MP News : ਡੀਜ਼ਲ ’ਚੋਂ ਪਾਣੀ ਨਿਕਲਣ ਦਾ ਮਾਮਲਾ, BPCL ਨੇ CM ਦੇ ਕਾਫਲੇ ਦੀਆਂ ਗੱਡੀਆਂ ਖ਼ਰਾਬ ਹੋਣ ਲਈ ਭਾਰੀ ਮੀਂਹ ਨੂੰ ਜ਼ਿੰਮੇਵਾਰ ਠਹਿਰਾਇਆ 

By : BALJINDERK

Published : Jun 28, 2025, 7:46 pm IST
Updated : Jun 28, 2025, 7:46 pm IST
SHARE ARTICLE
ਡੀਜ਼ਲ ’ਚੋਂ ਪਾਣੀ ਨਿਕਲਣ ਦਾ ਮਾਮਲਾ, BPCL ਨੇ CM ਦੇ ਕਾਫਲੇ ਦੀਆਂ ਗੱਡੀਆਂ ਖ਼ਰਾਬ ਹੋਣ ਲਈ ਭਾਰੀ ਮੀਂਹ ਨੂੰ ਜ਼ਿੰਮੇਵਾਰ ਠਹਿਰਾਇਆ 
ਡੀਜ਼ਲ ’ਚੋਂ ਪਾਣੀ ਨਿਕਲਣ ਦਾ ਮਾਮਲਾ, BPCL ਨੇ CM ਦੇ ਕਾਫਲੇ ਦੀਆਂ ਗੱਡੀਆਂ ਖ਼ਰਾਬ ਹੋਣ ਲਈ ਭਾਰੀ ਮੀਂਹ ਨੂੰ ਜ਼ਿੰਮੇਵਾਰ ਠਹਿਰਾਇਆ 

MP News : ਘਟਨਾ ਦੇ ਮੱਦੇਨਜ਼ਰ ਪਟਰੌਲ ਪੰਪ ਤੋਂ ਤੇਲ ਦੇ ਨਮੂਨੇ ਇਕੱਠੇ ਕੀਤੇ ਗਏ ਸਨ ਅਤੇ ਜਾਂਚ ਲਈ ਭੇਜੇ ਗਏ ਸਨ

Bhopal/Ratlam News in Punjabi : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਕਾਫ਼ਲੇ ’ਚ ਡੀਜ਼ਲ ਨਾਲ ਪਾਣੀ ਭਰਨ ਕਾਰਨ ਗੱਡੀਆਂ ਦੇ ਕੰਮ ਕਰਨਾ ਬੰਦ ਹੋਣ ਤੋਂ ਬਾਅਦ ਭਾਰਤ ਪਟਰੌਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐਲ.) ਨੇ ਸਨਿਚਰਵਾਰ ਨੂੰ ਕਿਹਾ ਕਿ ‘ਅਸਾਧਾਰਨ ਭਾਰੀ ਮੀਂਹ’ ਕਾਰਨ ਰਤਲਾਮ ’ਚ ਉਸ ਦੇ ਪਟਰੌਲ ਪੰਪ ਉਤੇ ਤੇਲ ਭੰਡਾਰਨ ਟੈਂਕਾਂ ’ਚ ਪਾਣੀ ਦਾਖ਼ਲ ਹੋ ਗਿਆ ਸੀ। ਇਸ ਨੇ ਇਹ ਵੀ ਕਿਹਾ ਕਿ ਘਟਨਾ ਦੇ ਮੱਦੇਨਜ਼ਰ ਪਟਰੌਲ ਪੰਪ ਤੋਂ ਤੇਲ ਦੇ ਨਮੂਨੇ ਇਕੱਠੇ ਕੀਤੇ ਗਏ ਸਨ ਅਤੇ ਜਾਂਚ ਲਈ ਭੇਜੇ ਗਏ ਸਨ।

ਇਹ ਘਟਨਾ 26 ਜੂਨ ਨੂੰ ਰਾਤ 10 ਵਜੇ ਦੇ ਕਰੀਬ ਰਤਲਾਮ ਦੇ ਡੋਸੀਗਾਓਂ ਵਿਖੇ ਸ਼ਕਤੀ ਫਿਊਲ ਪਟਰੌਲ ਪੰਪ ਉਤੇ ਵਾਪਰੀ। ਅਧਿਕਾਰੀਆਂ ਨੇ ਦਸਿਆ ਕਿ ਉੱਥੇ ਡੀਜ਼ਲ ਭਰਨ ਤੋਂ ਤੁਰਤ ਬਾਅਦ ਮੁੱਖ ਮੰਤਰੀ ਦੇ ਕਾਫਲੇ ਦੀਆਂ ਸਾਰੀਆਂ ਗੱਡੀਆਂ ਖਰਾਬ ਹੋ ਗਈਆਂ ਅਤੇ ਉਨ੍ਹਾਂ ਨੂੰ ਧੱਕਾ ਦੇ ਕੇ ਸੜਕ ਦੇ ਕਿਨਾਰੇ ਖੜਾ ਕਰਨਾ ਪਿਆ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਇੰਦੌਰ ਤੋਂ ਨਵੇਂ ਗੱਡੀਆਂ ਦਾ ਪ੍ਰਬੰਧ ਕੀਤਾ ਅਤੇ ਪਟਰੌਲ ਪੰਪ ਨੂੰ ਵੀ ਸੀਲ ਕਰ ਦਿਤਾ। 

(For more news apart from Water leaking from diesel, BPCL blames heavy rain for damage to CM convoy vehicles News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement