
ਨੇਪਾਲ ਦੇ ਅਰਘਾਖਾਂਚੀ ਜ਼ਿਲ੍ਹੇ 'ਚ ਨਰਪਾਨੀ ਤੋਂ ਬੁੱਧਵਾਰ ਸ਼ਾਂਮ ਨੂੰ ਇਕ ਯਾਤਰੀ ਬੱਸ ਖੱਡ 'ਚ ਡਿੱਗ...
ਗੋਰਖਪੁਰ: ਨੇਪਾਲ ਦੇ ਅਰਘਾਖਾਂਚੀ ਜ਼ਿਲ੍ਹੇ 'ਚ ਨਰਪਾਨੀ ਤੋਂ ਬੁੱਧਵਾਰ ਸ਼ਾਂਮ ਨੂੰ ਇਕ ਯਾਤਰੀ ਬੱਸ ਖੱਡ 'ਚ ਡਿੱਗ ਗਈ ਸੀ। ਇਸ ਘਟਨਾ 'ਚ 14 ਲੋਕਾਂ ਦੀ ਮੌਤ ਹੋ ਗਈ ਤੇ 7 ਗੰਭੀਰ ਰੂਪ ਨਾਲ ਜ਼ਖ਼ਮੀ। ਉਨ੍ਹਾਂ ਨੂੰ ਇਲਾਜ਼ ਲਈ ਨਜ਼ਦੀਕੀ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਮਰਨ ਵਾਲਿਆਂ 'ਚੋਂ ਹਥਿਆਰਬੰਦ ਪੁਲਿਸ ਫੋਰਸ ਦਾ ਇਕ ਜਵਾਨ ਵੀ ਸ਼ਾਮਲ ਹੈ। ਬਾਕੀਆਂ ਦੀ ਪਛਾਣ ਹੋਣੀ ਬਾਕੀ ਹੈ।