Phulo Devi Netam Health: ਰਾਜ ਸਭਾ ਸਾਂਸਦ ਫੁੱਲੋ ਦੇਵੀ ਦੀ ਵਿਗੜੀ ਸਿਹਤ,NEET ਪੇਪਰ ਲੀਕ ਮਾਮਲੇ 'ਤੇ ਸੰਸਦ ਚ ਕਰ ਰਹੀ ਸੀ ਵਿਰੋਧ ਪ੍ਰਦਰਸ਼ਨ
Published : Jun 28, 2024, 4:02 pm IST
Updated : Jun 28, 2024, 4:02 pm IST
SHARE ARTICLE
Congress MP Phulo Devi
Congress MP Phulo Devi

ਫੂਲੋ ਦੇਵੀ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ

Phulo Devi Netam Health: ਸੰਸਦ ਸੈਸ਼ਨ ਦੇ ਪੰਜਵੇਂ ਦਿਨ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਕਾਂਗਰਸ ਦੀ ਸੰਸਦ ਮੈਂਬਰ ਫੁੱਲੋ ਦੇਵੀ ਨੇਤਾਮ ਦੀ ਸਿਹਤ ਵਿਗੜਨ ਦੀ ਖ਼ਬਰ ਆਈ ਹੈ। ਫੂਲੋ ਦੇਵੀ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ,ਜਦੋਂ ਸਦਨ ਦੇ ਅੰਦਰ  NEET ਪ੍ਰੀਖਿਆ ਵਿੱਚ ਹੋਈਆਂ ਬੇਨਿਯਮੀਆਂ ਨੂੰ ਲੈ ਕੇ ਵਿਰੋਧੀ ਧਿਰ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਹੰਗਾਮੇ ਦੌਰਾਨ ਫੁੱਲੋ ਦੇਵੀ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈ। ਸਾਥੀ ਸੰਸਦ ਮੈਂਬਰਾਂ ਨੇ ਫੁੱਲੋ ਦੇਵੀ ਨੂੰ ਸੰਭਾਲਿਆ ਅਤੇ ਤੁਰੰਤ ਐਂਬੂਲੈਂਸ ਬੁਲਾਈ। ਸੰਸਦ ਕੰਪਲੈਕਸ 'ਚ ਫੁੱਲੋ ਦੇਵੀ ਨੂੰ ਲੈ ਕੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। 'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਵੀ ਅੱਗੇ ਬੈਠੀ ਨਜ਼ਰ ਆ ਰਹੀ ਹੈ।

ਫੁੱਲੋ ਦੇਵੀ ਨੇਤਾਮ ਛੱਤੀਸਗੜ੍ਹ ਦੇ ਬਸਤਰ ਇਲਾਕੇ ਦੇ ਕੋਂਡਗਾਓਂ ਦੀ ਰਹਿਣ ਵਾਲੀ ਹੈ ਅਤੇ ਕਾਂਗਰਸ ਦੀ ਰਾਜ ਸਭਾ ਮੈਂਬਰ ਹੈ। ਉਹ ਛੱਤੀਸਗੜ੍ਹ ਵਿੱਚ ਮਹਿਲਾ ਕਾਂਗਰਸ ਦੀ ਪ੍ਰਧਾਨ ਵੀ ਹੈ। ਉਹ 14 ਸਤੰਬਰ 2020 ਨੂੰ ਕਾਂਗਰਸ ਦੀ ਮੈਂਬਰ ਵਜੋਂ ਛੱਤੀਸਗੜ੍ਹ ਤੋਂ ਰਾਜ ਸਭਾ ਲਈ ਚੁਣੀ ਗਈ ਸੀ।

ਰਾਜ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਪਿਛਲੇ ਸਾਲ ਅਗਸਤ ਵਿੱਚ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਲਈ ਫੁੱਲੋ ਦੇਵੀ ਨੇਤਾਮ ਸਮੇਤ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਨੂੰ ਦੋਸ਼ੀ ਠਹਿਰਾਇਆ ਸੀ। ਵੀਰਵਾਰ ਨੂੰ ਇਨ੍ਹਾਂ ਮੈਂਬਰਾਂ ਨੂੰ ਭਵਿੱਖ ਵਿੱਚ ਅਜਿਹਾ ਵਿਵਹਾਰ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। ਵੀਰਵਾਰ ਨੂੰ ਵਿਸ਼ੇਸ਼ ਅਧਿਕਾਰ ਪੈਨਲ ਨੇ ਰਾਜ ਸਭਾ ਵਿੱਚ ਰਿਪੋਰਟ ਪੇਸ਼ ਕੀਤੀ। 

ਪੈਨਲ ਨੇ ਰਿਪੋਰਟ 'ਚ ਕਿਹਾ ਕਿ 'ਆਪ' ਨੇਤਾਵਾਂ ਸੰਜੇ ਸਿੰਘ, ਸ਼ਕਤੀ ਸਿੰਘ ਗੋਹਿਲ, ਸੁਸ਼ੀਲ ਕੁਮਾਰ ਗੁਪਤਾ, ਸੰਦੀਪ ਕੁਮਾਰ ਪਾਠਕ, ਸਈਅਦ ਨਾਸਿਰ ਹੁਸੈਨ, ਫੁੱਲੋ ਦੇਵੀ ਨੇਤਾਮ, ਜੇ.ਬੀ. ਮਾਥਰ ਹਿਸ਼ਮ, ਰਣਜੀਤ ਰੰਜਨ ਅਤੇ ਇਮਰਾਨ ਪ੍ਰਤਾਪਗੜ੍ਹੀ ਨੂੰ ਭਵਿੱਖ 'ਚ ਅਜਿਹੇ ਦੁਰਵਿਵਹਾਰ 'ਚ ਸ਼ਾਮਲ ਹੋਣ ਤੋਂ ਬਚਣਾ ਚਾਹੀਦਾ ਹੈ ਅਤੇ ਇਮਾਨਦਾਰੀ ਨਾਲ ਮਿਸਾਲੀ ਆਚਰਣ ਦੀ ਪਾਲਣਾ ਕਰਨੀ ਚਾਹੀਦੀ ਹੈ। 

 

Location: India, Delhi

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement