Hassan Nasrallah: ਇਜ਼ਰਾਈਲ ਨੇ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾਹ ਨੂੰ ਕੀਤਾ ਢੇਰ, ਲੇਬਨਾਨ ਵਿੱਚ ਹੈੱਡਕੁਆਰਟਰ ਨੂੰ 80 ਟਨ ਬੰਬ ਨਾਲ ਉਡਾਇਆ
Published : Sep 28, 2024, 4:43 pm IST
Updated : Sep 28, 2024, 4:50 pm IST
SHARE ARTICLE
Israel kills Hezbollah chief Hassan Nasrallah
Israel kills Hezbollah chief Hassan Nasrallah

Hassan Nasrallah: ਆਈਡੀਐਫ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਦੁਨੀਆ ਨੂੰ ਹੁਣ ਨਸਰੁੱਲਾ ਤੋਂ ਡਰਨ ਦੀ ਲੋੜ ਨਹੀਂ ਹੈ

Israel kills Hezbollah chief Hassan Nasrallah: ਇਜ਼ਰਾਈਲ ਡਿਫੈਂਸ ਫੋਰਸ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਹਮਲੇ 'ਚ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਮਾਰਿਆ ਗਿਆ ਹੈ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਆਈਡੀਐਫ ਨੇ ਕਿਹਾ ਕਿ ਉਨ੍ਹਾਂ ਨੇ 27 ਸਤੰਬਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹਿਜ਼ਬੁੱਲਾ ਦੇ ਹੈੱਡਕੁਆਰਟਰ 'ਤੇ ਬੰਕਰ ਬਸਟਰ ਬੰਬ ਨਾਲ ਹਵਾਈ ਹਮਲਾ ਕੀਤਾ, ਜਿੱਥੇ ਨਸਰੁੱਲਾ ਵੀ ਮੌਜੂਦ ਸੀ।

ਆਈਡੀਐਫ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਦੁਨੀਆ ਨੂੰ ਹੁਣ ਨਸਰੁੱਲਾ ਤੋਂ ਡਰਨ ਦੀ ਲੋੜ ਨਹੀਂ ਹੈ। ਉਹ ਦਹਿਸ਼ਤ ਨਹੀਂ ਫੈਲਾ ਸਕੇਗਾ। ਹਾਲਾਂਕਿ ਹਿਜ਼ਬੁੱਲਾ ਵੱਲੋਂ ਅਜੇ ਤੱਕ ਨਸਰੁੱਲਾ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ 'ਚ ਭਾਸ਼ਣ ਦੇਣ ਤੋਂ ਬਾਅਦ ਆਪਣੇ ਹੋਟਲ ਦੇ ਕਮਰੇ ਤੋਂ ਹਿਜ਼ਬੁੱਲਾ ਦੇ ਹੈੱਡਕੁਆਰਟਰ 'ਤੇ ਹਮਲਾ ਕਰਨ ਦੀ ਇਜਾਜ਼ਤ ਦਿੱਤੀ ਸੀ। ਹਮਲੇ ਤੋਂ ਬਾਅਦ, ਇਜ਼ਰਾਈਲ ਦੇ ਪੀਐਮ ਦਫਤਰ ਨੇ ਨੇਤਨਯਾਹੂ ਦੀ ਇੱਕ ਤਸਵੀਰ ਜਾਰੀ ਕੀਤੀ, ਜਿਸ ਵਿਚ ਉਹ ਇੱਕ ਲੈਂਡਲਾਈਨ ਫੋਨ ਤੋਂ ਲੇਬਨਾਨ ਵਿੱਚ ਹਮਲੇ ਦਾ ਆਦੇਸ਼ ਦੇ ਰਿਹਾ ਹੈ।

ਹਿਜ਼ਬੁੱਲਾ ਦੇ ਹੈੱਡਕੁਆਰਟਰ ‘ਤੇ 60 ਬੰਕਰ ਰਾਕੇਟ ਦਾਗੇ ਗਏ। ਇਸ ਦੌਰਾਨ ਇਜ਼ਰਾਇਲੀ ਫੌਜ ਨੇ ਹਿਜ਼ਬੁੱਲਾ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਜ਼ਰਾਇਲੀ ਫੌਜ ਦਾ ਦਾਅਵਾ ਹੈ ਕਿ ਇਸ ਭਿਆਨਕ ਹਮਲੇ ‘ਚ ਹਿਜ਼ਬੁੱਲਾ ਦਾ ਹੈੱਡਕੁਆਰਟਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ। ਹਿਜ਼ਬੁੱਲਾ ਹੈੱਡਕੁਆਰਟਰ ਵਿੱਚ ਕੋਈ ਵੀ ਜ਼ਿੰਦਾ ਨਹੀਂ ਬਚਿਆ ਹੈ। ਜੋ ਅੰਦਰ ਸੀ ਸਾਰੇ ਮਾਰੇ ਗਏ। ਮੀਡੀਆ ਰਿਪੋਰਟਾਂ ਅਨੁਸਾਰ ਕੱਲ੍ਹ ਸ਼ਾਮ ਤੋਂ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਨਾਲ ਸੰਪਰਕ ਟੁੱਟ ਗਿਆ ਸੀ।

ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦਾ ਜਨਮ 31 ਅਗਸਤ 1960 ਨੂੰ ਬੁਰਜ ਹਮੂਦ, ਬੇਰੂਤ ਵਿੱਚ ਹੋਇਆ ਸੀ। ਜਦੋਂ ਉਹ ਹਿਜ਼ਬੁੱਲਾ ਵਿਚ ਸ਼ਾਮਲ ਹੋਇਆ ਤਾਂ ਉਹ ਸਿਰਫ 22 ਸਾਲਾਂ ਦਾ ਸੀ। ਨਸਰੁੱਲਾ ਨੇ 1992 ਵਿੱਚ ਇਸ ਸਮੂਹ ਦੀ ਅਗਵਾਈ ਕਰਨੀ ਸ਼ੁਰੂ ਕੀਤੀ ਸੀ। ਇਸ ਸਮੇਂ ਉਨ੍ਹਾਂ ਦੀ ਉਮਰ 32 ਸਾਲ ਦੇ ਕਰੀਬ ਸੀ। ਹਸਨ ਨਸਰੱਲਾ ਦੀ ਅਗਵਾਈ ਵਿੱਚ ਹਿਜ਼ਬੁੱਲਾ ਸਮੂਹ ਦੀ ਪ੍ਰਸਿੱਧੀ ਵਿੱਚ ਕਾਫ਼ੀ ਵਾਧਾ ਹੋਇਆ। 64 ਸਾਲ ਦੀ ਉਮਰ ਵਿੱਚ, ਨਸਰੁੱਲਾ ਨੂੰ ਲੇਬਨਾਨ ਵਿੱਚ ਇੱਕ ਵੱਡਾ ਨੇਤਾ ਮੰਨਿਆ ਜਾਂਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement