Delhi Metro News: ਭਾਰੀ ਮੀਂਹ ਕਾਰਨ ਦਿੱਲੀ ਮੈਟਰੋ ਸੇਵਾ ਕੀਤੀ ਬੰਦ, ਦਿੱਲੀ ਵਿਚ ਚਾਰੇ ਪਾਸੇ ਭਰਿਆ ਪਾਣੀ ਹੀ ਪਾਣੀ
Published : Jun 28, 2024, 10:08 am IST
Updated : Jun 28, 2024, 10:08 am IST
SHARE ARTICLE
Delhi Metro service suspended due to heavy rain News in punjabi
Delhi Metro service suspended due to heavy rain News in punjabi

Delhi Metro News: ਦਿੱਲੀ ਐਨਸੀਆਰ ਵਿੱਚ ਬੀਤੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਬਾਰਿਸ਼ ਕਾਰਨ ਦਿੱਲੀ ਜਲ-ਥਲ ਹੋ ਗਈ

Delhi Metro News: : ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਸ਼ਹਿਰਾਂ ਵਿੱਚ ਬੀਤੀ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ ਹਰ ਤਰ੍ਹਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਸਵੇਰ ਤੋਂ ਪਾਣੀ ਭਰਨ ਅਤੇ ਟ੍ਰੈਫਿਕ ਜਾਮ ਦੇ ਵਿਚਕਾਰ, ਹੁਣ ਇਹ ਖਬਰ ਮਿਲੀ ਹੈ ਕਿ ਬਾਰਿਸ਼ ਕਾਰਨ ਦਿੱਲੀ ਮੈਟਰੋ ਨੇ ਆਈਜੀਆਈ ਏਅਰਪੋਰਟ ਟਰਮੀਨਲ 1 (ਦਿੱਲੀ ਐਰੋਸਿਟੀ) 'ਤੇ ਆਪਣੀ ਸ਼ਟਲ ਸੇਵਾ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Jatt and Juliet 3 Movie Review: 'ਜੱਟ ਐਂਡ ਜੂਲੀਅਟ 3' ਨੇ ਰਿਲੀਜ਼ ਹੁੰਦਿਆਂ ਹੀ ਪਾਈਆਂ ਧੁੰਮਾਂ, ਪਹਿਲੇ ਦਿਨ ਮਿਲੇ ਹਾਊਸਫੁੱਲ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਯਸ਼ੋਭੂਮੀ ਦਵਾਰਕਾ ਸੈਕਟਰ 25 ਮੈਟਰੋ ਸਟੇਸ਼ਨ 'ਤੇ ਵੀ ਐਂਟਰੀ ਅਤੇ ਐਗਜ਼ਿਟ ਬੰਦ ਕਰ ਦਿੱਤਾ ਹੈ। ਦਿੱਲੀ ਮੈਟਰੋ ਦੇ ਕਈ ਸਟੇਸ਼ਨਾਂ 'ਤੇ ਪਾਣੀ ਭਰ ਗਿਆ ਹੈ। ਲੋਕਾਂ ਨੂੰ ਮੈਟਰੋ ਸਟੇਸ਼ਨ ਦੇ ਅੰਦਰ ਜਾਣ ਅਤੇ ਬਾਹਰ ਆਉਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: Delhi Airport Flights Cancelled: ਯਾਤਰੀਆਂ ਲਈ ਜ਼ਰੂਰ ਖਬਰ, ਦਿੱਲੀ ਏਅਰਪੋਰਟ ਦੀ ਛੱਤ ਡਿੱਗਣ ਤੋਂ ਬਾਅਦ 28 ਉਡਾਣਾਂ ਕੀਤੀਆਂ ਰੱਦ

ਮੀਂਹ ਕਾਰਨ ਦਿੱਲੀ ਹੋਈ ਜਲਥਲ
ਦੱਸ ਦਈਏ ਕਿ ਦਿੱਲੀ ਐਨਸੀਆਰ ਵਿੱਚ ਬੀਤੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਬਾਰਿਸ਼ ਕਾਰਨ ਦਿੱਲੀ ਜਲ-ਥਲ ਹੋ ਗਈ ਹੈ। ਕਈ ਘੰਟਿਆਂ ਤੱਕ ਪਏ ਭਾਰੀ ਮੀਂਹ ਨੇ ਦਿੱਲੀ ਵਿੱਚ ਇੰਨੀ ਮਾੜੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਐਮਸੀਡੀ ਕੌਂਸਲਰ ਨੂੰ ਆਪਣੇ ਘਰ ਜਾਣ ਲਈ ਰਬੜ ਦੇ ਵੱਡੇ ਟੱਬ ਦਾ ਸਹਾਰਾ ਲੈਣਾ ਪਿਆ।

ਇਹ ਵੀ ਪੜ੍ਹੋ: Ludhiana News: ਨੌਜਵਾਨਾਂ ਨੂੰ ਸਿਗਰਟ ਪੀਣ ਤੋਂ ਰੋਕਣਾ ਪਿਆ ਮਹਿੰਗਾ, ਚੱਲਦੀ ਟਰੇਨ ਚੋਂ ਸੁੱਟਿਆ ਬਾਹਰ

ਇਸ ਕਾਰਨ ਮੈਟਰੋ ਸੇਵਾ ਹੋਈ ਮੁਅੱਤਲ
ਦੱਸ ਦੇਈਏ ਕਿ ਦਿੱਲੀ ਇੰਦਰਾ ਗਾਂਧੀ ਹਵਾਈ ਅੱਡੇ ਦੇ ਟਰਮੀਨਲ-1 'ਤੇ ਮੀਂਹ ਕਾਰਨ ਛੱਤ ਡਿੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਟਰਮੀਨਲ-1 'ਤੇ ਏਅਰਪੋਰਟ ਦੀ ਛੱਤ ਡਿੱਗਣ ਕਾਰਨ ਅਜਿਹਾ ਹੋਇਆ। ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਇਸ ਘਟਨਾ ਤੋਂ ਬਾਅਦ ਅਤੇ ਲਗਾਤਾਰ ਮੀਂਹ ਕਾਰਨ ਦਿੱਲੀ ਮੈਟਰੋ ਰੇਲ ਪ੍ਰਬੰਧਨ ਨੇ ਆਈਜੀਆਈ ਹਵਾਈ ਅੱਡੇ 'ਤੇ ਮੈਟਰੋ ਸੇਵਾ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Delhi Metro service suspended due to heavy rain News in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement