ਭਾਖੜਾ ਮੈਨੇਜਮੈਂਟ ਬੋਰਡ ਨੇ ਹਾਈ ਅਲਰਟ ਜਾਰੀ ਕੀਤਾ
Published : Aug 5, 2018, 11:07 am IST
Updated : Aug 5, 2018, 11:07 am IST
SHARE ARTICLE
Bhakhra dam
Bhakhra dam

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਾਣੀ ਦੇ ਪੈਦਾ ਹੋਏ ਗੰਭੀਰ ਸੰਕਟ ਨੂੰ ਦੇਖਦਿਆਂ ਹਾਈ ਅਲਰਟ ਜਾਰੀ ਕਰ ਦਿਤਾ ਹੈ। ਭਾਖੜਾ ਦੇ ਰਿਜ਼ਰਵ ਜਲ ਭੰਡਾਰ ਵਿਚ ਸਿਰਫ਼ 19 ਫ਼ੀ ਸਦੀ


ਚੰਡੀਗੜ੍ਹ, 4 ਅਗੱਸਤ (ਬਨਵੈਤ/ ਨੀਲ ਭਲਿੰਦਰ): ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਾਣੀ ਦੇ ਪੈਦਾ ਹੋਏ ਗੰਭੀਰ ਸੰਕਟ ਨੂੰ ਦੇਖਦਿਆਂ ਹਾਈ ਅਲਰਟ ਜਾਰੀ ਕਰ ਦਿਤਾ ਹੈ। ਭਾਖੜਾ ਦੇ ਰਿਜ਼ਰਵ ਜਲ ਭੰਡਾਰ ਵਿਚ ਸਿਰਫ਼ 19 ਫ਼ੀ ਸਦੀ ਅਤੇ ਪੌਂਗ ਡੈਮ ਵਿਚ 15 ਫ਼ੀ ਸਦੀ ਪਾਣੀ ਬਚਿਆ ਹੈ। ਬੋਰਡ ਨੇ ਪਾਣੀ ਦੀ ਸੰਜਮ ਨਾਲ ਵਰਤੋਂ ਨਾ ਕਰਨ ਦੀ ਸੂਰਤ ਵਿਚ ਨਹਿਰਾਂ ਦੀ ਸਪਲਾਈ 'ਤੇ ਗੰਭੀਰ ਸੰਕਟ ਪੈਦਾ ਹੋਣ ਦੀ ਚੇਤਾਵਨੀ ਦਿਤੀ ਹੈ। ਬੋਰਡ ਦੀ ਤਕਨੀਕੀ ਕਮੇਟੀ ਦੀ ਮੀਟਿੰਗ ਵਿਚ ਪਾਣੀ ਦੇ ਵੱਧ ਰਹੇ ਸੰਕਟ 'ਤੇ ਡੂੰਘੀ ਚਿੰਤਾ ਕਰਦਿਆਂ ਭਵਿੱਖ ਲਈ ਸੰਕਟ ਦੇ ਸੰਕੇਤ ਦਿਤੇ ਹਨ।Bhakhra damBhakhra dam


ਬੋਰਡ ਨੇ ਇਕ ਪੱਤਰ ਜਾਰੀ ਕਰ ਕੇ ਸਪਸ਼ਟ ਕੀਤਾ ਹੈ ਕਿ ਰਾਜ ਵਿਚ ਮਾਨਸੂਨ ਦੇ ਇਕ ਮਹੀਨਾ ਵਰ੍ਹਣ ਦੇ ਬਾਵਜੂਦ ਡੈਮਾਂ ਦੇ ਜਲ ਭੰਡਾਰ ਵਿਚ ਪਾਣੀ ਦੀ ਕੋਈ ਖ਼ਾਸ ਮਾਤਰਾ ਨਹੀਂ ਵਧੀ। ਕਮੇਟੀ ਨੇ ਕਿਹਾ ਹੈ ਕਿ ਡੈਮਾਂ ਵਿਚ ਪਾਣੀ ਦੀ ਮਾਤਰਾ ਵਿਚ ਲੋੜ ਮੁਤਾਬਕ ਵਾਧਾ ਨਾ ਹੋਇਆ ਤਾਂ ਗੰਭੀਰਤਾ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਵੇਗਾ। ਦੂਜੇ ਬੰਨੇ ਪੰਜਾਬ ਖੇਤੀਬਾੜੀ ਵਿਭਾਗ ਨੇ ਇਨ੍ਹਾਂ ਬਰਸਾਤਾਂ ਦੌਰਾਨ ਸਮੁੱਚੇ ਤੌਰ 'ਤੇ ਸਾਧਾਰਣ ਬਾਰਸ਼ ਹੋਣ ਦਾ ਦਾਅਵਾ ਕੀਤਾ ਹੈ।

Bhakhra damBhakhra dam

ਮਿਲੇ ਅੰਕੜਿਆਂ ਅਨੁਸਾਰ 31 ਜੁਲਾਈ ਤਕ ਸੂਬੇ ਵਿਚ 240.6 ਮਿਲੀਮੀਟਰ ਮੀਂਹ ਪਿਆ ਹੈ ਜਦੋਂ ਕਿ ਪਿਛਲੇ ਸਾਲਾਂ ਦੌਰਾਨ ਔਸਤਨ 230.4 ਮਿਲੀਮੀਟਰ ਬਾਰਸ਼ ਹੁੰਦੀ ਰਹੀ ਹੈ। ਉਂਜ ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 15 ਵਿਚ ਆਮ ਨਾਲੋਂ ਘੱਟ ਬਾਰਸ਼ ਹੋਈ ਹੈ। ਫ਼ਿਰੋਜ਼ਪੁਰ ਅਤੇ ਮਾਨਸਾ ਸੱਭ ਤੋਂ ਵੱਧ ਪ੍ਰਭਾਵਤ ਹੋਏ ਹਨ। ਹਰਿਆਣਾ ਵਿਚ ਵੀ ਸਮੁੱਚੇ ਤੌਰ 'ਤੇ ਸਾਧਾਰਣ ਬਾਰਸ਼ 210.4 ਮਿਲੀਮੀਟਰ ਹੋਈ ਹੈ। ਚੰਡੀਗੜ੍ਹ ਵਿਚ 406.6 ਮਿਲੀਮੀਟਰ ਬਾਰਸ਼ ਰੀਕਾਰਡ ਕੀਤੀ ਗਈ ਹੈ ਜਦਕਿ ਸਾਧਾਰਣ ਮੀਂਹ 402.4 ਦਸਿਆ ਜਾਂਦਾ ਰਿਹਾ ਹੈ।Bhakhra damBhakhra dam

ਇਸ ਦੇ ਉਲਟ ਤਰਨਤਾਰਨ ਵਿਚ ਆਮ ਨਾਲੋਂ 56 ਮਿਲੀਮੀਟਰ, ਰੋਪੜ ਵਿਚ 50 ਮਿਲੀਮੀਟਰ ਅਤੇ ਮੋਗਾ ਵਿਚ ਵੱਧ ਬਾਰਸ਼ ਨੋਟ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਬਰਸਾਤਾਂ ਵਿਚ ਸਮੁੱਚੇ ਰੂਪ ਵਿਚ ਚੰਗੀ ਬਾਰਸ਼ ਹੋਈ ਹੈ। ਵਿਭਾਗ ਅਨੁਸਾਰ ਫ਼ਿਰੋਜ਼ਪੁਰ ਵਿਚ ਆਮ ਨਾਲੋਂ 58 ਫ਼ੀ ਸਦੀ ਘੱਟ ਮੀਂਹ ਪਿਆ ਹੈ। ਫ਼ਿਰੋਜ਼ਪੁਰ ਵਿਚ ਪਿਛਲੇ ਸਾਲਾਂ ਦੌਰਾਨ 159.7 ਮਿਲੀਮੀਟਰ ਬਾਰਸ਼ ਰੀਕਾਰਡ ਕੀਤੀ ਜਾਂਦੀ ਰਹੀ ਹੈ ਪਰ ਇਸ ਵਾਰ ਸਿਰਫ਼ 67.3 ਮਿਲੀਮੀਟਰ ਮੀਂਹ ਪੈ ਕੇ ਹਟ ਗਿਆ ਹੈ। ਅੰਮ੍ਰਿਤਸਰ ਵਿਚ 54 ਮਿਲੀਮੀਟਰ ਘੱਟ ਮੀਂਹ ਪਿਆ ਹੈ।

Bhakhra damBhakhra dam

ਅੰਮ੍ਰਿਤਸਰ ਵਿਚ ਆਮ ਕਰ ਕੇ 144 ਮਿਲੀਮੀਟਰ ਮੀਂਹ ਪੈਂਦਾ ਰਿਹਾ ਹੈ ਇਸ ਵਾਰ ਸਿਰਫ਼ 95 ਮਿਲੀਮੀਟਰ ਮੀਂਹ ਪੈ ਕੇ ਰੁਕ ਗਿਆ ਹੈ। ਦੋਵਾਂ ਜ਼ਿਲ੍ਹਿਆਂ ਵਿਚ 3.12 ਲੱਖ ਹੈਕਟੇਅਰ ਝੋਨਾ ਲਾਇਆ ਜਾ ਚੁਕਾ ਹੈ।ਜਲੰਧਰ ਅਤੇ ਕਪੂਰਥਲਾ ਵਿਚ ਆਮ ਨਾਲੋਂ ਕ੍ਰਮਵਾਰ 26 ਅਤੇ 23 ਮਿਲੀਮੀਟਰ ਘੱਟ ਬਾਰਸ਼ ਨੋਟ ਕੀਤੀ ਗਈ ਹੈ। ਅੰਮ੍ਰਿਤਸਰ ਵਿਚ 8.17 ਫ਼ੀ ਸਦੀ ਘੱਟ, ਹੁਸ਼ਿਆਰਪੁਰ ਵਿਚ 10 ਫ਼ੀ ਸਦੀ ਅਤੇ ਬਠਿੰਡਾ ਵਿਚ 9 ਫ਼ੀ ਸਦੀ ਘੱਟ ਮੀਂਹ ਪਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ 6.84 ਲੱਖ ਹੈਕਟੇਅਰ ਝੋਨਾ ਬੀਜਿਆ ਗਿਆ ਹੈ।

Bhakhra damBhakhra dam

ਪੰਜਾਬ ਵਿਚ ਝੋਨੇ ਹੇਠਲਾ ਕੁਲ ਰਕਬਾ 30 ਲੱਖ ਹੈਕਟੇਅਰ ਦਸਿਆ ਗਿਆ ਹੈ ਜਿਸ ਵਿਚੋਂ 10 ਲੱਖ ਹੈਕਟੇਅਰ ਵਿਚ ਆਮ ਨਾਲੋਂ ਘੱਟ ਬਾਰਸ਼ ਹੋਈ ਹੈ। ਖੇਤੀਬਾੜੀ ਵਿਭਾਗ ਨੇ ਇਕ ਪੱਤਰ ਜਾਰੀ ਕਰ ਕੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਮਾਨਸੂਨ ਰੁੱਤ ਦੌਰਾਨ ਪੈਂਦੀ ਵਰਖਾ ਦਾ ਪੁਰਨ ਰੂਪ ਵਿਚ ਸਦਉਪਯੋਗ ਕਰਨ ਲਈ ਕਿਹਾ ਹੈ। ਇਹ ਵੀ ਕਿਹਾ ਗਿਆ ਹੈ ਕਿ ਡੈਮਾਂ ਦੇ ਪਾਣੀ ਵਿਚ ਲੋੜ ਮੁਤਾਬਕ ਵਾਧਾ ਨਾ ਹੋਣ ਦੀ ਸੂਰਤ ਵਿਚ ਨਹਿਰਾਂ ਦੀ ਸਪਲਾਈ 'ਤੇ ਗੰਭੀਰ ਅਸਰ ਪਵੇਗਾ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement