Khanna News : ਸੁੱਤੀ ਪਈ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ
Published : Jun 28, 2025, 9:50 pm IST
Updated : Jun 28, 2025, 9:50 pm IST
SHARE ARTICLE
Khanna News: Sleeping girl dies due to snake bite
Khanna News: Sleeping girl dies due to snake bite

ਛੇਵੀਂ ਜਮਾਤ ਦੀ ਵਿਦਿਆਰਥਣ ਸੀ ਨਿਕਿਤਾ

ਖੰਨਾ : ਲੁਧਿਆਣਾ ਦੇ ਖੰਨੇ ਤੋਂ ਇਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। 13 ਸਾਲਾ ਬੱਚੀ ਨੂੰ ਬੀਤੀ ਰਾਤ ਸੁੱਤੀ ਪਈ ਨੂੰ ਸੱਪ ਨੇ ਡੰਗ ਲਿਆ ਜਿਸ ਨਾਲ ਬੱਚੀ ਦੀ ਮੌਤ ਹੋ ਗਈ। ਇਹ ਘਟਨਾ ਖੰਨਾ ਦੇ ਜੀਟੀਬੀ ਨਗਰ ਦੇ ਲਲਹੇੜੀ ਰੋਡ ਨੇੜੇ ਇੱਕ ਘਰ ਵਿਚ ਵਾਪਰੀ, ਜਿੱਥੇ ਸੌਂ ਰਹੀ 13 ਸਾਲਾ ਨਿਕਿਤਾ ਨੂੰ ਸਵੇਰੇ ਸੱਪ ਨੇ ਉਸਦੀ ਪਿੱਠ 'ਤੇ ਡੰਗ ਮਾਰਿਆ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥਣ 6ਵੀਂ ਜਮਾਤ ਵਿੱਚ ਪੜ੍ਹਦੀ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ, ਨਿਕਿਤਾ ਆਪਣੇ ਮਾਪਿਆਂ ਅਤੇ ਛੋਟੇ ਭਰਾ ਨਾਲ ਕਮਰੇ ਵਿੱਚ ਫਰਸ਼ 'ਤੇ ਵਿਛੇ ਬਿਸਤਰੇ 'ਤੇ ਸੁੱਤੀ ਪਈ ਸੀ। ਜਦੋਂ ਉਸਦੀ ਮਾਂ ਸ਼ਨੀਵਾਰ ਸਵੇਰੇ ਲਗਪਗ ਚਾਰ ਵਜੇ ਬਾਥਰੂਮ ਜਾਣ ਲਈ ਉੱਠੀ ਤਾਂ ਉਸਨੇ ਵਿਹੜੇ ਵਿੱਚ ਇੱਕ ਸੱਪ ਨੂੰ ਰੇਂਗਦਾ ਦੇਖਿਆ ਜਿਸਨੂੰ ਪਰਿਵਾਰ ਨੇ ਮਾਰ ਦਿੱਤਾ। ਉਸ ਸਮੇਂ ਨਿਕਿਤਾ ਸੁੱਤੀ ਪਈ ਸੀ। ਕੁਝ ਦੇਰ ਬਾਅਦ, ਨਿਕਿਤਾ ਦੀ ਸਿਹਤ ਅਚਾਨਕ ਵਿਗੜਨ ਲੱਗੀ। ਜਿਵੇਂ ਹੀ ਉਹ ਜਾਗੀ, ਉਸਨੇ ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ।

ਜਦੋਂ ਨਿਕਿਤਾ ਨੂੰ ਨਹਾਇਆ ਜਾ ਰਿਹਾ ਸੀ, ਤਾਂ ਉਸਦੀ ਪਿੱਠ 'ਤੇ ਸੱਪ ਦੇ ਡੰਗ ਦੇ ਨਿਸ਼ਾਨ ਦਿਖਾਈ ਦਿੱਤੇ। ਉਦੋਂ ਤੱਕ ਜ਼ਹਿਰ ਉਸਦੇ ਸਰੀਰ ਵਿੱਚ ਫੈਲ ਚੁੱਕਾ ਸੀ। ਪਰਿਵਾਰ ਤੁਰੰਤ ਉਸਨੂੰ ਸਿਵਲ ਹਸਪਤਾਲ ਲੈ ਗਿਆ, ਪਰ ਡਾਕਟਰਾਂ ਨੇ ਕਿਹਾ ਕਿ ਸੱਪ ਦੇ ਡੰਗਣ ਤੋਂ ਲਗਪਗ 4-5 ਘੰਟੇ ਬਾਅਦ ਲੜਕੀ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਸ ਕਾਰਨ ਜ਼ਹਿਰ ਉਸਦੇ ਦਿਮਾਗ ਤੱਕ ਪਹੁੰਚ ਗਿਆ ਸੀ ਅਤੇ ਲੜਕੀ ਦੀ ਮੌਤ ਹੋ ਗਈ।ਮਾਹਿਰਾਂ ਨੇ ਬਰਸਾਤ ਦੇ ਮੌਸਮ ਦੌਰਾਨ ਖਾਸ ਤੌਰ 'ਤੇ ਸਾਵਧਾਨ ਰਹਿਣ ਅਤੇ ਜ਼ਮੀਨ 'ਤੇ ਸੌਣ ਤੋਂ ਬਚਣ ਦੀ ਸਲਾਹ ਦਿੱਤੀ ਹੈ।ਨਿਕਿਤਾ ਦੀ ਬੇਵਕਤੀ ਮੌਤ ਕਾਰਨ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਵਿੱਚ ਵੀ ਦਹਿਸ਼ਤ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਨਿਯਮਤ ਤੌਰ 'ਤੇ ਫੌਗਿੰਗ ਕੀਤੀ ਜਾਵੇ ਅਤੇ ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਇਆ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement