
ਰੁਸ਼ੀਨਾ ਦੀ ਇਸ ਪਹਿਲ ਨਾਲ ਬਾਕੀ ਔਰਤਾਂ ਵੀ ਹੋਈਆਂ ਪ੍ਰੇਰਿਤ
ਅਹਿਮਦਾਬਾਦ- ਮਾਂ ਇੱਕ ਅਜਿਹਾ ਸ਼ਬਦ ਹੈ ਜਿਸ ਦੇ ਅੱਗੇ ਸਾਰੇ ਸ਼ਬਦ ਛੋਟੇ ਹਨ। ਅਜਿਹਾ ਹੀ ਇਕ ਮਿਸਾਲ ਇਕ ਮਾਂ ਨੇ ਪੈਂਦਾ ਕੀਤੀ ਹੈ। ਗੁਜਰਾਤ ਦੀ ਇਕ ਮਾਂ ਨੇ ਆਪਣਾ ਦੁੱਧ ਦਾਨ ਕਰ ਕੇ 5 ਨਵਜਾਤ ਬੱਚਿਆਂ ਦੀ ਜਾਨ ਬਚਾਈ ਹੈ। ਦਰਅਸਲ ਰੁਸ਼ੀਨਾ ਪੇਸ਼ੇ ਵਜੋਂ ਇਕ ਟੀਚਰ ਹੈ ਅਤੇ ਉਸ ਨੇ ਆਪਣਾ ਦੁੱਧ ਦਾਨ ਕੀਤ ਹੈ ਅਤੇ ਇਹ ਖਬਰ ਅਹਿਮਦਾਬਾਦ ਦੀ ਹੈ।
ਰੁਸ਼ੀਨਾ ਨੇ 12 ਲੀਟਰ ਦੁੱਧ ਦਾਨ ਕੀਤਾ ਹੈ। ਦਰਅਸਲ ਇਹ 5 ਬੱਚਚੇ ਆਈਸੀਯੂ ਵਿਚ ਸਨ ਅਤੇ ਉਹਨਾਂ ਦੀ ਹਾਲਤ ਗੰਭੀਰ ਸੀ। ਦੱਸ ਦਈਏ ਕਿ ਰੁਸ਼ੀਨਾ 20 ਸਤੰਬਰ 2019 ਨੂੰ ਮਾਂ ਬਣੀ ਸੀ। ਉਸ ਸਮੇਂ ਉਸ ਨੂੰ ਖਿਆਲ ਇਆ ਕਿ ਸ਼ਾਇਦ ਕਿੰਨੀਆ ਹੀ ਮਾਵਾਂ ਹੋਣਗੀਆਂ ਜੋ ਆਪਣੇ ਨਵਜੰਮੇ ਬੱਚੇ ਨੂੰ ਆਪਣਾ ਦੁੱਧ ਨਹੀਂ ਪਿਲਾ ਪਾਉਂਦੀਆਂ ਹੋਣਗੀਆਂ।
ਇਹ ਸੋਚ ਕੇ ਉਸ ਨੇ ਆਪਣਾ ਦੁੱਧ ਦਾਨ ਕਰਨ ਦੀ ਠਾਣ ਲਈ। ਰੁਸ਼ੀਨਾ ਨੇ ਦੁੱਧ ਦਾਨ ਕਰਨ ਦੀ ਗੱਲ ਆਪਣੇ ਘਰਵਾਲਿਆਂ ਨਾਲ ਸ਼ੇਅਰ ਕੀਤੀ ਅਤੇ ਉਸ ਦੇ ਘਰਵਾਲੇ ਵੀ ਉਸ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏ। ਇਸ ਤੋਂ ਬਾਅਦ ਉਹਨਾਂ ਦਾ ਸੰਪਰਕ ਡਾਕਟਰ ਅਸ਼ੀਸ਼ ਨਾਲ ਹੋਇਆ। ਉਹਨਾਂ ਨੇ ਕੁੱਝ ਸਮਾਂ ਪਹਿਲਾਂ ਹੀ ਮਿਲਕ ਬੈਂਕ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ। ਜਿਸ ਵਿਚ ਰੁਸ਼ੀਨਾ ਨੇ ਹਿੱਸਾ ਲਿਆ।
ਅਸ਼ੀਸ਼ ਕਹਿੰਦੇ ਹਨ ਕਿ ਕਈ ਮਾਵਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਲਾ ਪਾਉਂਦੀਆਂ ਕਿਉਂਕਿ ਉਹ ਬਹੁਤ ਕਮਜ਼ਰ ਹੁੰਦੀਆਂ ਹਨ ਜਾਂ ਫਿਰ ਮੈਡੀਕਲ ਰਿਸਕ ਦੇ ਕਾਰਨ ਉਹ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਲਾ ਪਾਉਂਦੀਆਂ। ਅਜਿਹੇ ਵਿਚ ਡਾਕਟਰ ਦੀ ਮੁਲਾਕਾਤ ਰੁਸ਼ੀਨਾ ਨਾਲ ਹੋਈ ਅਤੇ ਉਹਨਾਂ ਦੀ ਇਸ ਪਹਿਲ ਕਾਰਨ ਬਾਕੀ ਔਰਤਾਂ ਨੇ ਵੀ ਉਹਨਾਂ ਦੀ ਬੈਂਕ ਨਾਲ ਜੁੜਨ ਦੀ ਠਾਨੀ ਹੈ।