Rajasthan News : ਮੂਰਤੀ ਵਿਸਰਜਨ ਦੌਰਾਨ ਡੀਜੇ 'ਤੇ ਡਾਂਸ ਕਰ ਰਹੀ ਮਹਿਲਾ ਦੀ ਜਨਰੇਟਰ 'ਚ ਫਸੀ ਚੁੰਨੀ, ਹੋਈ ਦਰਦਨਾਕ ਮੌਤ
Published : Aug 28, 2024, 5:03 pm IST
Updated : Aug 28, 2024, 5:03 pm IST
SHARE ARTICLE
file image
file image

ਚੁੰਨੀ ਫਸਣ ਤੋਂ ਬਾਅਦ ਮਹਿਲਾ ਦਾ ਸਿਰ ਵੀ ਚਪੇਟ 'ਚ ਆਇਆ

Rajasthan News : ਰਾਜਸਥਾਨ ਦੇ ਬਲੋਤਰਾ ਜ਼ਿਲੇ ਦੇ ਕੁੰਡਲ ਪਿੰਡ 'ਚ ਔਰਤਾਂ ਡੀਜੇ 'ਤੇ ਨੱਚਦੀਆਂ-ਗਾਉਂਦੀਆਂ ਕ੍ਰਿਸ਼ਨ ਮੂਰਤੀ ਦਾ ਵਿਸਰਜਨ ਕਰਨ ਲਈ ਤਲਾਅ 'ਤੇ ਪਹੁੰਚੀਆਂ ਸਨ। ਇਸ ਦੌਰਾਨ ਡਾਂਸ ਕਰ ਰਹੀ ਇੱਕ ਮਹਿਲਾ ਦੀ ਚੁੰਨੀ ਜਨਰੇਟਰ ਵਿੱਚ ਫਸ ਗਈ। ਇਸ ਕਾਰਨ ਉਸ ਦਾ ਸਿਰ ਚੱਲਦੇ ਜਨਰੇਟਰ ਦੀ ਲਪੇਟ 'ਚ ਆ ਗਿਆ ਅਤੇ ਵਾਲਾਂ ਸਮੇਤ ਸਿਰ ਦੀ ਖੋਪੜੀ ਉੱਖੜ ਗਈ। ਇਸ ਕਾਰਨ ਔਰਤ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਦੱਸਿਆ ਜਾਂਦਾ ਹੈ ਕਿ ਜ਼ਿਲੇ ਦੇ ਕੁੰਡਲ ਪਿੰਡ 'ਚ 36 ਸਾਲਾ ਮਾਫੀ ਦੇਵੀ ਪਿੰਡ ਦੀਆਂ ਔਰਤਾਂ ਨਾਲ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ 'ਤੇ ਭਗਵਾਨ ਕ੍ਰਿਸ਼ਨ ਦੀ ਮੂਰਤੀ ਨੂੰ ਵਿਸਰਜਨ ਕਰਨ ਲਈ ਗਈ ਸੀ। ਇਸ ਦੌਰਾਨ ਕਈ ਔਰਤਾਂ ਡੀਜੇ ਦੀ ਧੁਨ 'ਤੇ ਡਾਂਸ ਕਰ ਰਹੀਆਂ ਸਨ। ਡਾਂਸ ਕਰਦੇ ਹੋਏ ਮਾਫੀ ਦੇਵੀ ਨੇੜੇ ਚੱਲ ਰਹੇ ਜਨਰੇਟਰ ਦੀ ਚਪੇਟ 'ਚ ਆ ਗਈ।

ਚੁੰਨੀ ਫਸਣ ਤੋਂ ਬਾਅਦ ਮਹਿਲਾ ਦਾ ਸਿਰ ਵੀ ਚਪੇਟ 'ਚ ਆਇਆ 

ਜਨਰੇਟਰ ਦੀ ਚਪੇਟ 'ਚ ਆਉਣ ਤੋਂ ਪਹਿਲਾਂ ਔਰਤ ਦੀ ਚੁੰਨੀ ਜਨਰੇਟਰ ਵਿੱਚ ਫਸ ਗਈ। ਇਸ ਤੋਂ ਬਾਅਦ ਔਰਤ ਦੇ ਵਾਲ ਜਨਰੇਟਰ ਵਿੱਚ ਫਸ ਗਏ। ਇਸ ਕਾਰਨ ਉਸ ਦੇ ਵਾਲਾਂ ਸਮੇਤ ਸਿਰ ਦੀ ਖੋਪੜੀ ਵੱਖ ਹੋ ਗਈ। ਇਸ ਨੂੰ ਦੇਖ ਕੇ ਆਸ-ਪਾਸ ਮੌਜੂਦ ਮਰਦ-ਔਰਤਾਂ 'ਚ ਹੜਕੰਪ ਮਚ ਗਿਆ। ਜ਼ਖਮੀ ਔਰਤ ਨੂੰ ਬਲੋਤਰਾ ਦੇ ਨਾਹਟਾ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਾਣਾ ਦੀ ਪੁਲਸ ਨੇ ਹਸਪਤਾਲ ਪਹੁੰਚ ਕੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ। ਸਿਵਾਨਾ ਥਾਣੇ ਦੇ ਅਧਿਕਾਰੀ ਰਾਜਿੰਦਰ ਸਿੰਘ ਅਨੁਸਾਰ ਪਰਿਵਾਰ ਦੀ ਰਿਪੋਰਟ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਾਫੀ ਦੇਵੀ ਦਾ ਪਤੀ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਦੇ 4 ਬੱਚੇ ਹਨ। ਇਸ ਦੀ 1 ਬੇਟੀ ਅਤੇ 3 ਬੇਟੇ ਹਨ।

Location: India, Rajasthan

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement