀ ਨੇ ਫੋਨ ’ਤੇ ਗੱਲ ਕੀਤੀ।

ਢੋਂਗੀ ਬਾਬਾ ਨੇ ਦੱਸਿਆ ਕਿ ਉਹ ਆਈਡੀਬੀਆਈ ਬੈਂਕ ’ਚ ਏਜੰਟ ਹੈ। ਯੋਗੇਸ਼ ਨੇ ਪੂਜਾ ਨੂੰ ਮਿਊਚੁਅਲ ਫੰਡ ’ਚ ਨਿਵੇਸ਼ ਕਰਨ ਦਾ ਝਾਂਸਾ ਦਿੰਦਿਆਂ ਕਿਹਾ ਕਿ ਲਾਭ ਕਮਾਉਣ ਦਾ ਇਸ ਤੋਂ ਬਿਹਤਰ ਮੌਕਾ ਨਹੀਂ ਮਿਲੇਗਾ। ਪੂਜਾ ਨੇ 5.50 ਲੱਖ ਰੁਪਏ ਯੋਗੇਸ਼ ਨੂੰ ਆਨਲਾਈਨ ਟਰਾਂਸਫਰ ਕਰ ਦਿੱਤੇ ਪਰ ਯੋਗੇਸ਼ ਮਹਿਤਾ ਨੇ ਮਿਊਚੁਅਲ ਫੰਡ ’ਚ ਇਨਵੈਸਟਮੈਂਟ ਕਰਨ ਦੀ ਨਾ ਤਾਂ ਰਸੀਦ ਦਿੱਤੀ ਤੇ ਨਾ ਹੀ ਪਾਲਿਸੀ। ਇਕ ਸਾਲ ਬਾਅਦ ਪੀੜਤਾ ਨੇ ਮ੍ਰਿਗਵਾਸ ਥਾਣੇ ’ਚ ਮੁਲਜ਼ਮ ਯੋਗੇਸ਼ ਦੇ ਖ਼ਿਲਾਫ਼ 23 ਜੂਨ ਨੂੰ ਕੇਸ ਦਰਜ ਕਰਵਾਇਆ। 

ਪੁਲਿਸ ਨੇ ਐੱਫਆਈਆਰ ਦੇ ਆਧਾਰ 'ਤੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਇਸ ਠੱਗੀ ਕਰਨ ਵਾਲੇ ਬਾਬੇ ਬਾਰੇ ਖੁਲਾਸਾ ਹੋਇਆ। ਯੂ-ਟਿਊਬ ਦੇ ਵੀਡੀਓ 'ਤੇ ਮੌਜੂਦ ਮੋਬਾਇਲ ਨੰਬਰ ਦੀ ਕਾਲ ਡਿਟੇਲ ਕੱਢੀ ਗਈ। ਪੁਲਿਸ ਨੇ ਮੁਲਜ਼ਮ ਦੀ ਪਤਨੀ ਦਾ ਮੋਬਾਇਲ ਨੰਬਰ ਵੀ ਹਾਸਲ ਕਰ ਲਿਆ ਹੈ। ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਯੋਗੇਸ਼ ਮਹਿਤਾ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ।

ਇਸ ਦੌਰਾਨ ਪੁਲਿਸ ਨੂੰ ਯੋਗੇਸ਼ ਦੀ ਪਤਨੀ ਦੀ ਕਾਲ ਡਿਟੇਲ 'ਚ ਉੱਤਰ ਪ੍ਰਦੇਸ਼ ਨਾਲ ਸਬੰਧਤ 3 ਫੋਨ ਨੰਬਰ ਵੀ ਮਿਲੇ, ਜਿਨ੍ਹਾਂ ਨਾਲ ਮੁਲਜ਼ਮ ਲਗਾਤਾਰ ਸੰਪਰਕ ਵਿਚ ਸੀ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਯੋਗੇਸ਼ ਉਰਫ ਯੂ-ਟਿਊਬ ਬਾਬਾ ਦਾ ਉੱਤਰ ਪ੍ਰਦੇਸ਼ ਨਾਲ ਵੀ ਸਬੰਧ ਹੈ, ਜੋ ਸਿਮ ਕਾਰਡ ਯੋਗੇਸ਼ ਵਰਤ ਰਿਹਾ ਸੀ, ਉਹ ਕਿਸੇ ਅੰਕਿਤ ਦੇ ਨਾਂ 'ਤੇ ਰਜਿਸਟਰਡ ਸੀ।


 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement