ਜੱਜਾਂ ਦਾ ਫ਼ਰਜ਼ ਹੈ ਕਿ ਉਹ ਅਪਣੀ ਗੱਲ ਰੱਖਣ ਵਿਚ ਪੂਰੇ ਵਿਵੇਕ ਦੀ ਵਰਤੋਂ ਕਰਨ : ਰਾਮਨਾਥ ਕੋਵਿੰਦ
Published : Nov 28, 2021, 10:23 am IST
Updated : Nov 28, 2021, 12:13 pm IST
SHARE ARTICLE
Ramnath Kovind
Ramnath Kovind

ਸਾਡੇ ਕੋਲ ਅਜਿਹੇ ਜੱਜਾਂ ਦੀ ਵਿਰਾਸਤ ਦਾ ਇਕ ਅਮੀਰ ਇਤਿਹਾਸ ਹੈ ਜੋ ਅਪਣੇ ਦੂਰਦਰਸ਼ੀ ਅਤੇ ਸਮਝੌਤਾਵਾਦੀ ਵਿਵਹਾਰ ਲਈ ਜਾਣੇ ਜਾਂਦੇ ਹਨ

ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਨਿਚਰਵਾਰ ਨੂੰ ਕਿਹਾ ਕਿ ਜੱਜਾਂ ਦਾ ਫ਼ਰਜ਼ ਹੈ ਕਿ ਉਹ ਅਦਾਲਤਾਂ ਵਿਚ ਬੋਲਦੇ ਸਮੇਂ ਪੂਰੀ ਵਿਵੇਕ ਦੀ ਵਰਤੋਂ ਕਰਨ। ਸੁਪਰੀਮ ਕੋਰਟ ਦੁਆਰਾ ਆਯੋਜਤ ਸੰਵਿਧਾਨ ਦਿਵਸ ਸਮਾਗਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕੋਵਿੰਦ ਨੇ ਕਿਹਾ ਕਿ ਭਾਰਤੀ ਰਵਾਇਤ ਵਿਚ, ਜੱਜਾਂ ਦੀ ਕਲਪਨਾ ‘ਸਥਿਤਾਪ੍ਰਗਿਆ’ (ਸਥਿਰ ਗਿਆਨ ਵਾਲੇ ਵਿਅਕਤੀ) ਦੇ ਸਮਾਨ ਸ਼ੁੱਧ ਅਤੇ ਨਿਰਪੱਖ ਆਦਰਸ਼ਾਂ ਵਜੋਂ ਕੀਤੀ ਜਾਂਦੀ ਹੈ।

Judge Judge

ਉਨ੍ਹਾਂ ਕਿਹਾ, “ਸਾਡੇ ਕੋਲ ਅਜਿਹੇ ਜੱਜਾਂ ਦੀ ਵਿਰਾਸਤ ਦਾ ਇਕ ਅਮੀਰ ਇਤਿਹਾਸ ਹੈ ਜੋ ਅਪਣੇ ਦੂਰਦਰਸ਼ੀ ਅਤੇ ਸਮਝੌਤਾਵਾਦੀ ਵਿਵਹਾਰ ਲਈ ਜਾਣੇ ਜਾਂਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਵਿਸ਼ੇਸ਼ ਪਹਿਚਾਣ ਬਣ ਗਏ ਹਨ।’’ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਭਾਰਤੀ ਨਿਆਂਪਾਲਿਕਾ ਇਨ੍ਹਾਂ ਉੱਚੇ ਮਿਆਰਾਂ ਦੀ ਪਾਲਣਾ ਕਰ ਰਹੀ ਹੈ। ਉਨ੍ਹਾਂ ਕਿਹਾ, “ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਅਪਣੇ ਲਈ ਇਕ ਉੱਚਾ ਮਿਆਰ ਤੈਅ ਕੀਤਾ ਹੈ। ਇਸ ਲਈ, ਜੱਜਾਂ ਦਾ ਇਹ ਵੀ ਫ਼ਰਜ਼ ਬਣਦਾ ਹੈ ਕਿ ਉਹ ਅਦਾਲਤਾਂ ਵਿਚ ਅਪਣੇ ਬਿਆਨਾਂ ਵਿਚ ਪੂਰੇ ਵਿਵੇਕ ਦੀ ਵਰਤੋਂ ਕਰਨ।

President Ramnath KovindPresident Ramnath Kovind

ਅਵਿਵੇਕੀ ਟਿਪਣੀਆਂ, ਭਾਵੇਂ ਕਿ ਚੰਗੇ ਇਰਾਦਿਆਂ ਨਾਲ ਕੀਤੀਆਂ ਗਈਆਂ ਹੋਣ, ਸਵਾਲੀਆ ਵਿਆਖਿਆਵਾਂ ਨੂੰ ਥਾਂ ਦਿੰਦੀਆਂ ਹਨ ਜੋ ਨਿਆਂਪਾਲਿਕਾ ਦੀ ਮਹੱਤਤਾ ਨੂੰ ਕਮਜ਼ੋਰ ਕਰਦੀਆਂ ਹਨ। ਰਾਸ਼ਟਰਪਤੀ ਨੇ ਅਪਣੇ ਤਰਕ ਦੇ ਸਮਰਥਨ ਵਿਚ, ਡੇਨਿਸ ਬਨਾਮ ਅਮਰੀਕਾ ਵਿਚ ਯੂਐਸ ਸੁਪਰੀਮ ਕੋਰਟ ਦੇ ਜੱਜ ਫ਼ਰੈਂਕਫ਼ਰਟਰ ਦਾ ਹਵਾਲਾ ਦਿਤਾ, ਜਿਨ੍ਹਾਂ ਨੇ ਕਿਹਾ ਸੀ ਕਿ ਅਦਾਲਤਾਂ ਪ੍ਰਤੀਨਿਧੀ ਸੰਸਥਾਵਾਂ ਨਹੀਂ ਹਨ ਅਤੇ ਇਹ ਲੋਕਤੰਤਰੀ ਸਮਾਜ ਦੀ ਚੰਗੀ ਸੂਰਤ ਬਣਾਉਣ ਲਈ ਡਿਜ਼ਾਈਨ ਨਹੀਂ ਕੀਤਾ ਗਿਆ ਹੈ।        

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement