
ਦੁੱਗਣੇ ਤੋਂ ਡੇਢ ਗੁਣਾ ਵਧੇ ਸਬਜ਼ੀਆਂ ਦੇ ਭਾਅ
ਹੜ੍ਹ ਦਾ ਪਾਣੀ ਪਹਿਲਾਂ ਨਾਲੋਂ ਕਾਫ਼ੀ ਘਟ ਜਾਣ ’ਤੇ ਲੋਕਾਂ ਦੀਆਂ ਮੁਸੀਬਤਾਂ ਹਾਲੇ ਤੱਕ ਘਟਣ ਦੀ ਨਾਮ ਨਹੀਂ ਲੈ ਰਹੀਆਂ। ਜਿੱਥੇ ਹੁਣ ਹੁੰਮਸ, ਮੱਛਰ ਅਤੇ ਬਿਮਾਰੀਆਂ ਨੇ ਲੋਕਾਂ ਨੂੰ ਅਪਣੇ ਘੇਰੇ ਵਿਚ ਲੈ ਲਿਆ ਹੈ, ਉਥੇ ਹੀ ਹੁਣ ਇਕ ਹੋਰ ਮੁਸੀਬਤ ਲੋਕਾਂ ਲਈ ਆਫ਼ਤ ਬਣ ਕੇ ਆਈ ਗਈ ਹੈ। ਉਹ ਹੈ ਮਹਿੰਗਾਈ। ਜੀ ਹਾਂ, ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਕਾਰਨ ਸਤਲੁਜ ਦਰਿਆ ਲਾਗਲੇ ਕਈ ਪਿੰਡਾਂ ਵਿਚ ਹੜ੍ਹ ਆਉਣ ਨਾਲ ਫ਼ਸਲਾਂ ਖ਼ਰਾਬ ਹੋ ਗਈਆਂ ਹਨ, ਜਿਸ ਕਾਰਨ ਸਬਜ਼ੀਆਂ ਦੇ ਭਾਅ ਆਸਮਾਨ ਛੂਹਣ ਲੱਗੇ ਹਨ।
Vegetable prices soar as India hit by massive floods
ਸਬਜ਼ੀਆਂ ਦੂਜੇ ਰਾਜਾਂ ਤੋਂ ਮੰਗਵਾਈਆਂ ਜਾ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਭਾਅ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਨੂੰ ਲੈ ਕੇ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਹਰੋਂ ਸਬਜ਼ੀਆਂ ਮੰਗਵਾਉਣ ਕਰਕੇ ਕਾਫ਼ੀ ਮਹਿੰਗੀਆਂ ਹੋ ਗਈਆਂ ਹਨ। ਉਥੇ ਹੀ ਸਬਜ਼ੀ ਖ਼ਰੀਦਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਭਾਅ ਕਾਫ਼ੀ ਜ਼ਿਆਦਾ ਵਧ ਗਏ ਹਨ, ਜਿਸ ਨਾਲ ਘਰ ਦੇ ਬਜਟ ’ਤੇ ਵੱਡਾ ਅਸਰ ਪੈ ਰਿਹਾ ਹੈ।
Vegetable prices soar as India hit by massive floods
ਦੱਸ ਦਈਏ ਕਿ ਜਿਹੜਾ ਟਮਾਟਰ ਪਹਿਲਾਂ 20 ਰੁਪਏ ਮਿਲਦਾ ਸੀ, ਉਹ ਹੁਣ 50 ਰੁਪਏ ਹੋ ਗਿਆ ਹੈ। ਮਟਰ 50 ਰੁਪਏ ਤੋਂ ਵਧ ਕੇ 80 ਰੁਪਏ, ਗੋਭੀ 40 ਰੁਪਏ ਤੋਂ ਵਧ ਕੇ 60 ਰੁਪਏ, ਸ਼ਿਮਲਾ ਮਿਰਚਾ 40 ਤੋਂ ਵਧ ਕੇ 70 ਰੁਪਏ, ਆਲੂ 15 ਰੁਪਏ ਤੋਂ ਵਧ ਕੇ 25 ਰੁਪਏ, ਪਿਆਜ਼ 10 ਰੁਪਏ ਤੋਂ ਵਧ ਕੇ 35 ਰੁਪਏ, ਕੱਦੂ 25 ਤੋਂ 40 ਰੁਪਏ, ਹਰੀ ਮਿਰਚ 40 ਤੋਂ ਵਧ ਕੇ 70 ਰੁਪਏ ਕਿਲੋ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿਚ ਸਬਜ਼ੀਆਂ ਦੇ ਰੇਟਾਂ ਵਿਚ ਹੋਰ ਵੀ ਵਾਧਾ ਹੋਣ ਦੀ ਉਮੀਦ ਹੈ ਕਿ ਜੋ ਆਮ ਲੋਕਾਂ ਲਈ ਵੱਡੀ ਮੁਸੀਬਤ ਹੋਵੇਗੀ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।