
ਪਾਇਲਟ ਨੇ ਕਿਹਾ ਕਿ ਮੈਂ ਇਹ ਨਹੀਂ ਮੰਨਦਾ ਕਿ ਰਾਜਨੀਤਕ ਦਲਾਂ ਜਾਂ ਸਰਕਾਰਾਂ ਦਾ ਕੰਮ ਚਰਚ, ਗੁਰੂਦੁਆਰੇ ਜਾਂ ਮੰਦਰ ਬਣਵਾਉਣਾ ਹੈ।
ਨਵੀਂ ਦਿੱਲੀ, ( ਭਾਸ਼ਾ ) : ਸਚਿਨ ਪਾਇਲਟ ਨੇ ਭਾਜਪਾ ਦੀਆ ਸਰਕਾਰਾਂ 'ਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਬੀਤੇ ਸਾਢੇ ਚਾਰ ਸਾਲ ਵਿਚ ਕੋਣ ਕੀ ਖਾ ਰਿਹਾ ਹੈ ਅਤੇ ਕਿਸ ਦੀ ਪੂਜਾ ਕਰ ਰਿਹਾ ਹੈ। ਇਹ ਜ਼ਿਆਦਾ ਮਹੱਤਵਪੂਰਨ ਬਣ ਗਿਆ ਹੈ। ਰਾਜਸਥਾਨ ਕਾਂਗਰਸ ਮੁਖੀ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਧਰਮ ਅਤੇ ਰਾਜਨੀਤੀ ਨੂੰ ਆਪਸ ਵਿਚ ਮਿਲਾ ਰਹੀਆਂ ਹਨ । ਪਾਇਲਟ ਨੇ ਇਹ ਵੀ ਕਿਹਾ ਕਿ ਸਰਕਾਰਾਂ ਨੂੰ ਧਰਮ ਨੂੰ ਵੱਖ ਰੱਖ ਦੇ ਰਾਜਨੀਤੀ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਦਾ ਕੰਮ ਮੰਦਰ ਮਸਜਿਦ ਬਣਵਾਉਣਾ ਨਹੀਂ ਹੈ।
BJP
ਪਾਇਲਟ ਨੇ ਕਿਹਾ ਕਿ ਮੈਂ ਇਹ ਨਹੀਂ ਮੰਨਦਾ ਕਿ ਰਾਜਨੀਤਕ ਦਲਾਂ ਜਾਂ ਸਰਕਾਰਾਂ ਦਾ ਕੰਮ ਚਰਚ, ਗੁਰੂਦੁਆਰੇ ਜਾਂ ਮੰਦਰ ਬਣਵਾਉਣਾ ਹੈ। ਉਨ੍ਹਾਂ ਨੂੰ ਧਰਮ ਨੂੰ ਇਕ ਪਾਸੇ ਰੱਖ ਕੇ ਰਾਜਨੀਤੀ ਕਰਨੀ ਚਾਹੀਦੀ ਹੈ। ਪਰ ਜਦ ਸੱਭ ਕੁਝ ਫੇਲ ਹੋ ਜਾਂਦਾ ਹੈ ਤਾਂ ਜੀਐਸਟੀ, ਨੋਟਬੰਦੀ, ਸਟੈਂਡ ਅਪ ਇੰਡੀਆ, ਸਕਿਲ ਇੰਡੀਆ, ਮੇਕ ਇਨ ਇੰਡੀਆ ਫੇਲ ਹੋ ਜਾਂਵੇ, ਬੇਰੁਜ਼ਗਾਰੀ ਹੋ ਜਾਵੇ ਅਤੇ ਕਿਸਾਨਾਂ ਵਿਚ ਗੁੱਸਾ ਹੋਵੇ ਤਾਂ ਉਨ੍ਹਾਂ ਕੋਲ ਜਵਾਬ ਦੇਣ ਲਈ ਕੁਝ ਨਹੀਂ ਹੁੰਦਾ, ਇਸ ਤੋਂ ਬਾਅਦ ਉਹ ਮੰਦਰ, ਮਸਜਿਦ ਅਤੇ ਹੋਰ ਚੀਜਾਂ ਦੀ ਗੱਲ ਕਰਨ ਲਗਦੇ ਹਨ। ਕਾਂਗਰਸ ਵੱਲੋਂ
Rajasthan assembly elections
ਮੁਸਲਮਾਨ ਉਮੀਦਵਾਰ ਖੜ੍ਹਾ ਕਰਨ ਦੇ ਸਵਾਲ 'ਤੇ ਜਵਾਬ ਦਿੰਦੇ ਹੋਏ ਪਾਇਲਟ ਨੇ ਕਿਹਾ ਕਿ ਪੀਣ ਦੇ ਪਾਣੀ, ਸੜਕਾਂ ਅਤੇ ਉਦਯੋਗਾਂ ਦੇ ਮੁੱਦੇ 'ਤੇ ਚੋਣ ਲੜੀ ਜਾਣੀ ਚਾਹੀਦੀ ਹੈ ਨਾ ਕਿ ਧਰਮ ਦੇ ਨਾਮ ਤੇ। ਭਾਜਪਾ ਦੀ ਸਮੱਸਿਆ ਇਹ ਹੈ ਕਿ ਉਸ ਕੋਲ ਵਿਖਾਉਣ ਲਈ ਕੁਝ ਨਹੀਂ ਹੈ। ਮੁਖ ਮੰਤਰੀ ਵਸੁੰਧਰਾ ਰਾਜੇ ਦੀ ਸਰਕਾਰ ਹਰ ਮੁੱਦੇ 'ਤੇ ਫੇਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਚੋਣਾਂ ਦੇ 10 ਦਿਨ ਪਹਿਲਾਂ ਲੋਕ ਧਰਮ ਬਾਰੇ ਗੱਲ ਕਰਨਾ ਸ਼ੁਰੂ ਕਰ ਦਿੰਦੇ ਹਨ।
ਭਾਜਪਾ ਕੋਲ ਕਿਸਾਨਾਂ ਦੀ ਖ਼ੁਦਕੁਸ਼ੀ, ਮਾਬ ਲਿੰਚਿਗ, ਜਾਤਿਗਤ ਹਿੰਸਾ ਅਤੇ ਕੁਕਰਮਾਂ ਦੀ ਵਧਦੀ ਗਿਣਤੀ 'ਤੇ ਕੋਈ ਜਵਾਬ ਨਹੀਂ ਹੈ। ਉਨਾਂ ਕਿਹਾ ਕਿ ਕਾਂਗਰਸ ਨੇ ਟੀਮ ਦੀ ਤਰ੍ਹਾਂ ਕੰਮ ਕੀਤਾ ਹੈ ਇਸ ਲਈ ਸਾਡੇ ਕੋਲ ਮਜ਼ੂਬਤ ਉਮੀਦਵਾਰ ਹਨ।