ਆਜਮ ਖਾਨ 'ਤੇ ਵਰ੍ਹੇ ਅਮਰ ਸਿੰਘ, ਦਾਊਦ ਇਬਰਾਹੀਮ ਨਾਲ ਸਬੰਧਾਂ ਦਾ ਲਗਾਇਆ ਇਲਜ਼ਾਮ
Published : Aug 28, 2018, 4:42 pm IST
Updated : Aug 28, 2018, 4:42 pm IST
SHARE ARTICLE
Azam Khan and Daud Ibrahim
Azam Khan and Daud Ibrahim

ਰਾਜ ਸਭਾ ਮੈਂਬਰ ਅਮਰ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜਮ ਖਾਨ 'ਚ ਜ਼ੁਬਾਨੀ ਜੰਗ ਜਾਰੀ ਹੈ। ਲਖਨਊ ਵਿਚ ਇਕ ਪ੍ਰੈਸ ਕੰਫ੍ਰੈਂਸ ਦੇ ਦੌਰਾਨ ਅਮਰ ਸਿੰਘ...

ਲਖਨਊ : ਰਾਜ ਸਭਾ ਮੈਂਬਰ ਅਮਰ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜਮ ਖਾਨ 'ਚ ਜ਼ੁਬਾਨੀ ਜੰਗ ਜਾਰੀ ਹੈ। ਲਖਨਊ ਵਿਚ ਇਕ ਪ੍ਰੈਸ ਕੰਫ੍ਰੈਂਸ ਦੇ ਦੌਰਾਨ ਅਮਰ ਸਿੰਘ, ਆਜਮ 'ਤੇ ਜੰਮ ਕੇ ਵਰ੍ਹੇ। ਇਸ ਦੌਰਾਨ ਅਮਰ ਨੇ ਇਲਜ਼ਾਮ ਲਗਾਇਆ ਕਿ ਆਜਮ ਉਨ੍ਹਾਂ ਦੀ ਹੱਤਿਆ ਕਰਵਾਉਣਾ ਚਾਹੁੰਦੇ ਹਨ। ਨਾਲ ਹੀ ਅਮਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਆਜਮ ਖਾਨ ਅਤੇ ਅੰਡਰਵਰਲਡ ਡਾਨ ਦਾਊਦ ਇਬਰਾਹੀਮ 'ਚ ਸਬੰਧ ਹਨ। ਅਮਰ ਨੇ ਕਿਹਾ ਕਿ ਆਜਮ ਖਾਨ, ਐਸਪੀ ਦੇ ਰੱਖਿਅਕ ਮੁਲਾਇਮ ਸਿੰਘ ਦੇ ਸਿਆਸੀ ਪਾਲਣਹਾਰ ਪੁੱਤਰ ਹਨ।

Amar Singh and Azam KhanAmar Singh and Azam Khan

ਇਸ ਦੌਰਾਨ ਅਮਰ ਨੇ ਐਸਪੀ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਨੂੰ ਵੀ ਨਿਸ਼ਾਨੇ 'ਤੇ ਲਿਆ।  ਅਮਰ ਨੇ ਇਸ ਦੌਰਾਨ ਆਜਮ ਨੂੰ ਚੁਣੋਤੀ ਦਿੰਦੇ ਹੋਏ ਕਿਹਾ ਕਿ 30 ਅਗਸਤ ਨੂੰ ਉਹ ਰਾਮਪੁਰ ਆ ਰਹੇ ਹਨ। ਮੁਲਾਇਮ ਸਿੰਘ ਦੇ ਜਨਮਦਿਨ ਮਨਾਉਣ ਨੂੰ ਲੈ ਕੇ ਆਜਮ ਦੇ ਕਥਿਤ ਬਿਆਨ ਦਾ ਜ਼ਿਕਰ ਕਰਦੇ ਹੋਏ ਅਮਰ ਨੇ ਕਿਹਾ ਕਿ ਮੈਂ ਬਹੁਤ ਭੈੜਾ ਵਿਅਕਤੀ ਹਾਂ। ਮੈਂ ਬਹੁਤ ਵਿਵਾਦਾਂ ਨਾਲ ਵਿਅਕਤੀ ਹਾਂ। ਮੈਂ ਅੱਜ ਇਥੇ ਕਿਸੇ ਦਲ ਵੱਲੋਂ ਸਗੋਂ ਨਬਾਲਿਗ ਮਾਸੂਮ, 17 ਸਾਲ ਦੀ ਦੋ ਬੇਟੀਆਂ ਦੇ ਪਿਤਾ ਦੀ ਹੈਸਿਅਤ ਨਾਲ ਇਥੇ ਆਇਆ ਹਾਂ।

Mulayam Singh YadavMulayam Singh Yadav

ਜੋ ਵਿਅਕਤੀ (ਆਜਮ ਖਾਨ) ਮੁਲਾਇਮ ਸਿੰਘ ਦਾ ਜਨਮਦਿਨ ਮਨਾਉਣ ਤੋਂ ਬਾਅਦ ਜਨਤਕ ਬਿਆਨ ਦਿੰਦਾ ਹੈ ਕਿ ਅਬੂ ਸਲੇਮ ਅਤੇ ਦਾਊਦ ਸਾਡੇ ਆਦਰਸ਼ ਹਨ ਅਤੇ ਉਨ੍ਹਾਂ ਨੇ ਇਸ ਜਲਸੇ ਦਾ ਪੈਸਾ ਦਿਤਾ ਹੈ, ਉਹ ਮੇਰੀ ਪਤਨੀ ਨੂੰ ਕਟਵਾਉਣ ਅਤੇ ਬੇਟੀਆਂ 'ਤੇ ਤੇਜ਼ਾਬ ਸੁਟਵਾਉਣ ਦੀ ਗੱਲ ਕਰਦਾ ਹੈ। ਸੱਤੇ ਦੇ ਜ਼ੋਰ 'ਤੇ ਬੇਰਹਿਮੀ ਕਰਨ ਵਾਲੇ ਰਾਕਸ਼ਸ ਹੋ ਤੁਸੀਂ। ਮੈਨੂੰ ਡਰ ਲੱਗਦਾ ਹੈ ਕਿ ਕਿਤੇ ਸਾਡੀ ਬੇਟੀਆਂ 'ਤੇ ਤੇਜ਼ਾਬ ਨਾ ਸੁੱਟ ਦੇਣ। ਮੇਰੀ ਹੱਤਿਆ ਕਰ ਦਿਓ,  ਬਕਰੀਦ ਲੰਘੇ ਜ਼ਿਆਦਾ ਦਿਨ ਨਹੀਂ ਹੋਏ ਹਨ। ਮੇਰੀ ਕੁਰਬਾਨੀ ਲੈ ਲਓ ਪਰ ਮੇਰੀ ਮਾਸੂਮ ਬੱਚੀਆਂ ਨੂੰ ਛੱਡ ਦਿਓ।  

Azam KhanAzam Khan

ਮੈਂ ਤੁਹਾਡੀ ਧੀ - ਬੇਟੇ, ਪਤਨੀ ਅਤੇ ਪਰਵਾਰ ਦੇ ਤੰਦਰੁਸਤ ਅਤੇ ਖੁਸ਼ ਰਹਿਣ ਦੀ ਅਰਦਾਸ ਕਰਦਾ ਹਾਂ। ਅਮਰ ਨੇ ਕਿਹਾ ਕਿ ਬਕਰੀਦ ਦੇ ਦਿਨ ਬਕਰੀ ਕੱਟੀ ਹੋਵੇਗੀ। ਹਿੰਦੂ ਜਿਸ ਨੂੰ ਪਵਿਤਰ ਮੰਣਦੇ ਹਨ ਤੁਹਾਡੇ ਸਮਰਥਕਾਂ ਨੇ ਉਸ ਨੂੰ ਵੀ ਕੱਟਿਆ ਹੋਵੇਗਾ ਸ਼ਾਇਦ। ਤੁਹਾਡੇ ਖੂਨ ਦੀ ਪਿਆਸ ਨਹੀਂ ਬੁੱਝੀ ਹੈ। 30 ਤਰੀਕ ਨੂੰ ਰਾਮਪੁਰ ਆ ਰਿਹਾ ਹਾਂ ਆਜਮ ਖਾਨ। 12 ਵਜੇ ਪੀਡਬਲਿਊਡੀ ਦੇ ਗੈਸਟ ਹਾਉਸ ਵਿਚ ਰਹਾਂਗਾ।

ਇਸ ਲਈ ਨਹੀਂ ਕਿ ਮੈਂ ਬਹਾਦੁਰ ਹਾਂ, ਲੜ੍ਹ ਰਿਹਾ ਹਾਂ। ਇਸ ਲਈ ਕਿ ਮੈਂ ਇਕ ਡਰਿਆ ਹੋਇਆ ਪਿਤਾ ਹਾਂ। ਤੁਸੀਂ ਪ੍ਰਦੇਸ਼ ਦੇ ਨਾਮੀ ਭਾਰੀ ਬੇਤਾਜ ਬਾਦਸ਼ਾਹ ਹੋ। ਮੁਲਾਇਮ ਸਿੰਘ ਦੇ ਸਿਆਸੀ ਗੋਦ ਲਿਆ ਪੁੱਤ ਹੈ ਅਤੇ ਦੇਸ਼ ਦਾ ਘਰੇਲੂ ਮੰਤਰੀ ਵੀ, ਪ੍ਰਦੇਸ਼ ਅਤੇ ਦੇਸ਼ ਦੀ ਸਰਕਾਰ ਵੀ ਅੱਜ ਤੱਕ ਤੁਹਾਡਾ ਕੁੱਝ ਵਿਗਾੜ ਨਹੀਂ ਪਾਈ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement