ਪੁੱਤਰ ਨੇ ਪਿਤਾ ਨੂੰ ਦਿੱਤਾ ਅਨਮੋਲ ਤੋਹਫ਼ਾ, ਪਿਤਾ ਦੇ ਨਾਂ ’ਤੇ ਚੰਦਰਮਾ 'ਤੇ ਖ਼ਰੀਦਿਆ ਪਲਾਟ
Published : Sep 28, 2022, 1:06 pm IST
Updated : Sep 28, 2022, 1:06 pm IST
SHARE ARTICLE
The son gave a priceless gift to the father
The son gave a priceless gift to the father

ਪਿਤਾ ਦੇ ਨਾਂਅ ’ਤੇ ਘਰ ਭੇਜੀ ਰਜਿਸਟਰੀ

 

ਹਰਿਆਣਾ: ਰੇਵਾੜੀ ਸ਼ਹਿਰ ਦੇ ਇੱਕ ਲੜਕੇ ਨੇ ਆਪਣੇ ਮਾਤਾ-ਪਿਤਾ ਲਈ ਅਜਿਹਾ ਕੁਝ ਕੀਤਾ ਜਿਸ ਦੀ ਕੋਈ ਸੋਚ ਵੀ ਨਹੀਂ ਸਕਦਾ ਸੀ। ਲੰਡਨ 'ਚ ਕੰਮ ਕਰਨ ਵਾਲੇ ਖੁਸ਼ਹਾਲ ਸੈਣੀ ਨੇ ਆਪਣੇ ਪਿਤਾ ਦੇ ਨਾਂ 'ਤੇ ਚੰਦਰਮਾ 'ਤੇ ਇਕ ਪਲਾਟ ਖ਼ਰੀਦ ਕੇ ਉਨ੍ਹਾਂ ਨੂੰ ਤੋਹਫ਼ੇ 'ਚ ਦਿੱਤਾ ਹੈ। ਜਦੋਂ ਪਲਾਟ ਨਾਲ ਸਬੰਧਤ ਦਸਤਾਵੇਜ਼ ਡਾਕ ਰਾਹੀਂ ਘਰ ਪਹੁੰਚੇ ਤਾਂ ਮਾਪਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਖੁਸ਼ਹਾਲ ਨੇ ਇਹ ਸੁਨੇਹਾ ਵੀ ਦਿੱਤਾ ਹੈ ਕਿ 'ਪਾਪਾ, ਮੈਂ ਜੋ ਮੰਗਿਆ ਸੀ, ਤੁਸੀਂ ਮੈਨੂੰ ਦਿੱਤਾ ਹੈ, ਹੁਣ ਚੰਦਰਮਾ 'ਤੇ ਪਲਾਟ ਖਰੀਦ ਲਿਆ ਹੈ, ਤੋਹਫ਼ਾ ਸਵੀਕਾਰ ਕਰੋ।

ਰੇਵਾੜੀ ਸ਼ਹਿਰ ਦੇ ਅੰਬੇਡਕਰ ਚੌਕ ਨੇੜੇ ਰਹਿਣ ਵਾਲੇ ਸੂਰਜ ਭਾਨ ਸੈਣੀ ਦਾ ਵੱਡਾ ਪੁੱਤਰ ਖੁਸ਼ਹਾਲ ਸੈਣੀ ਲੰਡਨ 'ਚ ਕੰਮ ਕਰਦਾ ਹੈ। ਖੁਸ਼ਹਾਲ ਲੰਬੇ ਸਮੇਂ ਤੋਂ ਉੱਥੇ ਰਹਿ ਰਿਹਾ ਹੈ। ਕੁਝ ਦਿਨ ਪਹਿਲਾਂ ਖੁਸ਼ਹਾਲ ਸੈਣੀ ਨੇ ਪਰਿਵਾਰ ਨੂੰ ਫੋਨ ਕਰ ਕੇ ਕਿਹਾ ਕਿ ਮੈਂ ਕੁੱਝ ਭੇਜਿਆ ਹੈ ਤੇ ਡਾਕੀਆ ਘਰ ਆਵੇਗਾ, ਇਸ ਦਾ ਧਿਆਨ ਰੱਖਿਓ।

ਫਿਰ ਜਦੋਂ ਛੋਟੇ ਬੇਟੇ ਨੇ ਪੋਸਟ ਵਿਚ ਆਏ ਕਾਗਜ਼ ਪੜ੍ਹੇ ਤਾਂ ਉਸ ਨੂੰ ਪਤਾ ਲੱਗਾ ਕਿ ਵੱਡੇ ਭਰਾ ਨੇ ਚੰਦਰਮਾ 'ਤੇ ਜ਼ਮੀਨ ਖ਼ਰੀਦ ਕੇ ਪਿਤਾ ਨੂੰ ਤੋਹਫ਼ੇ ਵਿਚ ਦਿੱਤੀ ਹੈ। ਖੁਸ਼ਹਾਲ ਦੇ ਪਿਤਾ ਸੂਰਜ ਭਾਨ ਸੈਣੀ, ਮਾਂ ਤੇ ਛੋਟਾ ਭਰਾ ਤੋਹਫਾ ਦੇਖ ਕੇ ਹੈਰਾਨ ਰਹਿ ਗਏ। ਪਹਿਲਾਂ ਤਾਂ ਉਨ੍ਹਾਂ ਨੂੰ ਇਸ ਗੱਲ ਤੇ ਵਿਸ਼ਵਾਸ਼ ਨਾ ਹੋਇਆ, ਫਿਰ ਜਦੋਂ ਉਨ੍ਹਾਂ ਨੇ ਖੁਸ਼ਹਾਲ ਸੈਣੀ ਨੂੰ ਫੋਨ ਕਰ ਕੇ ਸੱਚਾਈ ਜਾਣੀ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।  

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement