ਇਸ ਲਈ ਮਸ਼ਹੂਰ ਹੈ ਦੁਬਈ ਸਟੇਡੀਅਮ, 'ਰਿੰਗ ਆਫ਼ ਫ਼ਾਇਰ' ਤੁਸੀਂ ਦੇਖ ਕੇ ਹੋ ਜਾਵੋਗੇ ਹੈਰਾਨ
Published : Sep 28, 2018, 2:20 pm IST
Updated : Sep 28, 2018, 3:07 pm IST
SHARE ARTICLE
Dubai International Cricket Stadium
Dubai International Cricket Stadium

ਕ੍ਰਿਕੇਟ ਪ੍ਰੇਮੀਆਂ ਨੂੰ ਇੰਤਜ਼ਾਰ ਹੈ, ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਅਤੇ ਏਸ਼ੀਆ ਕੱਪ 2018 ਦੇ ਫਾਈਨਲ ਮੁਕਾਬਲੇ ਦ

ਨਵੀਂ ਦਿੱਲੀ : ਕ੍ਰਿਕੇਟ ਪ੍ਰੇਮੀਆਂ ਨੂੰ ਇੰਤਜ਼ਾਰ ਹੈ, ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਅਤੇ ਏਸ਼ੀਆ ਕੱਪ 2018 ਦੇ ਫਾਈਨਲ ਮੁਕਾਬਲੇ ਦਾ, ਭਾਰਤ ਅਤੇ ਬੰਗਲਾ ਦੇਸ਼ ਦੇ ਵਿਚ ਹੋਣ ਵਾਲਾ ਫਾਈਨਲ ਮੁਕਾਬਲਾ ਇਥੇ ਹੀ ਖੇਡਿਆ ਜਾਣਾ ਹੈ, ਇਸ ਸਟੇਡੀਅਮ ਦੀ ਖਾਸੀਅਤ ਹੈ ਕਿ ਇਹ ਸਿਰਫ਼ ਕ੍ਰਿਕੇਟ ਦੇ ਲਈ ਹੀ ਨਹੀਂ ਸਗੋਂ ਅਪਣੀਆਂ ਖ਼ੂਬੀਆਂ ਲਈ ਵੀ ਮਸ਼ਹੂਰ ਹੈ। ਦੁਨੀਆਂ ਦੇ ਮਸ਼ਹੂਰ ਸਟੇਡੀਅਮਾਂ ਵਿਚੋਂ ਇਕ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ 2009 ਵਿਚ ਤਿਆਰ ਹੋਇਆ ਇਹ ਸਟੇਡੀਅਮ ਦੁਨੀਆਂ ਵਿਚ ਸਭ ਤੋਂ ਮਹਿੰਗਾਂ ਹੈ ਅਤੇ ਇਸ ਨੂੰ ਬਣਾਉਣ ਵਿਚ ਜਿਨ੍ਹਾ ਖਰਚ ਆਇਆ ਹੈ, ਉਸ ਨਾਲ ਛੋਟੇ-ਛੋਟੇ 4 ਸਟੇਡੀਅਮ ਬਣਾ ਕੇ ਖੜੇ ਕੀਤੇ ਜਾ ਸਕਦੇ ਹਨ।

Dubai International StadiumDubai International Stadiumਦੁਬਈ ਇੰਟਰਨੈਸ਼ਨਲ ਸਟੇਡੀਅਮ ਨੂੰ ਜ਼ਿਆਦਾਤਰ ਲੋਕ ਦੁਬਈ ਸਪੋਰਟਸ ਸਿਟੀ ਕ੍ਰਿਕੇਟ ਸਟੇਡੀਅਮ ਦੇ ਨਾਂ ਤੋਂ ਜਾਣਦੇ ਹਨ, ਇਹ ਇਕ ਮਲਟੀਪ੍ਰਪਜ਼ ਸਟੇਡੀਅਮ ਹੈ। ਹਾਲਾਂਕਿ, ਜ਼ਿਆਦਾਤਰ ਇਸ ਦਾ ਇਸਤੇਮਾਲ ਕ੍ਰਿਕੇਟ ਦੇ ਲਈ ਹੀ ਹੁੰਦਾ ਹੈ, ਯੂਏਈ ਦੇ ਤਿੰਨ ਸਟੇਡੀਅਮ ਛਾਰਜਾਹ ਅਤੇ ਸ਼ੇਖ ਜ਼ਾਇਦ ਕ੍ਰਿਕੇਟ ਸਟੇਡੀਅਮ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਗਿਆ ਹੈ, ਸਟੇਡੀਅਮ ਵਿਚ ਤਕਰੀਬਨ 25000 ਹਜ਼ਾਰ ਦਰਸ਼ਕਾਂ ਨੂੰ ਬੈਠਣ ਸਹੂਲਤ ਹੈ, ਪਰ ਇਸ ਦੀ ਗਿਣਤੀ ਨੂੰ ਵਧਾ ਕੇ 55000 ਹਜ਼ਾਰ ਕਰ ਦਿਤਾ ਜਾ ਸਕਦਾ ਹੈ। ਮਤਲਬ ਕਿ 30000 ਹਜ਼ਾਰ ਹੋਰ ਜ਼ਿਆਦਾ ਦਰਸ਼ਕਾਂ ਦੇ ਬੈਠਣ ਦਾ ਇੰਤਜ਼ਾਮ ਹੋ ਸਕਦਾ ਹੈ।

Dubai International StadiumDubai International Stadiumਦੁਬਈ ਇੰਟਰਨੈਸ਼ਨਲ ਸਟੇਡੀਅਮ ਨੂੰ 2009 ਵਿਚ ਤਿਆਰ ਕੀਤੀ ਗਿਆ ਸੀ। ਇਸ ਦੇ ਨਿਰਮਾਣ ਉਤੇ 30 ਅਰਬ ਰੁਪਏ ਖ਼ਰਚ ਕੀਤੇ ਗਏ ਹਨ। ਇਸ ਸਟੇਡੀਅਮ ਵਿਚ ਦੁਨੀਆਂ ਦੀਆਂ ਕਈਂ ਮਹਿੰਗੀਆਂ ਸਹੂਲਤਾਂ  ਦਿਤੀਆਂ ਗਈਆਂ ਹਨ। ਸਟੇਡੀਅਮ ਦੀ ਮਲਕੀਅਤ ਦੁਬਈ ਪ੍ਰੋਪਰਟੀਜ਼ ਕੋਲ ਹੈ। ਦੁਬਈ ਸਟੇਡੀਅਮ ਕਰੀਬ 52 ਏਕੜ ਵਿਚ ਫੈਲਿਆ ਹੋਇਆ ਹੈ। ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਵਿਚ ਪੰਜ ਤਾਰਾ ਹੋਟਲ ਵੀ ਹੈ। ਇਹ ਪਹਿਲਾ ਸਟੇਡੀਅਮ ਹੈ ਜਿਸ ਵਿਚ ਪੰਜ ਤਾਰਾ ਹੋਟਲ ਵੀ ਹੈ। ਇਸ ਤੋਂ ਇਲਾਵਾ ਇਹ ਰਿਜ਼ੋਰਟ ਵੀ ਹੈ, ਇਥੇ ਅੰਦਰ ਕ੍ਰਿਕੇਟ ਹਾਲ ਦੇ ਨਾਲ ਓਪਨ ਮਾਰਕਿਟ ਵੀ ਹੈ।

Dubai International StadiumDubai International Stadiumਇਸ ਤੋਂ ਇਲਾਵਾ ਇਸ ਵਿਚ ਜਿੰਮ, 6 ਸਮੀਵਿੰਗ ਪੂਲ, 4 ਹਜ਼ਾਰ ਕਾਰਾਂ ਦੀ ਪਾਰਕਿੰਗ, 50 ਹਜ਼ਾਰ ਦਰਸ਼ਕਾਂ ਦੇ ਨਾਲ ਲੈਸ ਹੈ। ਇਸ ਸਟੇਡੀਅਮ ਦੀਆਂ ਲਾਈਟਾਂ ਵੀ ਬਹੁਤ ਆਕਰਸ਼ਿਤ ਹਨ।ਦੁਬਈ ਇੰਟਰਨੈਸ਼ਨਲ ਸਟੇਡੀਅਮ ਕਰੀਬ 350 ਫਲੱਡ ਲਾਈਟਾਂ ਨਾਲ ਲੈਸ ਹੈ, ਇਸ ਲਾਈਟਾਂ ਨੂੰ  'ਰਿੰਗ ਆਫ਼ ਫ਼ਾਇਰ ਦਾ ਨਾਂ ਦਿਤਾ ਗਿਆ ਹੈ। ਕਿਉਂਕਿ ਇਹ ਲਾਈਟਾਂ ਬਿਲਕੁਲ ਕਿਨਾਰਿਆਂ ਉਤੇ ਲੱਗੀਆਂ ਹੋਈਆਂ ਹਨ। ਇਹਨਾਂ ਨੂੰ ਪੋਲ ਦੀ ਸਹਾਇਤਾ ਤੋਂ ਬਗੈਰ ਛੱਤ ਉਤੇ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਜਦੋਂ ਇਹ ਬਲਦੀਆਂ ਹਨ ਤਾਂ ਉਪਰ ਜਾਂ ਥੱਲੇ ਤੋਂ ਦੇਖਣ ਨਾਲ ਇਕ 'ਰਿੰਗ' ਦੀ ਤਰ੍ਹਾਂ ਦਿਖਦੀਆਂ ਹਨ।

ਬਲਦੀਆਂ ਹੋਈਆਂ ਲਾਈਟਾਂ ਨੂੰ ਗੋਲ ਘੇਰੇ ਵਿਚ ਦੇਖਕੇ ਬਿਲਕੁਲ ਐਵੇਂ ਲੱਗਦਾ ਹੈ ਕਿ ਜਿਵੇਂ ਇਕ ਰਿੰਗ ਵਿਚ ਅੱਗ ਲੱਗ ਗਈ ਹੋਵੇ। ਇਸ ਸਟੇਡੀਅਮ ਦੀ ਇਕ ਹੋਰ ਖ਼ੂਬੀ ਹੈ, ਛੱਤਾਂ ਉਪਰ ਲੱਗੀਆਂ ਲਾਈਟਾਂ ਦੇ ਨਾਲ ਖਿਡਾਰੀਆਂ ਨੂੰ ਵੀ ਲਾਇਟਿੰਗ ਵਿਚ ਪ੍ਰੇਸ਼ਾਨੀ ਨਹੀਂ ਆਉਂਦੀ ਇਸ ਦੀ ਛੱਤ ਨੂੰ ਵੀ ਕਵਰ ਕੀਤਾ ਜਾ ਸਕਦਾ ਹੈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement