ਕੋਰੇਗਾਂਵ ਮਾਮਲਾ : ਕਾਰਕੁਨਾਂ ਨੂੰ ਸੁਪਰੀਮ ਕੋਰਟ ਵਲੋਂ ਝੱਟਕਾ, ਹਿਰਾਸਤ 4 ਹਫਤੇ ਵਧੀ
Published : Sep 28, 2018, 1:32 pm IST
Updated : Sep 28, 2018, 1:32 pm IST
SHARE ARTICLE
Bhima-Koregaon Case
Bhima-Koregaon Case

ਭੀਮਾ ਕੋਰੇਗਾਂਵ ਹਿੰਸਾ ਮਾਮਲੇ ਵਿਚ ਨਕਸਲ ਕਨੈਕਸ਼ਨ ਦੇ ਆਰੋਪਾਂ ਵਿਚ ਨਜ਼ਰਬੰਦ ਕਾਰਕੁਨਾਂ ਨੂੰ ਸੁਪਰੀਮ ਕੋਰਟ ਵਲੋਂ ਕਰਾਰਾ ਝੱਟਕਾ ਲਗਿਆ ਹੈ। ਕੋਰਟ ਨੇ ਸਾਫ਼ ਕਿਹਾ ਹੈ ਕਿ...

ਨਵੀਂ ਦਿੱਲੀ : ਭੀਮਾ ਕੋਰੇਗਾਂਵ ਹਿੰਸਾ ਮਾਮਲੇ ਵਿਚ ਨਕਸਲ ਕਨੈਕਸ਼ਨ ਦੇ ਆਰੋਪਾਂ ਵਿਚ ਨਜ਼ਰਬੰਦ ਕਾਰਕੁਨਾਂ ਨੂੰ ਸੁਪਰੀਮ ਕੋਰਟ ਵਲੋਂ ਕਰਾਰਾ ਝੱਟਕਾ ਲਗਿਆ ਹੈ। ਕੋਰਟ ਨੇ ਸਾਫ਼ ਕਿਹਾ ਹੈ ਕਿ ਇਹ ਗ੍ਰਿਫ਼ਤਾਰੀਆਂ ਸਿਆਸੀ ਅਸਹਿਮਤੀ ਕਾਨ ਨਹੀਂ ਹੋਈਆਂ ਹਨ। ਕੋਰਟ ਨੇ ਐਸਆਈਟੀ ਜਾਂਚ ਦੀ ਮੰਗ ਖਾਰਿਜ ਕਰਦੇ ਹੋਏ ਕਾਰਕੁਨਾਂ ਦੀ ਹਿਰਾਸਤ 4 ਹਫ਼ਤੇ ਹੋਰ ਵਧਾ ਦਿਤੀ ਹੈ। ਸੁਪਰੀਮ ਕੋਰਟ ਨੇ ਪੁਣੇ ਪੁਲਿਸ ਨੂੰ ਅੱਗੇ ਜਾਂਚ ਜਾਰੀ ਰੱਖਣ ਨੂੰ ਵੀ ਕਿਹਾ ਹੈ। ਦੱਸ ਦਈਏ ਕਿ ਪੰਜ ਕਾਰਕੁਨਾਂ - ਵਰਵਰਾ ਰਾਵ, ਅਰੁਣ ਫਰੇਰਾ, ਵਰਨਾਨ ਗੋਂਸਾਲਵਿਜ, ਸੁਧਾ ਭਾਰਦਵਾਜ ਅਤੇ ਗੌਤਮ ਨਵਲਖਾ ਨੂੰ ਪਹਿਲਾਂ ਗ੍ਰਿਫ਼ਤਾਰ ਅਤੇ ਫਿਰ ਨਜ਼ਰਬੰਦ ਰੱਖਿਆ ਗਿਆ ਹੈ।

Koregaon Violence CaseKoregaon Violence Case

ਹੁਣ ਇਹਨਾਂ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। 2 - 1 ਦੇ ਬਹੁਮਤ ਨਾਲ ਦਿਤੇ ਫੈਸਲੇ ਵਿਚ ਜਸਟੀਸ ਖਾਨਵਿਲਕਰ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਸਿਆਸੀ ਅਸਹਿਮਤੀ ਕਾਰਨ ਨਹੀਂ ਹੋਈਆਂ ਹਨ ਸਗੋਂ ਪਹਿਲੀ ਨਜ਼ਰ ਵਿਚ ਅਜਿਹੇ ਗਵਾਹ ਹਨ ਜਿਨ੍ਹਾਂ ਤੋਂ ਪਾਬੰਦੀਸ਼ੁਦਾ ਭਾਕਪਾ (ਮਾਓਵਾਦੀ) ਦੇ ਨਾਲ ਉਨ੍ਹਾਂ ਦੇ ਸਬੰਧਾਂ ਦਾ ਪਤਾ ਚਲਦਾ ਹੈ। ਜਸਟੀਸ ਖਾਨਵਿਲਕਰ ਨੇ ਅੱਗੇ ਕਿਹਾ ਕਿ ਆਰੋਪੀ ਨੂੰ ਇਹ ਚੋਣ ਕਰਨ ਦਾ ਅਧਿਕਾਰ ਨਹੀਂ ਹੈ ਕਿ ਮਾਮਲੇ ਦੀ ਜਾਂਚ ਕਿਹੜੀ ਜਾਂਚ ਏਜੰਸੀ ਕਰੇ। ਉਨ੍ਹਾਂ ਨੇ ਐਸਆਈਟੀ ਨੂੰ ਸਾਫ਼ ਮਨਾ ਕਰ ਦਿਤਾ।

Supreme CourtSupreme Court

ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਭੀਮਾ ਕੋਰੇਗਾਂਵ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਚਾਹੁਣ ਤਾਂ ਰਾਹਤ ਲਈ ਟ੍ਰਾਇਲ ਕੋਰਟ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕਾਰਕੁਨਾਂ ਵੱਲੋਂ ਦਾਖਲ ਅਰਜੀ ਵਿਚ ਇਸ ਮਾਮਲੇ ਨੂੰ ਮਨਘੜਤ ਦੱਸਦੇ ਹੋਏ ਐਸਆਈਟੀ ਜਾਂਚ ਦੀ ਮੰਗ ਕੀਤੀ ਗਈ ਸੀ। ਉਧਰ, ਸੁਪਰੀਮ ਕੋਰਟ ਦੇ ਜੱਜ ਚੰਦਰਚੂੜ ਦਾ ਫੈਸਲਾ ਅਲਗ ਰਿਹਾ। ਉਨ੍ਹਾਂ ਨੇ ਮਹਾਰਾਸ਼ਟਰ ਪੁਲਿਸ ਦੇ ਜਾਂਚ ਦੇ ਤਰੀਕੇ 'ਤੇ ਸਵਾਲ ਚੁਕੇ। ਜਸਟੀਸ ਡੀਵਾਈ ਚੰਦਰਚੂੜ ਨੇ ਅਪਣੇ ਫੈਸਲੇ ਵਿਚ ਕਿਹਾ ਕਿ ਪੰਜ ਆਰੋਪੀਆਂ ਦੀ ਗ੍ਰਿਫ਼ਤਾਰੀ ਰਾਜ ਵਲੋਂ ਉਨ੍ਹਾਂ ਦੀ ਅਵਾਜ ਨੂੰ ਦਬਾਉਣ ਦੀ ਕੋਸ਼ਿਸ਼ ਹੈ।

House Arrest of Activists to Continue for 4 More WeeksHouse Arrest of Activists to Continue for 4 More Weeks

ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਜਿਸ ਤਰ੍ਹਾਂ ਨਾਲ ਲੈਟਰ ਨੂੰ ਲੀਕ ਕੀਤਾ ਅਤੇ ਦਸਤਾਵੇਜ਼ ਦਿਖਾਏ, ਉਸ ਤੋਂ ਮਹਾਰਾਸ਼ਟਰ ਪੁਲਿਸ ਦੀ ਜਾਂਚ ਸਵਾਲਾਂ ਦੇ ਘੇਰੇ ਵਿਚ ਹੈ। ਪੁਲਿਸ ਨੇ ਪਬਲਿਕ ਆਪਿਨਿਅਨ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਸਦਾ ਫੈਸਲਾ ਘੱਟ ਗਿਣਤੀ ਵਿਚ ਹੀ ਰਿਹਾ। ਤੁਹਾਨੂੰ ਦੱਸ ਦਈਏ ਕਿ ਭੀਮਾ ਕੋਰੇਗਾਂਵ ਵਿਚ ਹੋਈ ਹਿੰਸੇ ਦੇ ਸਿਲਸਿਲੇ ਵਿਚ ਦਰਜ ਐਫ.ਆਈ.ਆਰ. ਦੇ ਆਧਾਰ 'ਤੇ ਮਹਾਰਾਸ਼ਟਰ ਪੁਲਿਸ ਨੇ ਪੰਜ ਲੋਕਾਂ ਨੂੰ ਨਕਸਲ ਲਿੰਕ ਦੇ ਇਲਜ਼ਾਮ ਵਿਚ 28 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਇਹ ਪੰਜੇ ਕਾਰਕੁਨ ਨਜ਼ਰਬੰਦ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement