
ਹਰਿਆਣੇ ਦੇ ਗੋਤਾਖੋਰ ਪ੍ਰਗਟ ਸਿੰਘ ਹੁਣ ਤੱਕ ਆਪਣੀ ਜਿੰਦਗੀ ਵਿੱਚ ਨਹਿਰ ਵਿੱਚ ਡੁੱਬ ਰਹੇ ਕਰੀਬ 1650 ਲੋਕਾਂ ...
ਕੁਰੁਕਸ਼ੇਤਰ (ਪੀਟੀਆਈ) : ਹਰਿਆਣੇ ਦੇ ਗੋਤਾਖੋਰ ਪ੍ਰਗਟ ਸਿੰਘ ਹੁਣ ਤੱਕ ਆਪਣੀ ਜਿੰਦਗੀ ਵਿੱਚ ਨਹਿਰ ਵਿੱਚ ਡੁੱਬ ਰਹੇ ਕਰੀਬ 1650 ਲੋਕਾਂ ਦੀ ਜਾਨ ਬਚਾ ਚੁੱਕੇ ਹਨ। ਇਸ ਦੇ ਇਲਾਵਾ 11,801 ਲਾਸ਼ਾਂ ਨਹਿਰ ਤੋਂ ਕੱਢ ਚੁੱਕੇ ਹਨ। ਉਥੇ ਹੀ 12 ਖੂੰਖਾਰ ਮਗਰਮੱਛਾਂ ਨੂੰ ਵੀ ਨਹਿਰ ਵਿੱਚੋਂ ਕੱਢ ਕੇ ਲੋਕਾਂ ਦੀ ਰੱਖਿਆ ਕਰ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ 275 ਵਾਰ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।ਪਰ ਅੱਜ ਉਹੀ ਪ੍ਰਗਟ ਸਿੰਘ ਜਦੋਂ ਜਿੰਦਗੀ ਅਤੇ ਮੌਤ ਦੀ ਲੜ੍ਹਾਈ ਲੜ੍ਹ ਰਿਹਾ ਹੈ। ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਕੋਈ ਫਿਕਰ ਹੀ ਨਹੀਂ ਹੈ।
ਪ੍ਰਗਟ ਸਿੰਘ
ਦਰਸਅਲ ,ਕੁੱਝ ਦਿਨ ਪਹਿਲਾਂ ਪ੍ਰਗਟ ਸਿੰਘ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਸਨ। ਰਸਤੇ ਵਿੱਚ ਉਹਨਾਂ ਨਾਲ ਹਾਦਸਾ ਵਾਪਰ ਗਿਆ, ਜਿਸ ਦੇ ਬਾਅਦ ਤੋਂ ਹੀ ਉਹ ਹਸਪਤਾਲ ਵਿੱਚ ਆਪਣੀ ਜਿੰਦਗੀ ਲਈ ਲੜ ਰਹੇ ਹਨ। ਬਾਵਜੂਦ ਇਸ ਦੇ ਅਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ ਹੈ। ਦੱਸਣਯੋਗ ਹੈ ਕਿ ਹਰਿਆਣਾ ਵਿੱਚ ਕੁਰੁਕਸ਼ੇਤਰ ਦੇ ਦਬਖੇੜੀ ਪਿੰਡ ਵਿੱਚ ਜਨਮ ਲੈਣ ਵਾਲੇ ਪ੍ਰਗਟ ਸਿੰਘ ਹੁਣ ਤੱਕ ਭਾਖੜਾ ਨਹਿਰ ਤੋਂ 11 ,801 ਲਾਸ਼ਾਂ, 1650 ਜਿੰਦਾ ਲੋਕਾਂ ਅਤੇ 12 ਖੂੰਖਾਰ ਮਗਰਮੱਛਾਂ ਨੂੰ ਕੱਢ ਚੁੱਕੇ ਹਨ।