
ਹੇਠਲੀ ਅਦਾਲਤ ਨੇ 88 ਲੋਕਾਂ ਨੂੰ ਦੰਗਿਆਂ ਦਾ ਦੋਸ਼ੀ ਠਹਿਰਾਉਂਦੇ ਹੋਏ 5 ਸਾਲ ਦੀ ਸਜਾ ਦਾ ਐਲਾਨ ਕੀਤਾ ਸੀ। ਜਿਸ ਤੇ 22 ਸਾਲ ਬਾਅਦ ਹਾਈ ਕੋਰਟ ਨੇ ਵੀ ਮੁਹਰ ਲਗਾ ਦਿਤੀ ਹੈ।
ਨਵੀਂ ਦਿੱਲੀ, ( ਪੀਟੀਆੀ ) : ਦਿੱਲੀ ਹਾਈ ਕੋਰਟ ਨੇ ਪੂਰਬੀ ਦਿੱਲੀ ਦੇ ਤਿਰਲੋਕਪੁਰੀ ਖੇਤਰ ਵਿਖੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹਿੰਸਾਂ ਦੇ ਮਾਮਲੇ ਵਿਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਹੇਠਲੀ ਅਦਾਲਤ ਨੇ 88 ਲੋਕਾਂ ਨੂੰ ਦੰਗਿਆਂ ਦਾ ਦੋਸ਼ੀ ਠਹਿਰਾਉਂਦੇ ਹੋਏ 5 ਸਾਲ ਦੀ ਸਜਾ ਦਾ ਐਲਾਨ ਕੀਤਾ ਸੀ। ਜਿਸ ਤੇ 22 ਸਾਲ ਬਾਅਦ ਹਾਈ ਕੋਰਟ ਨੇ ਵੀ ਮੁਹਰ ਲਗਾ ਦਿਤੀ ਹੈ।
1984 Anti-Sikh Riots
ਦੋਸ਼ੀਆਂ ਨੇ 27 ਅਗਸਤ 1996 ਨੂੰ ਟ੍ਰਾਈਲ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ਵਿਖੇ ਚੁਣੌਤੀ ਦਿਤੀ ਸੀ। ਟ੍ਰਾਇਲ ਕੋਰਟ ਨੇ ਇਨ੍ਹਾਂ ਨੂੰ ਦੰਗਾ ਕਰਨ, ਘਰਾਂ ਨੂੰ ਅੱਗਾਂ ਲਗਾਉਣ ਅਤੇ ਕਰਫਿਊ ਦਾ ਉਲੰਘਣ ਕਰਨ ਲਈ ਦੋਸ਼ੀ ਠਹਿਰਾਇਆ ਸੀ। ਹੁਣ ਹਾਈ ਕੋਰਟ ਨੇ ਵੀ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਇਸ ਤੋਂ ਪਹਿਲਾਂ 14 ਨਵੰਬਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ
Victims of 1984 Sikh Riots
ਇਕ ਮਾਮਲੇ ਵਿਚ ਅਦਾਲਤ ਨੇ ਯਸ਼ਪਾਲ ਸਿੰਘ ਨਾਮ ਦੇ ਦੋਸ਼ੀ ਨੂੰ ਮੌਤ ਦੀ ਸਜਾ ਅਤੇ ਨਰੇਸ਼ ਸਿਹਰਾਵਤ ਨਾਮ ਦੇ ਇਕ ਹੋਰ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ। ਦੋਹਾਂ ਨੂੰ ਦੱਖਣੀ ਦਿੱਲੀ ਦੇ ਮਹਿਪਾਲਪੁਰ ਇਲਾਕੇ ਵਿਚ 2 ਸਿੱਖਾਂ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ।