
ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਹਰਿਆਣਾ ਦੀ ਪੁਲਿਸ ਬਹਾਦੁਰ ਅਤੇ ਮਾਣਵਾਲੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜੈ ਹਰਿਆਣਾ ...
ਚੰਡੀਗੜ੍ਹ, ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਹਰਿਆਣਾ ਦੀ ਪੁਲਿਸ ਬਹਾਦੁਰ ਅਤੇ ਮਾਣਵਾਲੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜੈ ਹਰਿਆਣਾ ਦੀ ਧਰਮੀ, ਜੈ ਹਰਿਆਣਾ ਦੇ ਵੀਰ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਗਵਰਨਸ ਦਾ ਆਰਥ ਸ਼ਾਸਨ ਕਰਨਾ ਨਹੀਂ ਸਗੋਂ ਸੇਵਾ ਕਰਨਾ ਹੁੰਦਾ ਹੈ। ਇਸ ਲਈ ਪੁਲਿਸ ਨੂੰ ਵੀ ਆਪਣੇ ਅਹੁੱਦੇ ਦੀ ਵਰਤੋਂ ਜਨ ਸੇਵਾ ਲਈ ਕਰਨਾ ਚਾਹੀਦਾ ਹੈ। ਇਸ ਲਈ ਪੁਲਿਸ ਨੂੰ ਵੀ ਆਪਣੇ ਅਹੁੱਦਾ ਦੀ ਵਰਤੋਂ ਜਨ ਸੇਵਾ ਲਈ ਕਰਨਾ ਚਾਹੀਦਾ ਹੈ।
ਇਹ ਗੱਲ ਉਨ੍ਹਾਂ ਨੇ ਅੱਜ ਇੱਥੇ ਹਰਿਆਣਾ ਰਾਜਭਵਨ ਵਿਚ ਆਯੋਜਿਤ ਸਨਮਾਨ ਸਮਾਰੋਹ ਵਿਚ 96 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਵਧੀਆ ਤੇ ਸ਼ਲਾਘਾਯੋਗ ਸੇਵਾਵਾਂ ਲਈ ਸਨਮਾਨਤ ਕਰਨ ਤੋਂ ਬਾਅਦ ਕਹੀ। ਸਮਾਰੋਹ ਵਿਚ ਸਾਲ 2014 ਤੋਂ 2017 ਤਕ ਦੇ ਵੀਰਤਾ ਅਤੇ ਰਾਸ਼ਟਰਪਤੀ ਪੁਲਿਸ ਤਮਗੇ ਪ੍ਰਦਾਨ ਕੀਤੇ ਗਏ। ਰਾਜਪਾਲ ਨੇ ਕਿਹਾ ਕਿ ਹਰਿਆਦਾ ਦੇ ਵੀਰ ਦੇਸ਼ ਅਤੇ ਵਿਦੇਸ਼ ਵਿਚ ਆਪਣਾ ਝੰਡਾ ਲਹਿਰਾਉਂਦੇ ਹਨ, ਇਹ ਗੱਲ ਪੁਲਿਸ ਵਿਚ ਵੀ ਵੇਖਣ ਨੂੰ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਵਾਲਿਆਂ ਨੂੰ ਦੇਸ਼ਭਗਤੀ ਅਤੇ ਜਨ ਸੇਵਾ ਦੀ ਸਿਰਫ ਸੁੰਹ ਹੀ ਨਹੀਂ ਦਿਵਾਈ ਜਾਂਦੀ ਸਗੋਂ ਉਹ ਇਨ੍ਹਾਂ ਗੁਣਾਂ ਨੂੰ ਆਪਣੇ ਵਿਹਾਰ ਵਿਚ ਸ਼ਾਮਿਲ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ਭਗਤੀ ਅਤੇ ਜਨ ਸੇਵਾ ਇਨ੍ਹਾਂ ਗੁਣਾਂ ਨਾਲ ਇਕ ਪੁਲਿਸ ਵਾਲਾ ਸੱਚਾ ਇਨਸਾਨ ਬਣਦਾ ਹੈ। ਸਮਾਰੋਹ ਵਿਚ ਪੁਲਿਸ ਇੰਸਪੈਕਟਰ ਜਰਨਲ ਸੀ.ਆਈ.ਡੀ. ਵਿਭਾਗ ਅਨਿਲ ਕੁਮਾਰ ਰਾਓ ਤੇ ਡਿਪਟੀ ਪੁਲਿਸ ਇੰਸਪਕੈਟਰ ਸਤੇਂਦਰ ਕੁਮਾਰ ਗੁਪਤਾ ਨੂੰ ਪੁਲਿਸ ਵਿਚ ਬਹਾਦੁਰੀ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ।
ਪੁਲਿਸ ਡਾਇਰੈਕਟਰ ਜਰਨਲ ਸ਼ੀਲ ਮਧੂਰ, ਵਧੀਕ ਪੁਲਿਸ ਡਾਇਰੈਕਟਰ ਜਰਨਲ ਪੀ.ਕੇ.ਅਗਰਵਾਲ, ਸੁਧਰੀ ਚੌਧਰੀ, ਡਾ. ਆਰ.ਸੀ.ਮਿਸ਼ਰਾ, ਸ਼ਾਤਰੂਜੀਤ ਸਿੰਘ ਕਪੂਰ, ਓ.ਪੀ.ਸਿੰਘ, ਅਜੈ ਸਿੰਘਲ ਅਤੇ ਵਧੀਕ ਪੁਲਿਸ ਡਾਇਰੈਕਟਰ ਜਰਨਲ (ਸੇਵਾ ਮੁਕਤ) ਰਾਜਬੀਰ ਸਿੰਘ ਦੇਸ਼ਵਾਲ ਨੂੰ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਤਮਗੇ ਨਾਲ ਸਨਮਾਨਤ ਕੀਤਾ।
ਇਸ ਦੇ ਨਾਲ ਪੁਲਿਸ ਡਾਇਰੈਕਟਰ ਜਰਨਲ ਕੇ.ਪੀ.ਸਿੰਘ, ਬੀ.ਕੇ.ਸਿਨਹਾ, ਵਧੀਕ ਪੁਲਿਸ ਡਾਇਰੈਕਟਰ ਜਰਨਲ ਆਲੋਕ ਕੁਮਾਰ ਮਿੱਤਲ, ਪੁਲਿਸ ਇੰਸਪੈਕਟਰ ਜਰਨਲ ਚਾਰੂ ਬਾਲੀ, ਸੁਭਾਸ਼ ਯਾਦਵ, ਡਾ. ਐਮ.ਰਵੀ ਕਿਰਣ, ਸੰਜੈ ਕੁਮਾਰ ਅਤੇ ਰਾਜਿੰਦਰ ਕੁਮਾਰ, ਡਿਪਟੀ ਪੁਲਿਸ ਇੰਸਪੈਕਟਰ ਜਰਨਲ ਸ਼ਿਬਾਸ ਕਵੀਰਾਜ, ਵਾਈ.ਪੂਰਨ ਕੁਮਾਰ, ਪੁਲਿਸ ਸੁਪਰਡੈਂਟ ਅਸ਼ੋਕ ਕੁਮਾਰ, ਓਮ ਪ੍ਰਕਾਸ਼, ਕਿਰਤੀ ਪਾਲ ਸਿੰਘ, ਕੁਲਦੀਪ ਸਿੰਘ, ਰਾਜੇਸ਼ ਕੁਮਾਰ ਦੁੱਗਲ, ਸੁਰੇਂਦਰ ਪਾਲ ਸਿੰਘ ਆਦਿ ਨੂੰ ਸਨਮਾਨਿਆ।
ਵਧੀਕ ਪੁਲਿਸ ਸੁਪਰਡੈਂਟ ਬਲਬੀਰ ਸਿੰਘ (ਸੇਵਾਮੁਕਤ), ਰਮੇਸ਼ ਪਾਲ (ਸੇਵਾਮੁਕਤ), ਡਿਪਟੀ ਪੁਲਿਸ ਸੁਪਰਡੰਟ ਮੋਹਿੰਦਰ ਪਾਲ (ਸੇਵਾਮੁਕਤ), ਅਨੂਪ ਸਿੰਘ (ਸੇਵਾਮੁਕਤ), ਦਲਬੀਰ ਸਿੰਘ (ਸੇਵਾਮੁਕਤ), ਵਿਰੇਂਦਰ ਸਿੰਘ, ਸੁਰੇਂਦਰ ਸਿੰਘ (ਸੇਵਾਮੁਕਤ), ਦਲੀਪ ਕੁਮਾਰ (ਸੇਵਾਮੁਕਤ), ਊਦੈ ਰਾਜ ਸਿੰਘ ਤਨਵਰ, ਧਰਮਵੀਰ, ਸੁਰੇਸ਼ ਚੰਦ, ਸ਼ਕੁੰਤਲਾ ਦੇਵੀ, ਹਿਸ਼ਮ ਸਿੰਘ ਅਤੇ ਅਜੈ ਕੁਮਾਰ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਤਮਗੇ ਨਾਲ ਸਨਮਾਨਿਤ ਕੀਤਾ।
ਇਸ ਤੋਂ ਇਲਾਵਾ, ਇੰਸਪੈਕਟਰ ਰਾਮਬੀਰ ਸਿੰਘ (ਸੇਵਾਮੁਕਤ), ਲਾਲ ਸਿੰਘ (ਸੇਵਾਮੁਕਤ), ਕਮਲ ਸਿੰਘ (ਸੇਵਾਮੁਕਤ), ਜੋਤੀ ਸ਼ੀਲ (ਸੇਵਾਮੁਕਤ), ਅਨੁਪ ਸਿੰਘ (ਸੇਵਾਮੁਕਤ), ਰਾਜਰੂਪ ਸਿੰਘ (ਸੇਵਾਮੁਕਤ), ਅਮਰ ਸਿੰਘ (ਸੇਵਾਮੁਕਤ), ਵਤਨ ਸਿੰਘ, ਰਾਜਪਾਲ ਸਿੰਘ, ਵਿਜੈਪਾਲ, ਆਜਾਦ ਸਿੰਘ, ਅਸ਼ਵਨੀ ਕੁਮਾਰ, ਮਲਕੀਅਤ ਸਿੰਘ, ਸਤਯਬੀਰ ਸਿੰਘ, ਸਤਪਾਲ, ਉਮੇਦ ਸਿੰਘ, ਬਲਰਾਜ ਸਿੰਘ, ਸੁਰੇਂਦਰ ਸਿੰਘ, ਓ.ਆਰ.ਪੀ. ਇੰਸਪੈਕਟਰ ਵਿਰੇਂਦਰ ਸਿੰਘ ਅਤੇ ਓ.ਆਰ.ਪੀ. ਇੰਸਪੈਕਟਰ ਇੰਦਰਪਾਲ ਸਿੰਘ ਨੂੰ ਵੀ ਇੰਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਤਮਗੇ ਨਾਲ ਸਨਮਾਨਿਤ ਕੀਤਾ।
ਸ਼ਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਹੋਣ ਵਾਲਿਆਂ ਵਿਚ ਸਬ ਇੰਸਪੈਕਟਰ ਦੇਵੇਂਦਰ ਸਿੰਘ, ਰਾਮ ਕਰਣ, ਸੁਸ਼ੀਲ ਕੁਮਾਰ, ਰਾਜੀਵ ਮੋਹਨ, ਸੁਲਤਾਨ ਸਿੰਘ, ਹਰਬਿਲਾਸ ਸਿੰਘ, ਸਿਕੰਦਰ ਲਾਲ, ਬਲਦੇਵ ਕ੍ਰਿਸ਼ਣ, ਰਮੇਸ਼ ਚੰਦਰ, ਵਿਨੋਦ ਕੁਮਾਰ, ਹਰੀ ਰਾਮ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਕਿਰਪਾਲ ਸਿੰਘ ਓ.ਆਰ.ਪੀ ਸਬ ਇੰਸਪੈਕਟਰ ਜਗਬੀਰ ਸਿੰਘ, ਓ.ਆਰ.ਪੀ. ਸਬ ਇੰਸਪੈਕਟਰ ਜਿਤੇਂਦਰ ਸਿੰਘ ਅਤੇ ਓ.ਆਰ.ਪੀ. ਸਬ ਇੰਸਪੈਕਟਰ ਸਤਪਾਲ ਸਿੰਘ ਵੀ ਸ਼ਾਮਿਲ ਹਨ।
ਸਹਾਇਕ ਸਬ ਇੰਸਪੈਕਟਰ ਮਨੋਜ ਕੁਮਾਰ, ਰਾਮ ਕੁਮਾਰ, ਦੇਵੀ ਲਾਲ, ਜਸਬੀਰ ਸਿੰਘ, ਸ਼ਮਸ਼ੇਰ ਸਿੰਘ, ਮੋਹਨ ਸਿੰਘ, ਇੰਦਰਦੀਪ ਸਿੰਘ, ਮਹਿਲਾ ਸਹਾਇਕ ਸਬ ਇੰਸਪੈਕਟਰ ਸੀਮਾ ਗੁਪਤਾ, ਜਨਕ ਕੁਮਾਰੀ, ਸੁਖਜਿੰਦਰ ਪਾਲ ਕੌਰ, ਈ.ਏ.ਐਸ.ਆਈ. ਸੁਰੇਸ਼ ਚੰਦ, ਗੁਰਮੀਤ ਸਿੰਘ, ਕੁਲਬੀਰ ਸਿੰਘ, ਪ੍ਰਦੀਪ ਕੁਮਾਰ, ਸੁਰੇਂਦਰ ਸਿੰਘ, ਭਗੀਰੱਥ, ਰਵਿੰਦਰ ਕੁਮਾਰ, ਭਗਵਾਨ ਦਾਸ, ਰਾਜਬੀਰ ਸਿੰਘ ਅਤੇ ਨਰੇਸ਼ ਕੁਮਾਰ ਨੂੰ ਵੀ ਉਨ੍ਹਾਂ ਦੀ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਤਮਗੇ ਨਾਲ ਨਵਾਜਿਆ ਗਿਆ।