
ਸਿਸੋਦੀਆ ਪੇਸ਼ ਕਰਨਗੇ 250 ਸਕੂਲਾਂ ਦੀ ਲਿਸਟ
ਨਵੀਂ ਦਿੱਲੀ - ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਲੈ ਕੇ ਕਾਂਗਰਸ ਤੇ ਆਪ ਵਿਚ ਹੁਣ ਟਵਿੱਟਰ ਵਾਰ ਚੱਲ ਪਈ ਹੈ। ਇਹ ਟਵਿੱਟਰ ਵਾਰ ਆਪ ਦੇ ਦਿੱਲੀ ਤੋਂ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵਿਚ ਛਿੜੀ ਹੈ। ਮਨੀਸ਼ ਸਿਸੋਦੀਆ ਨੇ ਅੱਜ ਟਵੀਟ ਕਰ ਕੇ ਪਰਗਟ ਸਿੰਘ ਨੂੰ ਚੁਣੌਤੀ ਦਿੱਤੀ ਹੈ ਤੇ ਕਿਹਾ ਹੈ ਕਿ ਅੱਜ ਉਹ ਦਿੱਲੀ ਦੇ 250 ਸਕੂਲਾਂ ਦੀ ਲਿਸਟ ਜਾਰੀ ਕਰਨਗੇ ਤੇ ਫਿਰ ਉਸ ਤੋਂ ਬਾਅਦ ਪਰਗਟ ਸਿੰਘ ਵੀ ਅਜਿਹਾ ਹੀ ਕਰਨਗੇ।
Manish Sisodia and Pargat Singh
ਮਨੀਸ਼ ਸਿਸੋਦੀਆ ਨੇ ਤਿੰਨ ਟਵੀਟ ਕੀਤੇ ਹਨ ਤੇ ਲਿਖਆ ਹੈ ਕਿ ''ਚੋਣਾਂ ਤੋਂ ਪਹਿਲਾਂ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਮਾਡਲ 'ਤੇ ਬਹਿਸ ਹੋਵੇਗੀ। ਇਸ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦਿੱਲੀ ਦੇ 250 ਸਰਕਾਰੀ ਸਕੂਲਾਂ ਵਿਚ ਪਿਛਲੇ 5 ਸਾਲਾਂ ਵਿਚ ਹੋਏ ਸੁਧਾਰਾਂ ਨੂੰ ਦੇਖਣਾ ਚਾਹੁੰਦੇ ਹਨ ਫਿਰ ਪੰਜਾਬ ਦੇ ਵੀ 250 ਸਕੂਲਾਂ ਵਿਚ ਹੋਏ ਸੁਧਾਰ ਦੇ ਬਾਰੇ ਵਿਚ ਸਾਨੂੰ ਦਿਖਾ ਕੇ ਉਸ 'ਤੇ ਬਹਿਸ ਕਰਾਂਗਾ''
ਮਨੀਸ਼ ਸਿਸੋਦੀਆ ਨੇ ਦੂਜੇ ਟਵੀਟ ਵਿਚ ਲਿਖਿਆ ਹੈ ਕਿ ''ਮੈਂ ਅੱਜ ਦੁਪਹਿਰ 1 ਵਜੇ ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕਰਾਂਗਾ, ਜਿੱਥੇ ਪਿਛਲੇ 5 ਸਾਲਾਂ ਵਿਚ ਸਿੱਖਿਆ ਵਿਚ ਜ਼ਬਰਦਸਤ ਸੁਧਾਰ ਹੋਇਆ ਹੈ। ਉਮੀਦ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੀ ਜਲਦ ਹੀ ਪੰਜਾਬ ਦੇ 250 ਸਕੂਲਾਂ ਦੀ ਸੂਚੀ ਇਸੇ ਤਰ੍ਹਾਂ ਜਾਰੀ ਕਰਨਗੇ''
ਤੀਜੇ ਟਵੀਟ ਵਿਚ ਸਿਸੋਦੀਆ ਨੇ ਲਿਖਿਆ ਕਿ ''ਸੂਚੀ ਜਾਰੀ ਹੋਣ ਤੋਂ ਬਾਅਦ ਪਰਗਟ ਸਿੰਘ ਜੀ ਅਤੇ ਮੈਂ ਮੀਡੀਆ ਦੇ ਨਾਲ ਦਿੱਲੀ ਅਤੇ ਪੰਜਾਬ ਦੇ 250 ਸਕੂਲਾਂ ਵਿਚ ਜਾ ਸਕਾਂਗੇ ਅਤੇ ਫਿਰ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਮਾਡਲ ਬਾਰੇ ਖੁੱਲ੍ਹ ਕੇ ਬਹਿਸ ਕਰ ਸਕਾਂਗੇ। ਦੋਵਾਂ ਸਿੱਖਿਆ ਮਾਡਲਾਂ ਨੂੰ ਦੇਖ ਕੇ ਪੰਜਾਬ ਦੇ ਵੋਟਰ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਵੋਟ ਪਾ ਕੇ ਇਕ ਮਾਡਲ ਚੁਣ ਸਕਣਗੇ''
file photo