
Karnataka : ਗਾਂ ਦੀ ਮੌਤ ਦਾ ਬਦਲਾ ਲੈਣ ਲਈ ਸ਼ੇਰਨੀ ਤੇ ਉਸ ਦੇ ਬੱਚਿਆਂ ਨੂੰ ਦਿਤਾ ਸੀ ਜ਼ਹਿਰ
Two accused arrested for poisoning lioness and her four cubs : ਕਰਨਾਟਕ ਦੇ ਨਰ ਮਹਾਦੇਸ਼ਵਰ ਪਹਾੜੀਆਂ ਦੇ ਹੁਗਯਾਮ ਜੰਗਲ ਖੇਤਰ ਵਿੱਚ ਇੱਕ ਸ਼ੇਰਨੀ ਅਤੇ ਉਸਦੇ ਚਾਰ ਬੱਚਿਆਂ ਨੂੰ ਕਥਿਤ ਤੌਰ ’ਤੇ ਜ਼ਹਿਰ ਦੇਣ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ ਸ਼ੇਰਨੀ ਅਤੇ ਉਸਦੇ ਬੱਚੇ ਮ੍ਰਿਤਕ ਪਾਏ ਗਏ ਸਨ। ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ ਜ਼ਹਿਰ ਖਾਣ ਕਾਰਨ ਹੋਈ ਹੈ। ਜਾਂਚ ਵਿੱਚ ਇੱਕ ਮਹੱਤਵਪੂਰਨ ਸੁਰਾਗ ਉਦੋਂ ਮਿਲਿਆ ਜਦੋਂ ਇੱਕ ਗਾਂ ਮਰੀ ਹੋਈ ਮਿਲੀ ਜਿਸ ਉੱਤੇ ਜ਼ਹਿਰ ਛਿੜਕਿਆ ਹੋਇਆ ਸੀ। ਇਹ ਗਾਂ ਮਾਡਾ ਉਰਫ਼ ਮਾਡੁੁਰਾਜੂ ਦੀ ਦੱਸੀ ਜਾ ਰਹੀ ਹੈ।
ਪੁਲਿਸ ਦੇ ਅਨੁਸਾਰ, ਮਾਡੁੁਰਾਜੂ ਅਪਣੀ ਗਾਂ ‘ਕੇਂਚੀ’ ਦੇ ਜੰਗਲੀ ਜਾਨਵਰਾਂ ਵਲੋਂ ਮਾਰੇ ਜਾਣ ਤੋਂ ਬੇਹਦ ਨਾਰਾਜ਼ ਸੀ, ਇਸ ਲਈ ਉਸ ਨੇ ਬਦਲਾ ਲੈਣ ਮਰੀ ਹੋਈ ਗਾਂ ’ਤੇ ਜ਼ਹਿਰ ਛਿੜਕ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਉਸਦਾ ਦੋਸਤ ਨਾਗਰਾਜੂ ਵੀ ਇਸ ਕਾਰਵਾਈ ਵਿੱਚ ਸ਼ਾਮਲ ਸੀ। ਸੂਤਰਾਂ ਅਨੁਸਾਰ, ਗਾਂ ਨੂੰ ਮਾਰਨ ਵਾਲੀ ਸ਼ੇਰਨੀ ਬਾਅਦ ਵਿੱਚ ਆਪਣੇ ਬੱਚਿਆਂ ਨਾਲ ਉਸਨੂੰ ਖਾਣ ਲਈ ਵਾਪਸ ਆਈ ਅਤੇ ਜ਼ਹਿਰ ਖਾਣ ਤੋਂ ਬਾਅਦ ਉਨ੍ਹਾਂ ਸਾਰਿਆਂ ਦੀ ਮੌਤ ਹੋ ਗਈ।
ਦੋਵਾਂ ਮੁਲਜ਼ਮਾਂ ਨੂੰ ਚਾਮਰਾਜਨਗਰ ਜ਼ਿਲ੍ਹੇ ਦੇ ਹਾਨੂਰ ਤਾਲੁਕ ਦੇ ਮੀਨਿਆਮ ਵਿੱਚ ‘ਅਰਣਿਆ ਭਵਨ’ ਲਿਜਾਇਆ ਗਿਆ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਜਾਂਚ ਦੌਰਾਨ, ਮਾਡੂਰਾਜੂ ਦੇ ਪਿਤਾ ਸ਼ਿਵੰਨਾ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਦਾਅਵਾ ਕੀਤਾ ਕਿ ਉਹ ਸ਼ੇਰਨੀ ਅਤੇ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਹੈ। ਹਾਲਾਂਕਿ, ਜਾਂਚ ਤੋਂ ਪਤਾ ਲੱਗਾ ਕਿ ਉਸਦਾ ਪੁੱਤਰ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਸੀ, ਜਿਸ ਤੋਂ ਬਾਅਦ ਸ਼ਿਵੰਨਾ ਨੂੰ ਰਿਹਾਅ ਕਰ ਦਿੱਤਾ ਗਿਆ।
(For more news apart from Karnataka Latest News, stay tuned to Rozana Spokesman)