Delhi News : ਗੱਡੀ ਦੀ ਅਗਲੀ ਸੀਟ ’ਤੇ ਬੈਠਣ ਨੂੰ ਲੈ ਕੇ ਪੁੱਤਰ ਨੇ ਪਿਓ ਨੂੰ ਮਾਰੀ ਗੋਲੀ

By : PARKASH

Published : Jun 28, 2025, 12:28 pm IST
Updated : Jun 28, 2025, 12:28 pm IST
SHARE ARTICLE
Delhi News : Son shoots father dead for sitting in front seat of car
Delhi News : Son shoots father dead for sitting in front seat of car

Delhi News : 6 ਮਹੀਨੇ ਪਹਿਲਾਂ ਹੀ ਸੀਆਈਐਸਐਫ਼ ਤੋਂ ਸੇਵਾਮੁਕਤ ਹੋਇਆ ਸੀ ਮ੍ਰਿਤਕ ਪਿਓ

ਪਰਵਾਰ ਨਾਲ ਉਤਰਾਖੰਡ ਦੇ ਅਪਣੇ ਜੱਦੀ ਪਿੰਡ ਜਾਣ ਲਈ ਗੱਡੀ ਕੀਤੀ ਸੀ ਬੁੱਕ

Son shoots father dead for sitting in front seat of car : ਉੱਤਰੀ ਦਿੱਲੀ ਦੇ ਤਿਮਾਰਪੁਰ ਇਲਾਕੇ ਵਿੱਚ ਇੱਕ 26 ਸਾਲਾ ਵਿਅਕਤੀ ਨੇ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਕਿਉਂਕਿ ਉਸਨੂੰ ਗੱਡੀ ਵਿਚ ਬੈਠਣ ਲਈ ਅਗਲੀ ਸੀਟ ਨਹੀਂ ਦਿਤੀ ਗਈ ਜਿਸ ਨੂੰ ਪਰਿਵਾਰ ਨੇ ਉਤਰਾਖੰਡ ਸਥਿਤ ਆਪਣੇ ਜੱਦੀ ਪਿੰਡ ਜਾਣ ਲਈ ਕਿਰਾਏ ’ਤੇ ਬੱਕ ਕਰਾਇਆ ਸੀ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਦੋਸ਼ੀ, ਜਿਸ ਦੀ ਪਛਾਣ ਦੀਪਕ ਵਜੋਂ ਹੋਈ ਹੈ, ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਪਰਾਧ ਵਿੱਚ ਵਰਤੀ ਗਈ ਬੰਦੂਕ ਅਤੇ 11 ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਘਟਨਾ ਵੀਰਵਾਰ ਸ਼ਾਮ ਨੂੰ ਕਰੀਬ 7.30 ਵਜੇ ਤਿਮਾਰਪੁਰ ਦੇ ਐਮਐਸ ਬਲਾਕ ਨੇੜੇ ਵਾਪਰੀ, ਜਿੱਥੇ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਅਤੇ ਮੌਕੇ ’ਤੇ ਪਹੁੰਚ ਗਏ। ਸੂਤਰ ਨੇ ਕਿਹਾ, ‘‘ਪੁਲਿਸ ਨੂੰ ਇੱਕ ਆਦਮੀ ਫੁੱਟਪਾਥ ’ਤੇ ਖੂਨ ਨਾਲ ਲੱਥਪੱਥ ਪਿਆ ਮਿਲਿਆ, ਜਦਕਿ ਸਥਾਨਕ ਲੋਕ ਦੋਸ਼ੀ ਤੋਂ ਬੰਦੂਕ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ।’’ 

ਪੀੜਤ ਦੀ ਪਛਾਣ ਸੁਰੇਂਦਰ ਸਿੰਘ (60) ਵਜੋਂ ਹੋਈ ਹੈ, ਜੋ ਕਿ ਇੱਕ ਸੇਵਾਮੁਕਤ ਸੀਆਈਐਸਐਫ਼ ਸਬ-ਇੰਸਪੈਕਟਰ ਸੀ। ਸੂਤਰਾਂ ਨੇ ਦੱਸਿਆ ਕਿ ਸਿੰਘ ਨੂੰ ਐਚਆਰਐਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਨੇ ਦੱਸਿਆ ਕਿ ਗੋਲੀ ਉਸਦੇ ਖੱਬੇ ਗੱਲ੍ਹ ’ਤੇ ਲੱਗੀ, ਜਿਸ ਨਾਲ ਉਸਦੇ ਚਿਹਰੇ ਦੇੇ ਕਈ ਟੁਕੜੇ ਹੋ ਗਏ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਛੇ ਮਹੀਨੇ ਪਹਿਲਾਂ ਸੀਆਈਐਸਐਫ ਤੋਂ ਸੇਵਾਮੁਕਤ ਹੋਏ ਸੁਰੇਂਦਰ ਸਿੰਘ ਦਾ ਪਰਿਵਾਰ ਉਤਰਾਖੰਡ ਦੇ ਆਪਣੇ ਜੱਦੀ ਪਿੰਡ ਵਿੱਚ ਵਸਣ ਦੀ ਤਿਆਰੀ ਕਰ ਰਿਹਾ ਸੀ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਗੱਡੀ ਕਿਰਾਏ ’ਤੇ ਲਈ ਸੀ ਅਤੇ ਆਪਣਾ ਸਾਮਾਨ ਉਸ ਵਿੱਚ ਲੱਦ ਰਹੇ ਸਨ ਜਦੋਂ ਸੁਰੇਂਦਰ ਅਤੇ ਦੀਪਕ ਵਿਚਕਾਰ ਇਸ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਕਿ ਅਗਲੀ ਸੀਟ ’ਤੇ ਕੌਣ ਬੈਠੇਗਾ। ਉਨ੍ਹਾਂ ਕਿਹਾ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

(For more news apart from Delhi Latest News, stay tuned to Rozana Spokesman)

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement