
ਮੁਲਜ਼ਮ ਵਿਅਕਤੀ ਹੈ ਪੀੜਤ ਦਾ ਜਾਣਕਾਰ
ਜੈਪੁਰ - ਜੈਪੁਰ ਦੇ ਵਿਦਿਆਧਰ ਨਗਰ ਥਾਣਾ ਖੇਤਰ ਵਿਚ ਇਕ ਵਿਆਹੁਤਾ ਔਰਤ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਮਨਾਲ ਬਲਾਤਕਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਵਿਚ ਇਕ ਜਾਣਕਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਸਟੇਸ਼ਨ ਅਧਿਕਾਰੀ ਵਰਿੰਦਰ ਕੁਮਾਰ ਨੇ ਸੋਮਵਾਰ ਨੂੰ ਦੱਸਿਆ ਕਿ ਬਿਹਾਰੀ ਦੀ ਰਹਿਣ ਵਾਲੀ ਵਿਆਹੁਤਾ ਔਰਤ (25) ਨੇ ਔਰਤ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਉਸ ਨੂੰ ਸਾਫਟ ਡਰਿੰਕ ਵਿੱਚ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾਈ।
ਪੀੜਤਾ ਨੇ ਐਫ.ਆਈ.ਆਰ. ਵਿੱਚ ਦੋਸ਼ ਲਗਾਇਆ ਹੈ ਕਿ ਮੁਲਜ਼ਮ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਗੱਲ ਨਾ ਮੰਨੀ ਤਾਂ ਉਹ ਇਹ ਅਸ਼ਲੀਲ ਵੀਡੀਓ ਉਸ ਦੇ ਪਤੀ ਨੂੰ ਭੇਜ ਦੇਵੇਗਾ, ਅਤੇ ਵਾਇਰਲ ਕਰ ਦੇਵੇਗਾ।
ਪੁਲਿਸ ਨੇ ਦੱਸਿਆ ਕਿ ਪੀੜਤਾ ਵਿਦਿਆਧਰ ਨਗਰ 'ਚ ਆਪਣੇ ਪਤੀ ਅਤੇ ਬੱਚਿਆਂ ਨਾਲ ਰਹਿੰਦੀ ਹੈ ਅਤੇ ਦੋਸ਼ੀ ਦੇਵ ਕੁਮਾਰ ਸ਼ਾਹ ਉਰਫ ਬਚਨ ਕੁਮਾਰ ਸ਼ਾਹ ਉਸ ਦਾ ਜਾਣਕਾਰ ਹੈ।
ਪੁਲਿਸ ਅਧਿਕਾਰੀ ਨੇ ਐਫ.ਆਈ.ਆਰ. ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ 17 ਜੂਨ ਦੀ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376, 384 ਅਤੇ 67ਏ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।