ਭਾਰਤ ਆ ਕੇ ਰਾਹਤ ਅਤੇ ਸਕੂਨ ਮਹਿਸੂਸ ਕਰ ਰਿਹਾ ਹਾਂ : ਨਿਧਾਨ ਸਿੰਘ
Published : Jul 28, 2020, 9:58 am IST
Updated : Jul 28, 2020, 9:58 am IST
SHARE ARTICLE
Nidhan Singh
Nidhan Singh

ਭਾਰਤ ਪੁੱਜੇ ਨਿਧਾਨ ਸਿੰਘ ਨੇ ਸੁਣਾਈ ਦਰਦ ਭਰੀ ਦਾਸਤਾਨ, ਕਿਹਾ-ਮੈਨੂੰ ਕਹਿੰਦੇ ਸੀ ਕਿ ਤੇਰਾ ਸਿਰ ਕੱਟ ਕੇ ਭਾਰਤ ਭੇਜ ਦੇਵਾਂਗੇ

ਨਵੀਂ ਦਿੱਲੀ, 27 ਜੁਲਾਈ: ਅਫ਼ਗ਼ਾਨਿਸਤਾਨ ਵਿਚ ਬੰਧਕ ਬਣਾਏ ਜਾਣ ਦੌਰਾਨ ਤਸੀਹਿਆਂ ਦੇ ਸ਼ਿਕਾਰ ਹੋਏ ਨਿਧਾਨ ਸਿੰਘ ਸਚਦੇਵਾ ਭਾਰਤ ਆਉਣ ਤੋਂ ਬਾਅਦ ਰਾਹਤ ਅਤੇ ਸਕੂਨ ਮਹਿਸੂਸ ਕਰ ਰਹੇ ਹਨ ਅਤੇ ਉਥੇ ਹੋਏ ਜ਼ੁਲਮਾਂ ਦੀ ਯਾਦਾਂ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ।  ਨਿਧਾਨ ਸਿੰਘ ਦਾ ਕਹਿਣਾ ਹੈ,‘‘ਹੁਣ ਮੈਂ ਅਪਣੇ ਦੇਸ਼ ਵਾਪਸ ਆਇਆ ਹਾਂ ਅਤੇ ਇਥੇ ਸੁਰੱਖਿਅਤ ਹਾਂ।’’ ਸਚਦੇਵਾ ਨੇ ਕਿਹਾ ਕਿ ਅਗ਼ਵਾ ਦੌਰਾਨ ਕਈ ਵਾਰ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਜਾਂਦੀ ਸੀ ਅਤੇ ਉਨ੍ਹਾਂ ਨੇ ਜਿਊਂਦੇ ਆਉਣ ਦੀ ਆਸ ਛੱਡ ਦਿਤੀ ਸੀ।

File Photo File Photo

ਉਨ੍ਹਾਂ ਕਿਹਾ,‘‘ਮੇਰੇ ਨਾਲ ਕੁੱਟਮਾਰ ਕੀਤੀ ਗਈ ਅਤੇ ਧਮਕੀ ਦਿਤੀ ਜਾਂਦੀ ਸੀ। ਮੈਨੂੰ ਕਹਿੰਦੇ ਸਨ ਕਿ ਤੇਰਾ ਸਿਰ ਕੱਟ ਕੇ ਭਾਰਤ ਭੇਜ ਦੇਵਾਂਗੇ।’’ ਉਨ੍ਹਾਂ ਕਿਹਾ ਕਿ ਬੰਧਕ ਬਣਾਏ ਜਾਣ ਦੌਰਾਨ ਤਸੀਹਿਆਂ ਨੂੰ ਯਾਦ ਕਰਦੇ ਹੋਏ ਉਹ ਹੁਣ ਵੀ ਕੰਬ ਜਾਂਦੇ ਹਨ। ਉਨ੍ਹਾਂ ਕਿਹਾ,‘‘ਅਸੀਂ ਉਥੇ ਬਹੁਤ ਸਾਰੀ ਹਿੰਸਾ ਦਾ ਸਾਹਮਣਾ ਕੀਤਾ। ਹੁਣ ਵੀ ਡਰ ਮਹਿਸੂਸ ਕਰਦਾ ਹਾਂ।’’ ਨਿਧਾਨ ਸਿੰਘ ਨੇ ਕਿਹਾ,‘‘ਪਰ ਹੁਣ ਭਾਰਤ ਆ ਗਿਆ ਹਾਂ। ਹੁਣ ਸਾਰੇ ਦਰਦ ਅਤੇ ਬੰਧਕ ਬਣਾਏ ਰੱਖਣ ਦੌਰਾਨ ਦਿਤੇ ਗਏ ਸਾਰੇ ਤਸੀਹਿਆਂ ਨੂੰ ਭੁੱਲ ਜਾਣਾ ਚਾਹੁੰਦਾ ਹਾਂ।’’ 

ਭਾਰਤ ਨੂੰ ਸਵਰਗ ਦਸਦੇ ਹੋਏ ਉਨ੍ਹਾਂ ਨੇ ਇਥੇ ਆਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਭਾਰਤ ਸਰਕਾਰ ਦਾ ਧਨਵਾਦ ਅਦਾ ਕੀਤਾ। ਉਨ੍ਹਾਂ ਕਿਹਾ,‘‘ਉਸ ਦੇਸ਼ (ਅਫ਼ਗ਼ਾਨਿਸਤਾਨ) ਵਿਚ ਹੁਣ ਵੀ ਕਈ ਸਿੱਖ ਭਰਾ ਅਤੇ ਭੈਣਾਂ ਹਨ। ਮੈਂ ਸਰਕਾਰ ਤੋਂ ਉਨ੍ਹਾਂ ਨੂੰ ਵੀ ਲਿਆਉਣ ਦੀ ਅਪੀਲ ਕਰਦਾ ਹਾਂ।’’ ਆਉਣ ਵਾਲਿਆਂ ਵਿਚ ਸ਼ਾਮਲ ਪਿਆਰਾ ਸਿੰਘ ਨੇ ਕਿਹਾ ਕਿ ਭਾਰਤ ਉਨ੍ਹਾਂ ਦਾ ਘਰ ਹੈ ਅਤੇ ਉੱਥੇ ਫਸੇ ਹੋਏ ਦੂਜੇ ਸਿੱਖ ਵੀ ਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ,‘‘ਭਾਰਤ ਸਾਡਾ ਘਰ ਹੈ ਅਤੇ ਮੈਂ ਸਰਕਾਰ ਤੋਂ ਸਾਰੇ ਸਿੱਖਾਂ ਨੂੰ ਲਿਆਉਣ ਅਤੇ ਉਨ੍ਹਾਂ ਨੂੰ ਨਾਗਰਿਕਤਾ ਦੇਣ ਦੀ ਅਪੀਲ ਕਰਦਾ ਹਾਂ। ਉਹ ਸਾਰੇ ਭਾਰਤ ਆਉਣਾ ਚਾਹੁੰਦੇ ਹਨ। ਅਸੀਂ ਇਥੇ ਸੁਰੱਖਿਅਤ ਮਹਿਸੂਸ ਕਰਦੇ ਹਾਂ।’’   (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement