
ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮਨਾਉਣ ਲਈ ਦੁਨੀਆਂ ਭਰ 'ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਪਰ ਅਮਰੀਕਾ ਇੱਕ ਅਜਿਹਾ ਦੇਸ਼ ਹੈ।
ਨਵੀਂ ਦਿੱਲੀ : ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮਨਾਉਣ ਲਈ ਦੁਨੀਆਂ ਭਰ 'ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਪਰ ਅਮਰੀਕਾ ਇੱਕ ਅਜਿਹਾ ਦੇਸ਼ ਹੈ। ਜਿੱਥੇ ਭਲੇ ਹੀ ਮਹਾਤਮਾ ਗਾਂਧੀ ਕਦੇ ਨਹੀਂ ਗਏ ਪਰ ਉਨ੍ਹਾਂ ਦੇ ਬੁੱਤ ਇੱਥੇ ਵੱਡੀ ਗਿਣਤੀ 'ਚ ਲੱਗੇ ਹਨ ਅਤੇ ਉਨ੍ਹਾਂ ਦੇ ਸਮਰਥਕਾਂ 'ਚ ਇੱਥੋਂ ਦੇ ਦਿੱਗਜ ਆਗੂ ਸ਼ਾਮਲ ਹਨ।
Statues and Monuments of Mahatma Gandhi
ਹਾਲਾਂਕਿ ਇਨ੍ਹਾਂ ਬੁੱਤਾਂ ਤੇ ਸਮਾਰਕਾਂ ਦੀ ਗਿਣਤੀ ਦਾ ਕੋਈ ਅਧਿਕਾਰਤ ਅੰਕੜਾ ਨਹੀਂ ਹੈ ਪਰ ਨਿਊਜ਼ ਏਜੰਸੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਮਹਾਤਮਾ ਗਾਂਧੀ ਦੇ ਦੋ ਦਰਜਨ ਤੋਂ ਵੱਧ ਬੁੱਤ ਹਨ। ਇਥੇ ਇੱਕ ਦਰਜਨ ਤੋਂ ਜ਼ਿਆਦਾ ਸੋਸਾਇਟੀ ਤੇ ਸੰਗਠਨ ਗਾਂਧੀ ਨਾਲ ਜੁੜੇ ਹਨ। ਮਸ਼ਹੂਰ ਭਾਰਤੀ ਅਮਰੀਕੀ ਸੁਭਾਸ਼ ਰਜ਼ਦਾਨ ਨੇ ਕਿਹਾ ਕਿ ਭਾਰਤ ਤੋਂ ਬਾਹਰ ਮਹਾਤਮਾ ਗਾਂਧੀ ਦੀਆਂ ਯਾਦਗਾਰਾਂ ਤੇ ਮੂਰਤੀਆਂ ਦੀ ਸਭ ਤੋਂ ਵੱਡੀ ਗਿਣਤੀ ਅਮਰੀਕਾ ਵਿਚ ਹੈ।
Statues and Monuments of Mahatma Gandhi
ਗਾਂਧੀ ਨਾਲ ਸਬੰਧਿਤ ਪਹਿਲੀ ਯਾਦਗਾਰ ਵਾਸ਼ਿੰਗਟਨ ਡੀਸੀ ਦੇ ਮੈਰੀਲੈਂਡ ਦੇ ਬੇਥਿਸਡਾ ‘ਚ ਸਥਿਤ ਗਾਂਧੀ ਮੈਮੋਰੀਅਲ ਸੈਂਟਰ (ਗਾਂਧੀ ਸਮ੍ਰਿਤੀ ਸੈਂਟਰ) 'ਚ ਬਣੀ ਸੀ। ਉੱਥੇ ਹੀ 2 ਅਕਤੂਬਰ, 1986 ‘ਚ ਨਿਊਯਾਰਕ ਸਿਟੀ ਦੀ ਪ੍ਰਸਿੱਧ ਯੂਨੀਅਨ ਵਰਗ ਪਾਰਕ ਵਿੱਚ ਪਹਿਲੀ ਵਾਰ ਗਾਂਧੀ ਦੀ ਇੰਨੀ ਵੱਡੀ ਮੂਰਤੀ ਲੱਗੀ ਸੀ। ਅਟਲਾਂਟਾ ਦੇ 'ਦ ਗਾਂਧੀ ਫਾਉਂਡੇਸ਼ਨ ਆਫ ਯੂਐਸਏ' ਦੇ ਪ੍ਰਧਾਨ ਰਜ਼ਦਾਨ ਅਮਰੀਕਾ 'ਚ ਗਾਂਧੀ ਦੀਆਂ ਕਈ ਮੂਰਤੀਆਂ ਸਥਾਪਿਤ ਕਰਨ ਵਿਚ ਲੱਗੇ ਹੋਏ ਹਨ।
Statues and Monuments of Mahatma Gandhi
ਉਨ੍ਹਾਂ ਨੂੰ 2013 ਵਿਚ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ। ਇਸ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹੋਰ ਬਹੁਤ ਸਾਰੇ ਆਗੂ ਮਹਾਤਮਾ ਗਾਂਧੀ ਪ੍ਰੇਰਣਾ ਵੱਜੋਂ ਦੇਖਦੇ ਸਨ। ਇਹੀ ਕਾਰਨ ਹੈ ਕਿ ਭਾਰਤ ਤੋਂ ਬਾਹਰ ਵੱਡੀ ਗਿਣਤੀ 'ਚ ਅਮਰੀਕਾ 'ਚ ਗਾਂਧੀ ਦੇ ਬੁੱਤ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ