ਸੋਨਾਲੀ ਫੋਗਾਟ ਕਤਲ ਮਾਮਲੇ 'ਚ ਹੋਈ ਪੰਜਵੀਂ ਗ੍ਰਿਫ਼ਤਾਰੀ
Published : Aug 28, 2022, 12:05 pm IST
Updated : Aug 28, 2022, 12:05 pm IST
SHARE ARTICLE
Fifth arrest in Sonali Phogat murder case
Fifth arrest in Sonali Phogat murder case

 ਗੋਆ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਰਾਮਾਦਾਸ ਮਾਂਦਰੇਕਰ ਕੀਤਾ ਗ੍ਰਿਫ਼ਤਾਰ 

ਗੋਆ :  ਸੋਨਾਲੀ ਫੋਗਾਟ ਕਤਲ ਮਾਮਲੇ ਵਿਚ ਗੋਆ ਦੀ ਅੰਜੁਨਾ ਪੁਲਿਸ ਨੇ ਇਕ ਹੋਰ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਨਸ਼ਾ ਤਸਕਰ ਦੀ ਪਛਾਣ ਰਾਮਾਦਾਸ ਮਾਂਦਰੇਕਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ।

ਦੱਸਣਯੋਗ ਹੈ ਕਿ ਟਿੱਕ ਟੌਕ ਸਟਾਰ ਅਤੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਪ੍ਰਤੀਯੋਗੀ ਫੋਗਾਟ ਦੀ 23 ਅਗਸਤ ਨੂੰ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਉਹ ਇਸ ਤੋਂ ਇਕ ਦਿਨ ਪਹਿਲਾਂ ਗੋਆ ਪਹੁੰਚੀ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉੱਤਰੀ ਗੋਆ ਜ਼ਿਲ੍ਹੇ ਦੀ ਅੰਜੁਨਾ ਪੁਲਿਸ ਨੇ ਨਸ਼ਾ ਤਸਕਰ ਰਾਮਾ ਉਰਫ ਰਾਮਾਦਾਸ ਮਾਂਦਰੇਕਰ ਨੂੰ ਕਥਿਤ ਤੌਰ 'ਤੇ ਇਕ ਹੋਰ ਤਸਕਰ ਦੱਤਪ੍ਰਸਾਦ ਗਾਉਂਕਰ ਨੂੰ ਡਰੱਗ ਸਪਲਾਈ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।

ਦੱਸ ਦੇਈਏ ਕਿ ਨਸ਼ਾ ਤਸਕਰ ਦੱਤਪ੍ਰਸਾਦ ਗਾਉਂਕਰ ਇਸ ਮਾਮਲੇ ਵਿੱਚ ਪਹਿਲਾਂ ਹੀ ਹਿਰਾਸਤ ਵਿੱਚ ਹੈ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਗਾਉਂਕਰ ਨੇ ਕਥਿਤ ਤੌਰ 'ਤੇ ਦੋ ਹੋਰ ਦੋਸ਼ੀਆਂ, ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਸੀ, ਜੋ ਸੋਨਾਲੀ ਫੋਗਾਟ ਦੇ ਨਾਲ ਗੋਆ ਦੌਰੇ 'ਤੇ ਗਏ ਸਨ।

SHARE ARTICLE

ਏਜੰਸੀ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement