
ਪੁਲਿਸ ਨੇ ਦਸਿਆ ਕਿ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ
Violence Over Food Delay : ਪਛਮੀ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ’ਚ ਇਕ ਢਾਬੇ ’ਚ ਆਰਡਰ ਕੀਤੇ ਖਾਣੇ ਨੂੰ ਪ੍ਰਾਪਤ ਕਰਨ ’ਚ ਦੇਰੀ ਨੂੰ ਲੈ ਕੇ ਹੋਏ ਵਿਵਾਦ ’ਚ ਬੁਧਵਾਰ ਤੜਕੇ ਇਕ ਵਿਅਕਤੀ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿਤੀ ਗਈ।
ਪੁਲਿਸ ਡਿਪਟੀ ਕਮਿਸ਼ਨਰ (ਪਛਮੀ ) ਵਿਚਿੱਤਰਾ ਵੀਰ ਨੇ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹਰਨੀਤ ਸਿੰਘ ਸਚਦੇਵਾ (29) ਸਵੇਰੇ ਇਕ ਢਾਬੇ ’ਤੇ ਗਿਆ ਸੀ ਅਤੇ ਆਰਡਰ ਦਿਤਾ ਸੀ। ਹਾਲਾਂਕਿ, ਭੋਜਨ ਆਰਡਰ ਦੇਰ ਨਾਲ ਆਉਣ ਕਾਰਨ ਸਚਦੇਵਾ ਅਤੇ ਢਾਬੇ ਦੇ ਸਟਾਫ ਵਿਚਾਲੇ ਬਹਿਸ ਸ਼ੁਰੂ ਹੋ ਗਈ।
ਡੀ.ਸੀ.ਪੀ. ਵੀਰ ਨੇ ਦਸਿਆ ਕਿ ਇਸ ਤੋਂ ਬਾਅਦ ਸਟਾਫ ਨੇ ਢਾਬਾ ਮਾਲਕਾਂ ਕੇਤਨ ਨਰੂਲਾ ਅਤੇ ਅਜੇ ਨਰੂਲਾ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਹ ਕੁੱਝ ਹੋਰ ਲੋਕਾਂ ਨਾਲ ਮੌਕੇ ’ਤੇ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਸਚਦੇਵਾ ਅਤੇ ਉਸ ਦੇ ਦੋਸਤਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿਤਾ।
ਸਚਦੇਵਾ ਦੇ ਦੋਸਤ ਉਸ ਨੂੰ ਤੁਰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਨੇ ਦਸਿਆ ਕਿ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।