
Opposition members left the Waqf Committee meeting
ਨਵੀ ਦਿਲੀ: ਦਿੱਲੀ ਵਕਫ ਬੋਰਡ ਦੇ ਪ੍ਰਸ਼ਾਸਕ ਨੇ ਦਿੱਲੀ ਸਰਕਾਰ ਦੀ ਜਾਣਕਾਰੀ ਤੋਂ ਬਿਨਾਂ ਪੇਸ਼ਕਾਰੀ ਬਦਲ ਦਿਤੀ : ਵਿਰੋਧੀ ਧਿਰ ਦੇ ਮੈਂਬਰਾਂ ਦਾ ਦਾਅਵਾ
ਨਵੀਂ ਦਿੱਲੀ, 28 ਅਕਤੂਬਰ : ਵਕਫ ਸੋਧ ਬਿਲ ’ਤੇ ਸੰਯੁਕਤ ਕਮੇਟੀ ਦੀ ਸੋਮਵਾਰ ਨੂੰ ਬੈਠਕ ਹੋਈ ਅਤੇ ਵਿਰੋਧੀ ਧਿਰ ਦੇ ਕਈ ਮੈਂਬਰਾਂ ਨੇ ਦਿੱਲੀ ਵਕਫ ਬੋਰਡ ਦੀ ਦਲੀਲ ਦਾ ਵਿਰੋਧ ਕਰਦੇ ਹੋਏ ਬੈਠਕ ਤੋਂ ਵਾਕਆਊਟ ਕਰ ਦਿਤਾ।
ਵਿਰੋਧੀ ਧਿਰ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਕਮੇਟੀ ਦੇ ਸਾਹਮਣੇ ਪੇਸ਼ ਹੋਏ ਦਿੱਲੀ ਵਕਫ ਬੋਰਡ ਦੇ ਪ੍ਰਸ਼ਾਸਕ ਨੇ ਦਿੱਲੀ ਸਰਕਾਰ ਦੀ ਜਾਣਕਾਰੀ ਤੋਂ ਬਿਨਾਂ ਪੇਸ਼ਕਾਰੀ ਬਦਲ ਦਿਤੀ। ਆਮ ਆਦਮੀ ਪਾਰਟੀ ਦੇ ਮੈਂਬਰ ਸੰਜੇ ਸਿੰਘ, ਡੀ.ਐਮ.ਕੇ. ਸੰਸਦ ਮੈਂਬਰ ਮੁਹੰਮਦ ਅਬਦੁੱਲਾ, ਕਾਂਗਰਸ ਦੇ ਨਸੀਰ ਹੁਸੈਨ ਅਤੇ ਮੁਹੰਮਦ ਜਾਵੇਦ ਉਨ੍ਹਾਂ ਕੁੱਝ ਵਿਰੋਧੀ ਮੈਂਬਰਾਂ ਵਿਚ ਸ਼ਾਮਲ ਸਨ ਜੋ ਬੈਠਕ ਤੋਂ ਬਾਹਰ ਚਲੇ ਗਏ।
ਵਿਰੋਧੀ ਧਿਰ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਦਿੱਲੀ ਵਕਫ ਬੋਰਡ ਦੇ ਪ੍ਰਸ਼ਾਸਕ ਅਸ਼ਵਨੀ ਕੁਮਾਰ ਨੇ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਵਕਫ ਬੋਰਡ ਦੀ ਮੁੱਢਲੀ ਰੀਪੋਰਟ ਨੂੰ ਪੂਰੀ ਤਰ੍ਹਾਂ ਬਦਲ ਦਿਤਾ।