Agniveer Trainee Suicide: ਭਾਰਤੀ ਫ਼ੌਜ ’ਚ ਸਿਖਾਂਦਰੂ ‘ਅਗਨੀਵੀਰ’ ਨੇ ਖ਼ੁਦਕੁਸ਼ੀ ਕੀਤੀ
Published : Nov 28, 2023, 3:49 pm IST
Updated : Nov 28, 2023, 3:49 pm IST
SHARE ARTICLE
Agniveer Trainee Suicide
Agniveer Trainee Suicide

ਕੇਰਲ ਦੀ ਰਹਿਣ ਵਾਲੀ ਕੁੜੀ ਪਛਮੀ ਉਪਨਗਰ ਮਲਾਡ ’ਚ ਮਾਲਵਾਨੀ ਇਲਾਕੇ ’ਚ ‘ਆਈ.ਐੱਨ.ਐੱਸ. ਹਮਲਾ’ ’ਚ ਸਿਖਲਾਈ ਲੈ ਰਹੀ ਸੀ

Agniveer Trainee Suicide: ਭਾਰਤੀ ਸਮੁੰਦਰੀ ਫ਼ੌਜ ’ਚ ‘ਅਗਨੀਵੀਰ’ ਦੀ ਸਿਖਲਾਈ ਲੈ ਰਹੀ 20 ਸਾਲਾਂ ਦੀ ਕੁੜੀ ਨੇ ਮੁੰਬਈ ’ਚ ‘ਆਈ.ਐਲ.ਐਸ. ਹਮਲਾ’ ’ਚ ਅਪਣੇ ਹੋਸਟਲ ਦੇ ਕਮਰੇ ’ਚ ਫਾਹੇ ਨਾਲ ਲਟਕ ਕੇ ਕਥਿਤ ਰੂਪ ’ਚ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। 

ਇਕ ਅਧਿਕਾਰੀ ਨੇ ਦਸਿਆ ਕਿ ਕੇਰਲ ਦੀ ਰਹਿਣ ਵਾਲੀ ਕੁੜੀ ਪਛਮੀ ਉਪਨਗਰ ਮਲਾਡ ’ਚ ਮਾਲਵਾਨੀ ਇਲਾਕੇ ’ਚ ‘ਆਈ.ਐੱਨ.ਐੱਸ. ਹਮਲਾ’ ’ਚ ਸਿਖਲਾਈ ਲੈ ਰਹੀ ਸੀ। ਉਨ੍ਹਾਂ ਦਸਿਆ ਕਿ ਔਰਤ ਨੇ ਸੋਮਵਾਰ ਸਵੇਰੇ ਹੋਸਟਲ ਦੇ ਕਮਰੇ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅਧਿਕਾਰੀ ਨੇ ਦਸਿਆ ਕਿ ਮੌਕੇ ਤੋਂ ਕੋਈ ‘ਸੁਸਾਈਡ ਨੋਟ’ ਬਰਾਮਦ ਨਹੀਂ ਹੋਇਆ ਅਤੇ ਅਜਿਹਾ ਲਗਦਾ ਹੈ ਕਿ ਔਰਤ ਨੇ ਨਿੱਜੀ ਕਾਰਨਾਂ ਕਰਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਦਸਿਆ ਕਿ ਇਹ ਔਰਤ ਅਪਣੀ ਸ਼ੁਰੂਆਤੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਪਿਛਲੇ 15 ਦਿਨਾਂ ਤੋਂ ਇਸ ਕੇਂਦਰ ’ਚ ਸਿਖਲਾਈ ਲੈ ਰਹੀ ਸੀ।

ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਮਾਮਲੇ ’ਚ ਹਾਦਸੇ ਕਾਰਨ ਮੌਤ ਦੀ ਰੀਪੋਰਟ (ਏ.ਡੀ.ਆਰ.) ਦਰਜ ਕਰ ਲਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ‘ਅਗਨੀਵੀਰ’ ਫੌਜ ’ਚ ਭਰਤੀ ਲਈ ਸਾਲ 2022 ’ਚ ਸ਼ੁਰੂ ਕੀਤੀ ਗਈ ਛੋਟੀ ਮਿਆਦ ਦੀ ‘ਅਗਨੀਪਥ’ ਯੋਜਨਾ ਤਹਿਤ ਹਥਿਆਰਬੰਦ ਬਲਾਂ ’ਚ ਭਰਤੀ ਕੀਤੇ ਗਏ ਸਿਪਾਹੀ ਹਨ।

ਫੌਜ ਨੇ ਇਸ ਤੋਂ ਪਹਿਲਾਂ ਦਸਿਆ ਸੀ ਕਿ ਪਿਛਲੇ ਮਹੀਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ’ਚ ਸੰਤਰੀ ਦੀ ਡਿਊਟੀ ਦੌਰਾਨ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਫੌਜ ਨੇ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਅੰਤਿਮ ਸੰਸਕਾਰ ’ਤੇ ਫੌਜੀ ਸਨਮਾਨ ਨਹੀਂ ਦਿਤਾ ਜਾਵੇਗਾ ਕਿਉਂਕਿ ਅਜਿਹਾ ਸਨਮਾਨ ਖੁਦ ਨੂੰ ਸੱਟ ਲੱਗਣ ਦੇ ਮਾਮਲਿਆਂ ’ਚ ਨਹੀਂ ਦਿਤਾ ਜਾਂਦਾ।

ਫੌਜ ਨੇ ਕਿਹਾ ਕਿ ਉਹ ਫ਼ੌਜੀਆਂ ’ਚ ਵਿਤਕਰਾ ਨਹੀਂ ਕਰਦੀ ਹੈ ਕਿ ਉਹ ‘ਅਗਨੀਪਥ’ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਜਾਂ ਬਾਅਦ ਵਿਚ ਫੋਰਸ ’ਚ ਸ਼ਾਮਲ ਹੋਏ ਸਨ। ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਦੇ ਇਕ ਹੋਰ ‘ਅਗਨੀਵੀਰ’ ਅਕਸ਼ੈ ਲਕਸ਼ਮਣ ਗਾਵਟੇ ਦੀ ਪਿਛਲੇ ਮਹੀਨੇ ਸਿਆਚਿਨ ’ਚ ਡਿਊਟੀ ਦੌਰਾਨ ਮੌਤ ਹੋ ਗਈ ਸੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਮਦਦ ਦਿਤੀ ਜਾਵੇਗੀ।

(For more news apart from Agniveer Trainee Suicide, stay tuned to Rozana Spokesman)

SHARE ARTICLE

ਏਜੰਸੀ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement