
ਇੰਡੀਆ ਗੇਟ ਸਾਹਮਣੇ ਟ੍ਰੈਕਟਰ ਸਾੜ ਕੇ ਕੀਤਾ ਸੀ ਰੋਸ ਪ੍ਰਦਰਸ਼ਨ
ਦਿੱਲੀ:ਇੰਡੀਆ ਗੇਟ ਦੇ ਸਾਹਮਣੇ ਟ੍ਰੈਕਟਰ ਸਾੜ ਕੇ ਖੇਤੀ ਬਿਲਾਂ ਦਾ ਵਿਰੋਧ ਕਰਨ ਵਾਲੇ ਯੂਥ ਕਾਂਗਰਸ ਦੇ ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਕਾਂਗਰਸੀ ਆਗੂਆਂ ਨੇ ਦੱÎਸਿਆ ਕਿ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਤਿਲਕ ਨਗਰ ਥਾਣੇ ਵਿਚ ਲਿਜਾ ਰਹੀ ਹੈ।ਇਸ ਦੌਰਾਨ ਤਿਲਕ ਨਗਰ ਥਾਣੇ ਪਹੁੰਚ ਕੇ ਯੂਥ ਕਾਂਗਰਸੀ ਆਗੂਆਂ ਨੇ ਨਾਅਰੇਬਾਜ਼ੀ ਕੀਤੀ।
Tractor
ਦੱਸ ਦੇਈਏ ਕਿ ਰਾਜਪਥ 'ਤੇ ਸੋਮਵਾਰ ਸਵੇਰੇ ਅਗਨੀ ਕਾਂਡ ਦੀ ਘਟਨਾ ਸਾਹਮਣੇ ਆਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਲੋਕਾਂ ਨੇ ਇੰਡੀਆ ਗੇਟ ਨੇੜੇ ਇਕ ਟਰੈਕਟਰ ਨੂੰ ਅੱਗ ਲਾ ਦਿੱਤੀ ਸੀ। ਇਹ ਲੋਕ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ। ਅੱਗ ਬੁਝਾਉਣ ਲਈ ਫਾਇਰ ਦੇ ਦੋ ਟੈਂਡਰ ਮੌਕੇ 'ਤੇ ਪਹੁੰਚ ਗਏ ਸਨ।