Lucknow News : ਵਕੀਲ ਦਾ ਹੈਲਮੇਟ ਹੋਇਆ ਚੋਰੀ, ਪੁਲਿਸ ਨੇ ਦਰਜ ਨਹੀਂ ਕੀਤੀ ਸ਼ਿਕਾਇਤ, ਹੁਣ ਅਦਾਲਤ ਨੇ FIR ਦਰਜ ਕਰਨ ਦੇ ਦਿੱਤੇ ਹੁਕਮ
Published : Sep 28, 2024, 5:45 pm IST
Updated : Sep 28, 2024, 5:45 pm IST
SHARE ARTICLE
 Advocate Helmet Stolen
Advocate Helmet Stolen

ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਪੁਲਿਸ

Lucknow News : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਹਜ਼ਰਤਗੰਜ ਕੋਤਵਾਲੀ ਵਿੱਚ ਇੱਕ ਵਕੀਲ ਨੇ ਆਪਣੇ ਕਾਲੇ ਰੰਗ ਦੇ ਹੈਲਮੇਟ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਨੇ ਵਕੀਲ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਰਿਪੋਰਟ ਦਰਜ ਕਰਨ ਦੀ ਬਜਾਏ ਉਸ ਨੂੰ ਟਾਲ ਦਿੱਤਾ। ਇਸ ਤੋਂ ਬਾਅਦ ਵਕੀਲ ਨੇ ਅਦਾਲਤ ਦੀ ਸ਼ਰਨ ਲਈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੂੰ ਐਫਆਈਆਰ ਦਰਜ ਕਰਨੀ ਪਈ। ਹੁਣ ਪੁਲਿਸ ਨੂੰ ਵਕੀਲ ਦੇ ਚੋਰੀ ਹੋਏ ਹੈਲਮੇਟ ਨੂੰ ਲੱਭਣਾ ਹੋਵੇਗਾ।

ਲਖਨਊ ਦੇ ਰਹਿਣ ਵਾਲੇ ਵਕੀਲ ਪ੍ਰੇਮ ਪ੍ਰਕਾਸ਼ ਨੇ ਦੱਸਿਆ ਕਿ ਉਹ ਵਰਿੰਦਾਵਨ ਕਾਲੋਨੀ 'ਚ ਰਹਿੰਦਾ ਹੈ। 17 ਅਗਸਤ ਨੂੰ ਦੁਪਹਿਰ 2.30 ਵਜੇ ਦੇ ਕਰੀਬ ਉਹ ਜੀਪੀਓ ਹਜ਼ਰਤਗੰਜ ਵਿਖੇ ਇੱਕ ਨੋਟਿਸ ਪੋਸਟ ਕਰਨ ਗਿਆ ਸੀ। ਇਸ ਦੌਰਾਨ ਕਿਸੇ ਨੇ ਉਸ ਦਾ ਹੈਲਮੇਟ ਚੋਰੀ ਕਰ ਲਿਆ। ਜਦੋਂ ਅਸੀਂ ਅਟਲ ਚੌਂਕ ਚੌਕੀ ਪਹੁੰਚੇ ਤਾਂ ਇੰਸਪੈਕਟਰ ਰਾਹੁਲ ਸਿੰਘ ਨੇ ਦੋ ਕਾਂਸਟੇਬਲ ਭੇਜੇ। ਸੀਸੀ ਫੁਟੇਜ ਵਿੱਚ ਦੋ ਨੌਜਵਾਨ ਹੈਲਮੇਟ ਲਿਜਾਂਦੇ ਹੋਏ ਨਜ਼ਰ ਆ ਰਹੇ ਹਨ। 

ਜਦੋਂ ਉਹ ਥਾਣੇ ਰਿਪੋਰਟ ਦਰਜ ਕਰਵਾਉਣ ਗਿਆ ਤਾਂ ਇੰਸਪੈਕਟਰ ਨੇ ਝਿਜਕਦਿਆਂ ਉਸ ਨੂੰ ਵਾਪਸ ਭੇਜ ਦਿੱਤਾ। ਫਿਰ ਅਗਲੇ ਦਿਨ ਫੋਨ ਕੀਤਾ ਪਰ ਕੇਸ ਦਰਜ ਨਹੀਂ ਕੀਤਾ। ਇਸ ਤੋਂ ਬਾਅਦ ਉਹ ਛੁੱਟੀ ਦਾ ਹਵਾਲਾ ਦੇ ਕੇ ਚਲੇ ਗਏ। ਮਿਲਣਾ ਬੰਦ ਕਰ ਦਿੱਤਾ। ਪੁਲਿਸ ਕਮਿਸ਼ਨਰ ਨੂੰ ਡਾਕ ਰਾਹੀਂ ਸ਼ਿਕਾਇਤ ਕੀਤੀ। ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਹੈਲਮੇਟ ਚੋਰੀ ਦੀ ਰਿਪੋਰਟ ਦਰਜ ਕਰਵਾਉਣ ਲਈ ਇੰਸਪੈਕਟਰ ਰਾਹੁਲ ਸਿੰਘ 14 ਦਿਨਾਂ ਤੋਂ ਲਾਰੇ ਲਗਾ ਰਹੇ ਸਨ। ਇਸ ਤੋਂ ਬਾਅਦ ਵਕੀਲ ਨੇ UP Cop ਐਪ 'ਤੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ।

ਆਈਜੀਆਰਐਸ 'ਤੇ ਸ਼ਿਕਾਇਤ ਦੀ ਗਲਤ ਰਿਪੋਰਟ ਲਗਾ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਉਹ ਦੁਬਾਰਾ ਦਰਖਾਸਤ ਲੈ ਕੇ ਇੰਸਪੈਕਟਰ ਕੋਲ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਵਕੀਲ ਸਾਬ ਹੈਲਮੇਟ ਲੈ ਲਵੋ ਪਰ ਕੇਸ ਦਰਜ ਨਾ ਕਰਾਓ। ਇਸ ਤੋਂ ਪ੍ਰੇਸ਼ਾਨ ਹੋ ਕੇ ਵਕੀਲ ਨੇ ਅਦਾਲਤ ਦਾ ਰੁਖ ਕੀਤਾ। ਅਦਾਲਤ ਦੇ ਹੁਕਮਾਂ ’ਤੇ ਹਜ਼ਰਤਗੰਜ ਪੁਲੀਸ ਨੇ ਆਖਰਕਾਰ 26 ਸਤੰਬਰ ਨੂੰ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੈਲਮੇਟ ਚੋਰੀ ਦਾ ਕੇਸ ਦਰਜ ਕਰ ਲਿਆ। ਇੰਸਪੈਕਟਰ ਵਿਕਰਮ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ’ਤੇ ਰਿਪੋਰਟ ਦਰਜ ਕਰਕੇ ਹੈਲਮੇਟ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

Location: India, Uttar Pradesh

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement