
ਉਤਰ ਪ੍ਰਦੇਸ਼ ਦੇ ਸੰਭਲ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ ਧਨਾਰੀ ਥਾਣਾ ਖੇਤਰ ਦੇ ਇਕ ਪਿੰਡ ਬਾਰਾਂ ਸਾਲ ਦੀ ਕੁੜੀ ਦੇ ਨਾਲ ਪਿੰਡ ਦੇ ਹੀ ਇਕ ਨੌਜਵਾਨ ਨੇ...
ਧਨਾਰੀ ਸੰਭਲ : ਉਤਰ ਪ੍ਰਦੇਸ਼ ਦੇ ਸੰਭਲ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ ਧਨਾਰੀ ਥਾਣਾ ਖੇਤਰ ਦੇ ਇਕ ਪਿੰਡ ਬਾਰਾਂ ਸਾਲ ਦੀ ਕੁੜੀ ਦੇ ਨਾਲ ਪਿੰਡ ਦੇ ਹੀ ਇਕ ਨੌਜਵਾਨ ਨੇ ਕੁਕਰਮ ਦੀ ਘਟਨਾ ਨੂੰ ਅੰਜਾਮ ਦਿਤਾ। ਪੀਡ਼ਤ ਲੜਕੀ ਹਰਿਆਣਾ ਵਿਚ ਰਹਿ ਰਹੀ ਮਾਂ ਨੂੰ ਘਟਨਾ ਦੇ ਬਾਰੇ 'ਚ ਦੱਸਿਆ ਤਾਂ ਮਾਂ ਦੇ ਪਿੰਡ ਆਉਣ ਤੋਂ ਬਾਅਦ ਤੀਜੇ ਦਿਨ ਮਾਮਲਾ ਪੁਲਿਸ ਤੱਕ ਪਹੁੰਚਿਆ। ਪੁਲਿਸ ਨੇ ਮੁਕੱਦਮਾ ਦਰਜ ਕਰ ਆਰੋਪੀ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਥਾਣਾ ਖੇਤਰ ਦੇ ਇਕ ਪਿੰਡ 'ਚ ਪੀਡ਼ਤ ਲੜਕੀ ਦਾ ਪੂਰਾ ਪਰਵਾਰ ਹਰਿਆਣਾ ਵਿਚ ਰਹਿ ਕੇ ਮਜਦੂਰੀ ਕਰਦਾ ਹੈ।
Rape
ਅਚਾਨਕ ਪਿਤਾ ਦੀ ਸਿਹਤ ਖ਼ਰਾਬ ਹੋਣ 'ਤੇ ਲੜਕੀ ਦੀ ਮਾਂ ਅਪਣੇ ਪਰਵਾਰ ਦੇ ਨਾਲ ਪਿੰਡ ਵਿਚ ਆ ਗਈ ਸੀ। ਪਤੀ ਦੇ ਇਲਾਜ ਨੂੰ ਪੈਸਾ ਨਹੀਂ ਸੀ ਤਾਂ ਕਿਸੇ ਤਰ੍ਹਾਂ ਅਪਣੇ ਘਰ ਦਾ ਗੁਜ਼ਾਰਾ ਕਰਨ ਲਈ ਇਕ ਮੱਝ ਖਰੀਦ ਲਈ ਪਰ ਪਤੀ ਦਾ ਇਲਾਜ ਨਹੀਂ ਹੋ ਪਾ ਰਿਹਾ ਸੀ। ਮਜਬੂਰੀ ਵਿਚ ਮਹਿਲਾ ਅਪਣੇ ਬੀਮਾਰ ਪਤੀ ਅਤੇ 12 ਸਾਲ ਦੀ ਧੀ ਨੂੰ ਪਿੰਡ ਵਿਚ ਛੱਡ ਕੇ ਹਰਿਆਣਾ ਵਿਚ ਮਜਦੂਰੀ ਕਰਨ ਲਈ ਚਲੀ ਗਈ। ਮਾਂ ਦੇ ਜਾਣ ਤੋਂ ਬਾਅਦ ਲੜਕੀ ਅਪਣੇ ਪਿਤਾ ਦੀ ਦੇਖਭਾਲ ਕਰਨ ਦੇ ਕੰਮ ਵਿਚ ਲੱਗੀ ਸੀ। ਮੰਗਲਵਾਰ ਦੀ ਸ਼ਾਮ ਨੂੰ ਲੜਕੀ ਘਾਹ ਲੈਣ ਲਈ ਜੰਗਲ ਵਿਚ ਗਈ ਸੀ।
Rape
ਉਸੀ ਜਗ੍ਹਾ ਪਿੰਡ ਦਾ ਇਕ ਨੌਜਵਾਨ ਘਾਹ ਕੱਟਣ ਲਈ ਆ ਗਿਆ। ਕੁੜੀ ਨੂੰ ਇਕੱਲਾ ਦੇਖ ਕੇ ਧਮਕੀ ਦਿੰਦੇ ਹੋਏ ਉਸ ਦੇ ਹੱਥ ਫੜ੍ਹ ਕੇ ਗੰਨੇ ਦੇ ਖੇਤ ਵਿਚ ਲੈ ਗਿਆ। ਜਾਨੋਂ ਮਾਰਨ ਦੀ ਧਮਕੀ ਦੇ ਕੇ ਨੌਜਵਾਨ ਨੇ ਉਸ ਦੇ ਨਾਲ ਕੁਕਰਮ ਕੀਤਾ ਅਤੇ ਫਿਰ ਭੱਜ ਗਿਆ। ਕੁੜੀ ਨੇ ਘਰ ਪਹੁੰਚ ਕੇ ਫੋਨ 'ਤੇ ਅਪਣੀ ਮਾਂ ਨੂੰ ਜਾਣਕਾਰੀ ਦਿਤੀ। ਵੀਰਵਾਰ ਨੂੰ ਮਹਿਲਾ ਅਪਣੇ ਘਰ ਪਹੁੰਚੀ ਤਾਂ ਕੁੜੀ ਨੇ ਨੌਜਵਾਨ ਦਾ ਨਾਮ ਦੱਸਦੇ ਹੋਏ ਘਟਨਾ ਦੀ ਜਾਣਕਾਰੀ ਦਿਤੀ।
Rape Girl
ਮਹਿਲਾ ਅਪਣੀ ਧੀ ਨੂੰ ਲੈ ਕੇ ਥਾਣੇ ਪਹੁੰਚੀ ਅਤੇ ਘਟਨਾ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੇਰ ਸ਼ਾਮ ਘਟਨਾ ਦੀ ਰਿਪੋਰਟ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। ਆਰੋਪੀ ਦੀ ਤਲਾਸ਼ ਵਿਚ ਪੁਲਿਸ ਨੇ ਘਰ 'ਤੇ ਛਾਪਾ ਮਾਰਿਆ ਪਰ ਆਰੋਪੀ ਮੁੰਡਾ ਪੁਲਿਸ ਦੇ ਹੱਥ ਨਹੀਂ ਲਗਿਆ ਹੈ।