 
          	ਇਨ੍ਹਾਂ ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ 30 ਅਕਤੂਬਰ ਨੂੰ ਚੋਣਾਂ ਤੋਂ ਬਾਅਦ 2 ਨਵੰਬਰ ਨੂੰ ਹੋਵੇਗੀ।
ਨਵੀਂ ਦਿੱਲੀ: ਚੋਣ ਕਮਿਸ਼ਨ (Election Commission) ਨੇ ਦੇਸ਼ ਦੇ ਅੰਦਰ 3 ਸੰਸਦੀ ਅਤੇ 30 ਵਿਧਾਨ ਸਭਾ ਹਲਕਿਆਂ ਵਿਚ ਹੋਣ ਵਾਲੀਆਂ ਉਪ ਚੋਣਾਂ (By-Elections) ਲਈ ਆਪਣਾ ਕਾਰਜਕਾਲ ਜਾਰੀ ਕਰ ਦਿੱਤਾ ਹੈ। ਇੱਕ ਨਿਊਜ਼ ਏਜੰਸੀ ਅਨੁਸਾਰ ਇਨ੍ਹਾਂ ਸਾਰੇ ਹਲਕਿਆਂ ਵਿਚ 30 ਅਕਤੂਬਰ ਨੂੰ ਉਪ ਚੋਣਾਂ ਕਰਵਾਈਆਂ ਜਾਣਗੀਆਂ।
ਹੋਰ ਵੀ ਪੜ੍ਹੋ: ਦਰਦਨਾਕ: ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਰਿਸ਼ਤੇਦਾਰ ਨੇ ਕੀਤਾ 8 ਸਾਲਾ ਬੱਚੀ ਦਾ ਕਤਲ, ਹੋਇਆ ਫ਼ਰਾਰ
 PHOTO
PHOTO
ਦੱਸ ਦਈਏ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਤੋਂ ਇਲਾਵਾ ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀਆਂ ਲੋਕ ਸਭਾ ਸੀਟਾਂ (3 Parliamentary Constituencies)'ਤੇ ਵੀ ਉਪ ਚੋਣਾਂ ਕਰਵਾਈਆਂ ਜਾਣੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੀਆਂ 30 ਵਿਧਾਨ ਸਭਾ (30 Assembly constituencies) ਸੀਟਾਂ 'ਤੇ ਉਪ ਚੋਣਾਂ ਵੀ ਹੋਣੀਆਂ ਹਨ।
ਹੋਰ ਵੀ ਪੜ੍ਹੋ: ਦਿੱਲੀ ਰਵਾਨਾ ਹੋਏ ਕੈਪਟਨ ਅਮਰਿੰਦਰ ਸਿੰਘ, ਅਮਿਤ ਸ਼ਾਹ ਤੇ ਜੇਪੀ ਨੱਡਾ ਨਾਲ ਕਰ ਸਕਦੇ ਹਨ ਮੁਲਾਕਾਤ
 PHOTO
PHOTO
ਹੋਰ ਵੀ ਪੜ੍ਹੋ: ਭਲਕੇ ਪੰਜਾਬ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਰਨਗੇ ਵੱਡੇ ਐਲਾਨ
ਇਨ੍ਹਾਂ ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ 30 ਅਕਤੂਬਰ ਨੂੰ ਚੋਣਾਂ ਤੋਂ ਬਾਅਦ 2 ਨਵੰਬਰ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਇਸ ਸਬੰਧੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
 
                     
                
 
	                     
	                     
	                     
	                     
     
     
     
     
     
                     
                     
                     
                     
                    