Jammu and Kashmir elections: ਮਹਿਬੂਬਾ ਮੁਫ਼ਤੀ ਨਹੀਂ ਲੜੇਗੀ ਵਿਧਾਨ ਸਭਾ ਚੋਣਾਂ

By : BALJINDERK

Published : Aug 28, 2024, 7:22 pm IST
Updated : Aug 28, 2024, 7:22 pm IST
SHARE ARTICLE
Mehbooba Mufti
Mehbooba Mufti

Jammu and Kashmir elections: ਦੂਜੀ ਸੂਚੀ ਜਾਰੀ ਹੋਣ ਤੋਂ ਕੁਝ ਦੇਰ ਬਾਅਦ ਹੀ ਮਹਿਬੂਬਾ ਨੇ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ

Jammu and Kashmir elections : ਜੰਮੂ-ਕਸ਼ਮੀਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਨੇ 17 ਸੀਟਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 22 ਅਗਸਤ ਨੂੰ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਪਾਰਟੀ ਮੁਖੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਦਾ ਨਾਂ ਵੀ ਇਸ 'ਚ ਸੀ।

ਦੂਜੀ ਸੂਚੀ ਜਾਰੀ ਹੋਣ ਤੋਂ ਕੁਝ ਦੇਰ ਬਾਅਦ ਹੀ ਮਹਿਬੂਬਾ ਨੇ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ। ਮਹਿਬੂਬਾ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਅਨੰਤਨਾਗ ਤੋਂ ਚੋਣ ਮੈਦਾਨ ਵਿੱਚ ਸਨ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਜੰਮੂ-ਕਸ਼ਮੀਰ 'ਚ 18 ਸਤੰਬਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਵੇਗੀ। 27 ਅਗਸਤ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਸੀ। ਚੋਣ ਕਮਿਸ਼ਨ ਅਨੁਸਾਰ ਸੱਤ ਜ਼ਿਲ੍ਹਿਆਂ ਦੇ 24 ਵਿਧਾਨ ਸਭਾ ਹਲਕਿਆਂ ਵਿੱਚ 279 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਅਨੰਤਨਾਗ ਜ਼ਿਲ੍ਹੇ ਵਿੱਚ ਕੁੱਲ 72 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤੋਂ ਬਾਅਦ ਪੁਲਵਾਮਾ ਜ਼ਿਲ੍ਹੇ ਵਿੱਚ 55, ਡੋਡਾ ਜ਼ਿਲ੍ਹੇ ਵਿੱਚ 41, ਕਿਸ਼ਤਵਾੜ ਵਿੱਚ 32, ਸ਼ੋਪੀਆਂ ਵਿੱਚ 28, ਕੁਲਗਾਮ ਵਿੱਚ 28, ਰਾਮਬਨ ਵਿੱਚ 23 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਜੇਲ੍ਹ ਵਿੱਚ ਬੰਦ ਸਰਜਨ ਬਰਕਤੀ, ਡਾਕਟਰ ਅਬਦੁਲ ਬਾਰੀ ਅਤੇ 24 ਹੋਰ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਰੱਦ ਕਰ ਦਿੱਤੇ ਹਨ।
ਚੋਣਾਂ ਦੇ ਪਹਿਲੇ ਪੜਾਅ ਵਿੱਚ 23.27 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਪਾਉਣਗੇ। ਜਿਸ ਵਿੱਚ 60 ਤੀਜੇ ਲਿੰਗ ਦੇ ਵੋਟਰਾਂ ਦੇ ਨਾਲ 11.76 ਲੱਖ ਪੁਰਸ਼ ਵੋਟਰ ਅਤੇ 11.51 ਲੱਖ ਮਹਿਲਾ ਵੋਟਰ ਹਨ।
ਜੰਮੂ-ਕਸ਼ਮੀਰ ਦੀਆਂ 90 ਸੀਟਾਂ ਲਈ 18 ਸਤੰਬਰ ਤੋਂ 1 ਅਕਤੂਬਰ ਦਰਮਿਆਨ ਤਿੰਨ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਨਤੀਜੇ 4 ਅਕਤੂਬਰ 2024 ਨੂੰ ਆਉਣਗੇ। ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 46 ਹੈ।
ਭਾਜਪਾ ਨੇ ਹੁਣ ਤੱਕ 45 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ ਤਿੰਨ ਸੂਚੀਆਂ ਜਾਰੀ ਕੀਤੀਆਂ ਹਨ। ਕੁੱਲ 45 ਉਮੀਦਵਾਰ ਮੈਦਾਨ ਵਿੱਚ ਹਨ। ਪਾਰਟੀ ਨੇ 26 ਅਗਸਤ ਨੂੰ ਸਵੇਰੇ 10 ਵਜੇ 44 ਨਾਵਾਂ ਦੀ ਸੂਚੀ ਜਾਰੀ ਕੀਤੀ ਸੀ। ਜਦੋਂ ਵਿਰੋਧ ਹੋਇਆ ਤਾਂ ਸੂਚੀ ਵਾਪਸ ਲੈ ਲਈ ਗਈ। ਦੋ ਘੰਟੇ ਬਾਅਦ 15 ਨਾਵਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ। ਤਿੰਨ ਘੰਟੇ ਬਾਅਦ ਸਿੰਗਲ ਨਾਵਾਂ ਦੀ ਇੱਕ ਹੋਰ ਸੂਚੀ ਆਈ। ਮੰਗਲਵਾਰ ਨੂੰ 29 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਗਈ। ਦੂਜੇ ਪੜਾਅ ਲਈ 10 ਅਤੇ ਤੀਜੇ ਪੜਾਅ ਲਈ 19 ਉਮੀਦਵਾਰਾਂ ਦੇ ਨਾਮ ਹਨ। ਤੀਜੀ ਸੂਚੀ ਵਿੱਚ ਪਾਰਟੀ ਨੇ 26 ਅਗਸਤ ਨੂੰ ਜਾਰੀ 28 ਨਾਵਾਂ ਨੂੰ ਦੁਹਰਾਇਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement