ਅੱਗ ਬੁਝਾਊ ਟੀਮ ਨੇ ਪਾਇਆ ਅੱਗ ’ਤੇ ਕਾਬੂ, ਜਾਨਮਾਲ ਦੇ ਨੁਕਸਾਨ ਤੋਂ ਹੋਇਆ ਬਚਾਅ
ਨਵੀਂ ਦਿੱਲੀ : ਦਿੱਲੀ ਏਅਰਪੋਰਟ ਦੇ ਟਰਮੀਨਲ-3 ’ਤੇ ਮੰਗਲਵਾਰ ਦੁਪਹਿਰ ਨੂੰ ਏਅਰ ਇੰਡੀਆ ਦੇ ਜਹਾਜ਼ ਤੋਂ ਕੁੱਝ ਦੂਰੀ ’ਤੇ ਖੜ੍ਹੀ ਇਕ ਬੱਸ ’ਚ ਅਚਾਨਕ ਅੱਗ ਲੱਗ ਗਈ। ਇਹ ਬੱਸ ਏਅਰ ਇੰਡੀਆ ਐਸਏਟੀਐਸ ਏਅਰਪੋਰਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਸੀ, ਜੋ ਕਈ ਏਅਰਲਾਈਨਜ਼ ਨੂੰ ਗਰਾਊਂਡ ਸਰਵਿਸ ਦਿੰਦੀ ਹੈ।
ਅੱਗ ਲੱਗਣ ਦੇ ਸਮੇਂ ਬੱਸ ’ਚ ਕੋਈ ਯਾਤਰੀ ਮੌਜੂਦ ਨਹੀਂ ਸੀ। ਫਿਲਹਾਲ ਹੀ ਸਾਫ਼ ਨਹੀਂ ਹੋ ਸਕਿਆ ਇਸ ਘਟਨਾ ’ਚ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ। ਘਟਨਾ ਦਾ ਇਕ ਵੀਡੀਓਵੀ ਸਾਹਮਣੇ ਆਇਆ, ਜਿਸ ’ਚ ਬੱਸ ਬੁਰੀ ਨਾਲ ਅੱਗ ਦੀਆਂ ਲਪਟਾਂ ਵਿਚ ਘਿਰੀ ਹੋਈ ਦਿਖਾਈ ਦੇ ਰਹੀ ਹੈ। ਫਾਇਰ ਬ੍ਰਿਗੇਟ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ।
ਘਟਨਾ ਤੋਂ ਬਾਅਦ ਦਿੱਲੀ ਏਅਰਪੋਰਟ ਮੈਨੇਜਮੈਂਟ ਨੇ ਵੀ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਇਕ ਗਰਾਊਂਡ ਹੈਂਡÇਲੰਗ ਕੰਪਨੀ ਦੀ ਬੱਸ ’ਚ ਅਚਾਨਕ ਅੱਗ ਲੱਗ ਗਈ। ਏਅਰਪੋਰਟ ਦੀ ਫਾਇਰ ਫਾਈਟਿੰਗ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁੱਝ ਹੀ ਮਿੰਟਾਂ ’ਚ ਅੱਗੇ ’ਤੇ ਕਾਬੂ ਪਾ ਲਿਆ। ਜਿਸ ਸਮੇਂ ਬੱਸ ਨੂੰ ਅੱਗ ਲੱਗੀ ਉਸ ਸਮੇਂ ਬੱਸ ਖੜ੍ਹੀ ਸੀ ਅਤੇ ਉਸ ਵਿਚ ਕੋਈ ਯਾਤਰੀ ਮੌਜੂਦ ਨਹੀਂ ਸੀ।
