
MP News : ਘਟਨਾ ਦੇ ਮੱਦੇਨਜ਼ਰ ਪਟਰੌਲ ਪੰਪ ਤੋਂ ਤੇਲ ਦੇ ਨਮੂਨੇ ਇਕੱਠੇ ਕੀਤੇ ਗਏ ਸਨ ਅਤੇ ਜਾਂਚ ਲਈ ਭੇਜੇ ਗਏ ਸਨ
Bhopal/Ratlam News in Punjabi : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਕਾਫ਼ਲੇ ’ਚ ਡੀਜ਼ਲ ਨਾਲ ਪਾਣੀ ਭਰਨ ਕਾਰਨ ਗੱਡੀਆਂ ਦੇ ਕੰਮ ਕਰਨਾ ਬੰਦ ਹੋਣ ਤੋਂ ਬਾਅਦ ਭਾਰਤ ਪਟਰੌਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐਲ.) ਨੇ ਸਨਿਚਰਵਾਰ ਨੂੰ ਕਿਹਾ ਕਿ ‘ਅਸਾਧਾਰਨ ਭਾਰੀ ਮੀਂਹ’ ਕਾਰਨ ਰਤਲਾਮ ’ਚ ਉਸ ਦੇ ਪਟਰੌਲ ਪੰਪ ਉਤੇ ਤੇਲ ਭੰਡਾਰਨ ਟੈਂਕਾਂ ’ਚ ਪਾਣੀ ਦਾਖ਼ਲ ਹੋ ਗਿਆ ਸੀ। ਇਸ ਨੇ ਇਹ ਵੀ ਕਿਹਾ ਕਿ ਘਟਨਾ ਦੇ ਮੱਦੇਨਜ਼ਰ ਪਟਰੌਲ ਪੰਪ ਤੋਂ ਤੇਲ ਦੇ ਨਮੂਨੇ ਇਕੱਠੇ ਕੀਤੇ ਗਏ ਸਨ ਅਤੇ ਜਾਂਚ ਲਈ ਭੇਜੇ ਗਏ ਸਨ।
ਇਹ ਘਟਨਾ 26 ਜੂਨ ਨੂੰ ਰਾਤ 10 ਵਜੇ ਦੇ ਕਰੀਬ ਰਤਲਾਮ ਦੇ ਡੋਸੀਗਾਓਂ ਵਿਖੇ ਸ਼ਕਤੀ ਫਿਊਲ ਪਟਰੌਲ ਪੰਪ ਉਤੇ ਵਾਪਰੀ। ਅਧਿਕਾਰੀਆਂ ਨੇ ਦਸਿਆ ਕਿ ਉੱਥੇ ਡੀਜ਼ਲ ਭਰਨ ਤੋਂ ਤੁਰਤ ਬਾਅਦ ਮੁੱਖ ਮੰਤਰੀ ਦੇ ਕਾਫਲੇ ਦੀਆਂ ਸਾਰੀਆਂ ਗੱਡੀਆਂ ਖਰਾਬ ਹੋ ਗਈਆਂ ਅਤੇ ਉਨ੍ਹਾਂ ਨੂੰ ਧੱਕਾ ਦੇ ਕੇ ਸੜਕ ਦੇ ਕਿਨਾਰੇ ਖੜਾ ਕਰਨਾ ਪਿਆ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਇੰਦੌਰ ਤੋਂ ਨਵੇਂ ਗੱਡੀਆਂ ਦਾ ਪ੍ਰਬੰਧ ਕੀਤਾ ਅਤੇ ਪਟਰੌਲ ਪੰਪ ਨੂੰ ਵੀ ਸੀਲ ਕਰ ਦਿਤਾ।
(For more news apart from Water leaking from diesel, BPCL blames heavy rain for damage to CM convoy vehicles News in Punjabi, stay tuned to Rozana Spokesman)