ਖੂਨ ਹੋਇਆ ਸਫ਼ੇਦ! ਪੁੱਤ ਨੇ ਬੇਰਹਿਮੀ ਨਾਲ ਕੀਤਾ ਪਿਤਾ ਦਾ ਕਤਲ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
Published : Nov 28, 2022, 8:49 pm IST
Updated : Nov 28, 2022, 8:49 pm IST
SHARE ARTICLE
Representative
Representative

ਲੋਹੇ ਦੀ ਪਾਈਪ ਨਾਲ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ 

ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਂ ਦੀ ਪੈਨਸ਼ਨ ਨਾ ਮਿਲਣ 'ਤੇ ਪੁੱਤਰ ਨੇ ਆਪਣੇ ਪਿਤਾ ਨੂੰ ਪਾਈਪ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਰੌਲਾ ਸੁਣ ਕੇ ਬਾਹਰ ਆਏ ਗੁਆਂਢੀਆਂ ਨੂੰ ਦੇਖ ਕੇ ਉਹ ਖੂਨ ਨਾਲ ਲੱਥਪੱਥ ਲਾਸ਼ ਨੂੰ ਛੱਡ ਕੇ ਫਰਾਰ ਹੋ ਗਿਆ। ਪੁਲਿਸ ਮੁਲਜ਼ਮ ਪੁੱਤਰ ਦੀ ਭਾਲ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਜਬਲਪੁਰ ਦੇ ਬੇਲਖੇੜਾ 'ਚ ਮਾਂ ਦੀ ਪੈਨਸ਼ਨ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਪੁੱਤਰ ਜਤਿੰਦਰ ਉਰਫ ਜੀਤੂ ਨੇ ਪਿਤਾ ਵਿਸ਼ਵਨਾਥ ਰਾਏ ਦਾ ਲੋਹੇ ਦੀ ਪਾਈਪ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਹੈ। ਵਿਸ਼ਵਨਾਥ ਰਾਏ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਦੇਖ ਕੇ ਪਰਿਵਾਰਕ ਮੈਂਬਰਾਂ 'ਚ ਹਾਹਾਕਾਰ ਮੱਚ ਗਈ। ਰੌਲਾ ਸੁਣ ਕੇ ਆਸਪਾਸ ਦੇ ਲੋਕ ਘਰਾਂ ਤੋਂ ਬਾਹਰ ਆ ਗਏ, ਜੋ ਵਿਸ਼ਵਨਾਥ ਨੂੰ ਇਸ ਹਾਲਤ 'ਚ ਦੇਖ ਕੇ ਹੈਰਾਨ ਰਹਿ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਦੋਸ਼ੀ ਜਤਿੰਦਰ ਉਰਫ ਜੀਤੂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਨੁਸਾਰ ਬੇਲਖੇੜਾ ਵਾਸੀ ਵਿਸ਼ਵਨਾਥ ਰਾਏ ਪੇਸ਼ੇ ਤੋਂ ਕਿਸਾਨ ਹੈ, ਜਿਸ ਦੀ ਪਤਨੀ ਐਮਪੀਈਬੀ ਤੋਂ ਚਪੜਾਸੀ ਵਜੋਂ ਸੇਵਾਮੁਕਤ ਹੋਈ ਹੈ। ਪਤਨੀ ਹਰ ਮਹੀਨੇ ਮਿਲਣ ਵਾਲੀ ਪੈਨਸ਼ਨ ਆਪਣੇ ਪਤੀ ਵਿਸ਼ਵਨਾਥ ਨੂੰ ਦਿੰਦੀ ਰਹੀ। ਪੁੱਤਰ ਜਤਿੰਦਰ ਉਰਫ਼ ਜੀਤੂ ਇਸ ਦਾ ਵਿਰੋਧ ਕਰਦਾ ਰਿਹਾ। ਜਤਿੰਦਰ ਨੇ ਕਿਹਾ ਕਿ ਉਸ ਨੂੰ ਆਪਣੀ ਮਾਂ ਦੀ ਪੈਨਸ਼ਨ ਦੇ ਪੈਸੇ ਮਿਲਣੇ ਚਾਹੀਦੇ ਹਨ। ਇਸ ਗੱਲ ਨੂੰ ਲੈ ਕੇ ਕਈ ਵਾਰ ਦੋਵਾਂ ਵਿਚਾਲੇ ਝਗੜਾ ਵੀ ਹੋਇਆ ਸੀ। ਇਸ ਤੋਂ ਬਾਅਦ ਵੀ ਜਤਿੰਦਰ ਨੂੰ ਪੈਨਸ਼ਨ ਦੀ ਰਕਮ ਨਹੀਂ ਮਿਲੀ।

ਅੱਗੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 8.30 ਵਜੇ ਵਿਸ਼ਵਨਾਥ ਅਤੇ ਉਸ ਦੇ ਬੇਟੇ ਜਤਿੰਦਰ ਦਾ ਝਗੜਾ ਹੋਣ ਲੱਗਾ। ਝਗੜਾ ਇੰਨਾ ਵੱਧ ਗਿਆ ਕਿ ਜਤਿੰਦਰ ਨੇ ਲੋਹੇ ਦੀ ਪਾਈਪ ਚੁੱਕ ਕੇ ਪਿਤਾ ਵਿਸ਼ਵਨਾਥ 'ਤੇ ਹਮਲਾ ਕਰ ਦਿੱਤਾ, ਹਮਲੇ 'ਚ ਵਿਸ਼ਵਨਾਥ ਦੇ ਸਿਰ, ਹੱਥ, ਲੱਤਾਂ ਅਤੇ ਪਿੱਠ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਵਿਸ਼ਵਨਾਥ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਦੇਖ ਕੇ ਰਿਸ਼ਤੇਦਾਰਾਂ 'ਚ ਹਾਹਾਕਾਰ ਮੱਚ ਗਈ, ਰੌਲਾ ਸੁਣ ਕੇ ਆਸਪਾਸ ਦੇ ਲੋਕ ਪਹੁੰਚ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਮੁਲਜ਼ਮ ਜਤਿੰਦਰ ਦੀ ਭਾਲ ਕੀਤੀ ਜਾ ਰਹੀ ਹੈ। 

SHARE ARTICLE

ਏਜੰਸੀ

Advertisement
Advertisement

ਮੁੰਡੇ ਦੇ ਸਿਰ 'ਚ ਵੱ*ਜੀ ਗੋ*ਲੀ! ਕਿਸਾਨ ਲੀਡਰ ਦਾ ਦਾਅਵਾ, ਪਹੁੰਚੇ ਹਸਪਤਾਲ, ਦੇ

21 Feb 2024 6:13 PM

Delhi Chalo ਤੋ ਪਹਿਲਾ 'ਸਤਿਨਾਮ ਵਾਹਿਗੁਰੂ' ਦੇ ਜਾਪ ਨਾਲ ਗੂੰਜਿਆ Shambu Border, ਬਾਬਿਆਂ ਨੇ ਵੀ ਕਰ ਲਈ ਫੁਲ ਤਿਆਰੀ

21 Feb 2024 5:50 PM

Khanauri border Latest Update: ਮੁੰਡੇ ਦੇ ਸਿ*ਰ 'ਚ ਵੱ*ਜੀ ਗੋ*ਲੀ! ਕਿਸਾਨ ਲੀਡਰ ਦਾ ਦਾਅਵਾ, ਪਹੁੰਚੇ ਹਸਪਤਾਲ

21 Feb 2024 5:45 PM

Khanauri Border Update | ਬਣਿਆ ਜੰਗ ਦਾ ਮੈਦਾਨ, ਪੂਰੀ ਤਾਕਤ ਨਾਲ ਹਰਿਆਣਾ ਪੁਲਿਸ ਸੁੱਟ ਰਹੀ ਧੜਾਧੜ ਗੋ*ਲੇ

21 Feb 2024 5:32 PM

Shambhu Border LIVE | ਹਰਿਆਣਾ ਪੁਲਿਸ ਨੇ 50 ਕਿਸਾਨਾਂ ਨੂੰ ਹਿਰਾਸਤ 'ਚ ਲਿਆ, ਸ਼ੰਭੂ ਬਾਰਡਰ 'ਤੇ ਝੜਪ 'ਚ ਜ਼ਖਮੀ ਹੋਏ

21 Feb 2024 3:50 PM
Advertisement