
ਕਪਾਹ ’ਤੇ ਲੱਗਣ ਵਾਲੇ ਟੈਕਸ ’ਚ ਛੋਟ 31 ਦਸੰਬਰ ਤੱਕ ਵਧਾਈ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਘਰੇਲੂ ਕੱਪੜਾ ਉਦਯੋਗ ਨੂੰ ਮਦਦ ਦੇਣ ਲਈ ਕਪਾਹ ’ਤੇ ਲੱਗਣ ਵਾਲੇ ਟੈਕਸ ’ਚ ਛੋਟ ਨੂੰ 31 ਦਸੰਬਰ 2025 ਤੱਕ ਵਧਾ ਦਿੱਤਾ ਹੈ। ਪਹਿਲਾਂ ਇਹ ਛੋਟ 19 ਅਗਸਤ ਤੋਂ 30 ਸਤੰਬਰ 2025 ਤੱਕ ਸੀ। ਇਸ ਫੈਸਲੇ ਨਾਲ ਕੱਚੇ ਮਾਲ ਦੀ ਲਾਗਤ ਘੱਟ ਹੋਵੇਗੀ। ਇਸ ਨਾਲ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਨੂੰ ਲਾਭ ਮਿਲੇਗਾ ਅਤੇ ਉਨ੍ਹਾਂ ਉਦਯੋਗਾਂ ਨੂੰ ਰਾਹਤ ਮਿਲੇਗੀ ਜਿੱਥੇ ਜ਼ਿਆਦਾ ਮਜ਼ਦੂਰ ਕੰਮ ਕਰਦੇ ਹਨ।
ਸਵਦੇਸ਼ ਦੇ ਸਹਿਯੋਗੀ ਪ੍ਰਕਾਸ਼ ਪ੍ਰਿਯਦਰਸ਼ੀ ਨੇ ਦੱਸਿਆ ਕਿ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਭਾਰਤ ਦਾ ਕੱਪੜਾ ਉਦਯੋਗ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਰਕਾਰ ਨੇ ਭਾਰਤੀ ਸਮਾਨ ’ਤੇ 50% ਟੈਰਿਫ ਲਗਾ ਦਿੱਤਾ ਹੈ। ਜਿਸ ਨਾਲ ਭਾਰਤ ਦੇ ਲਈ ਅਮਰੀਕਾ ’ਚ ਕੱਪੜੇ ਵੇਚਣਾ ਮਹਿੰਗਾ ਹੋ ਗਿਆ ਅਤੇ ਉਥੇ ਉਸਦੀ ਵਿਕਰੀ ਘੱਟ ਹੋਣ ਲੱਗੀ ਹੈ। ਮਾਹਿਰਾਂਦਾ ਕਹਿਣਾ ਹੈ ਕਿ ਕਪਾਹ ’ਤੇ ਟੈਕਸ ’ਚ ਛੋਟ ਮਿਲਣ ਨਾਲ ਕੱਪੜਾ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਨੂੰ ਕੁਝ ਰਾਹਤ ਮਿਲੇਗੀ, ਪਰ ਅਮਰੀਕਾ ਤੋਂ ਮੰਗ ਵੀ ਬਹੁਤ ਘੱਟ ਹੈ।
ਕਪਾਹ ’ਤੇ ਲਾਗੂ ਟੈਕਸ ਨੂੰ ਅਸਥਾਈ ਰੂਪ ਨਾਲ ਹਟਾਉਣਾ ਭਾਰਤ ਦੇ ਕਪੜਾ ਉਦਯੋਗ ਲਈ ਰਾਹਤ ਮੰਨਿਆ ਜਾ ਰਿਹਾ ਹੈ। ਇਹ ਉਦਯੋਗ ਅਜੇ ਅਮਰੀਕਾ ਵਿੱਚ 50 ਫ਼ੀ ਸਦੀ ਭਾਰੀ ਟੈਕਸ ਲਗਾਏ ਜਾਣ ਕਾਰਨ ਪਰੇਸ਼ਾਨ ਹੈ। ਇਹ ਟੈਕਸ ਦੋ ਹਿੱਸਿਆਂ ’ਚ ਹੈ 25 ਫ਼ੀਸਦੀ ਪਹਿਲਾਂ ਤੋਂ ਸੀ ਅਤੇ 25 ਫ਼ੀ ਸਦੀ ਨਵਾਂ ਟੈਕਸ 27 ਅਗਸਤ ਤੋਂ ਸ਼ੁਰੂ ਹੋਇਆ ਹੈ, ਜੋ ਰੂਸ ਤੋਂ ਤੇਲ ਖਰੀਣ ਕਾਰਨ ਸਜਾ ਦੇ ਤੌਰ ’ਤੇ ਲਗਾਇਆ ਗਿਆ ਹੈ। ਜਦਕਿ ਇਹ ਟੈਕਸ ਬੰਗਲਾਦੇਸ਼ ’ਤੇ 20 ਫ਼ੀ ਸਦੀ, ਵੀਅਤਨਾਮ ’ਤੇ 20 ਫ਼ੀ ਸਦੀ ਅਤੇ ਚੀਨ ’ਤੇ 30 ਫ਼ੀ ਸਦੀ ਟੈਕਸ ਦੀ ਤੁਲਨਾ ’ਚ ਬਹੁਤ ਜ਼ਿਆਦਾ ਹੈ। ਜਿਸ ਕਾਰਨ ਭਾਰਤ ਦੀ ਕੱਪੜਾ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ। ਇੰਡੀਅਨ ਟੈਕਸਟਾਈਲ ਇੰਡਸਟਰੀ ਵਰਗੇ ਸੰਗਠਨਾਂ ਨੇ ਸਰਕਾਰ ਤੋਂ ਕਪਾਹ ’ਤੇ ਲੱਗਣ ਵਾਲੇ 11 ਫ਼ੀ ਸਦੀ ਟੈਕਸ ਨੂੰ ਹਟਾਉਣ ਦੀ ਮੰਗ ਕੀਤੀ ਸੀ। ਤਾਂ ਜੋ ਭਾਰਤੀ ਕੰਪਲੀਆਂ ਵੀ ਅੰਤਰਰਾਸ਼ਟਰੀ ਬਾਜ਼ਾਰ ’ਚ ਵਧੀਆ ਮੁਕਾਬਲਾ ਕਰ ਸਕਣ।