
ਦਿੱਤਾ ਇਕ ਸਿਹਤਮੰਦ ਬੱਚੇ ਨੂੰ ਜਨਮ
ਵੈਲਿੰਗਟਨ: ਸਾਰਿਆਂ ਨੇ ਸੁਣਿਆ ਹੀ ਹੋਵੇਗਾ ਨਾਰੀ 'ਸ਼ਕਤੀ' ਦਾ ਦੂਜਾ ਰੂਪ ਹੁੰਦੀ ਹੈ। ਔਰਤਾਂ ਮੁਸ਼ਕਲ ਸਮਿਆਂ ਵਿਚ ਅਜਿਹਾ ਕੁਝ ਕਰ ਜਾਂਦੀ ਹੈ ਜੋ ਪੁਰਸ਼ਾਂ ਦੀ ਸੋਚ ਤੋਂ ਵੀ ਪਰੇ ਹੁੰਦਾ ਹੈ। ਅਜਿਹਾ ਹੀ ਕੁਝ ਹਾਲ ਹੀ ਵਿਚ ਨਿਊਜ਼ੀਲੈਂਡ ਵਿਚ ਹੋਇਆ। ਇੱਥੇ ਇਕ ਮਹਿਲਾ ਸਾਂਸਦ ਨੇ ਜਿਸ ਤਰ੍ਹਾਂ ਆਪਣੇ ਬੱਚੇ ਨੂੰ ਜਨਮ ਦਿੱਤਾ, ਇਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
Julie Anne Genter MP
ਗਰਭਵਤੀ ਸਾਂਸਦ ਜੂਲੀ ਐਨੇ ਜੈਂਟਰ ਨੂੰ ਰਾਤ 2 ਵਜੇ ਜਣੇਪਾ ਦਰਦ ਸ਼ੁਰੂ ਹੋਇਆ। ਦਰਦ ਹੋਣ 'ਤੇ ਸਾਂਸਦ ਜੂਲੀ ਐਨੇ ਜੈਂਟਰ ਖੁਦ ਹੀ ਸਾਇਕਲ ਚਲਾ ਕੇ ਹਸਪਤਾਲ ਪਹੁੰਚੀ ਤੇ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ।
Julie Anne Genter MP
ਜੂਲੀ ਨੇ ਫੇਸਬੁੱਕ ਤੇ ਪੋਸਟ ਪਾ ਕੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਫੇਸਬੁੱਕ 'ਤੇ ਸਾਇਕਲ ਰਾਈਡ ਤੋਂ ਲੈਕੇ ਬੱਚੇ ਨੇ ਜਨਮ ਤੱਕ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ-'ਵੱਡੀ ਖ਼ਬਰ! ਅੱਜ ਸਵੇਰੇ 3:04 ਵਜੇ ਸਾਡੇ ਪਰਿਵਾਰ ਨੇ ਇਕ ਨਵੇਂ ਮੈਂਬਰ ਦਾ ਸਵਾਗਤ ਕੀਤਾ।
Julie Anne Genter MP
ਮੈਂ ਆਪਣਾ ਜਣੇਪਾ ਦਰਦ ਹੋਣ 'ਤੇ ਕਦੇ ਸਾਇਕਲ ਦੀ ਸਵਾਰੀ ਕਰਨ ਬਾਰੇ ਸੋਚਿਆ ਨਹੀਂ ਸੀ ਪਰ ਅਜਿਹਾ ਹੋਇਆ। ਅਸੀਂ ਜਦੋਂ ਹਸਪਤਾਲ ਲਈ ਨਿਕਲੇ ਤਾਂ ਮੈਨੂੰ ਕੋਈ ਜ਼ਿਆਦਾ ਸਮੱਸਿਆ ਨਹੀਂ ਸੀ ਪਰ ਹਸਪਤਾਲ ਦੀ 2-3 ਮਿੰਟ ਦੀ ਦੂਰੀ ਨੂੰ ਪਾਰ ਕਰਨ ਵਿਚ ਸਾਨੂੰ 10 ਮਿੰਟ ਲੱਗ ਗਏ।
Julie Anne Genter MP
ਹੁਣ ਸਾਡੇ ਕੋਲ ਇਕ ਸਿਹਤੰਮਦ ਬੱਚਾ ਹੈ ਜੋ ਆਪਣੇ ਪਿਤਾ ਦੀ ਗੋਦੀ ਵਿਚ ਸੌਂ ਰਿਹਾ ਹੈ। ਇੰਨੀ ਚੰਗੀ ਟੀਮ ਪਾਉਣਾ ਖੁਸ਼ਕਿਸਮਤੀ ਹੈ ਜਿਸ ਕਾਰਨ ਡਿਲੀਵਰੀ ਜਲਦੀ ਹੋ ਸਕੀ।'' ਜੂਲੀ ਦੀ ਪੋਸਟ 'ਤੇ ਲੋਕਾਂ ਵੱਲੋਂ ਜ਼ਬਰਦਸਤ ਕੁਮੈਂਟ ਆ ਰਹੇ ਹਨ।