ਤ਼੍ਰਿਪੁਰਾ ਦੇ ਏਂਜਲ ਚਕਮਾ ਦੇ ਆਖ਼ਰੀ ਸ਼ਬਦ ਸਨ, ‘ਅਸੀਂ ਭਾਰਤੀ ਹਾਂ’, ਦੇਹਰਾਦੂਨ ’ਚ ਨਸਲੀ ਹਮਲੇ ਕਾਰਨ ਹੋਈ ਮੌਤ
Published : Dec 28, 2025, 10:50 pm IST
Updated : Dec 28, 2025, 10:50 pm IST
SHARE ARTICLE
Angel Chakma
Angel Chakma

17 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਉੱਤਰ-ਪੂਰਬ ਦੇ ਵਿਦਿਆਰਥੀ ਦੀ ਸ਼ੁਕਰਵਾਰ ਨੂੰ ਹੋ ਗਈ ਸੀ ਮੌਤ

ਦੇਹਰਾਦੂਨ : ਦੇਹਰਾਦੂਨ ’ਚ ਮਾਰੇ ਗਏ ਤ੍ਰਿਪੁਰਾ ਦੇ ਵਿਦਿਆਰਥੀ ਏਂਜਲ ਚਕਮਾ ਦੇ ਪਿਤਾ ਨੇ ਕਿਹਾ ਕਿ ਉਸ ਦੇ ਬੇਟੇ ਉਤੇ ਚਾਕੂਆਂ ਅਤੇ ਭਾਰੀਆਂ ਚੀਜ਼ਾਂ ਨਾਲ ਬੇਰਹਿਮੀ ਨਾਲ ਹਮਲਾ ਕੀਤਾ ਗਿਆ, ਜਦੋਂ ਉਹ ਅਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਨਸਲੀ ਟਿਪਣੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਹਮਲਾਵਰਾਂ ਨੇ ਉਸ ਨੂੰ ‘ਚੀਨੀ’ ਕਿਹਾ ਸੀ।

ਉਨ੍ਹਾਂ ਕਿਹਾ, ‘‘ਏਂਜਲ ਨੇ ਹਮਲੇ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਵੀ ਦਸਿਆ ਕਿ ਉਹ ਵੀ ਭਾਰਤੀ ਹੈ, ਚੀਨੀ ਨਹੀਂ, ਪਰ ਉਨ੍ਹਾਂ ਨੇ ਉਸ ਉਤੇ ਚਾਕੂਆਂ ਅਤੇ ਭਾਰੀਆਂ ਚੀਜ਼ਾਂ ਨਾਲ ਹਮਲਾ ਕੀਤਾ।’’ ਹਸਪਤਾਲ ’ਚ 17 ਦਿਨਾਂ ਤਕ ਅਪਣੀ ਜਾਨ ਨਾਲ ਲੜਨ ਤੋਂ ਬਾਅਦ ਸ਼ੁਕਰਵਾਰ ਨੂੰ ਇਕ ਨਿੱਜੀ ਯੂਨੀਵਰਸਿਟੀ ’ਚ ਐਮ.ਬੀ.ਏ. ਦੇ ਵਿਦਿਆਰਥੀ ਏਂਜਲ ਚਕਮਾ ਦੀ ਮੌਤ ਹੋ ਗਈ।

ਇਸ ਸਮੇਂ ਮਨੀਪੁਰ ਦੇ ਤੰਗਜੇਂਗ ਵਿਚ ਤਾਇਨਾਤ ਬੀ.ਐਸ.ਐਫ. ਦੇ ਜਵਾਨ ਤਰੁਣ ਚਕਮਾ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸ਼ੁਰੂ ਵਿਚ ਸੇਲਾਕੁਈ ਖੇਤਰ ਵਿਚ ਉਸ ਦੇ ਪੁੱਤਰਾਂ ਨਾਲ ਹੋਈ ਘਟਨਾ ਬਾਰੇ ਰੀਪੋਰਟ ਦਰਜ ਕਰਨ ਤੋਂ ਇਨਕਾਰ ਕਰ ਦਿਤਾ ਸੀ ਅਤੇ ਆਲ ਇੰਡੀਆ ਚਕਮਾ ਸਟੂਡੈਂਟਸ ਯੂਨੀਅਨ ਅਤੇ ਸੀਨੀਅਰ ਅਧਿਕਾਰੀਆਂ ਦੇ ਦਬਾਅ ਤੋਂ ਬਾਅਦ ਸਿਰਫ ਦੋ ਤੋਂ ਤਿੰਨ ਦਿਨਾਂ ਬਾਅਦ ਐਫ.ਆਈ.ਆਰ. ਦਰਜ ਕੀਤੀ ਸੀ। ਪੀੜਤ ਦੇ ਪਿਤਾ ਨੇ ਦਸਿਆ ਕਿ ਹਮਲਾਵਰਾਂ ਨੇ ਉਸ ਦੇ ਬੇਟੇ ਉਤੇ ‘ਚੀਨੀ ਮੋਮੋ’ ਅਤੇ ਹੋਰ ਨਸਲੀ ਟਿਪਣੀਆਂ ਕੀਤੀਆਂ ਸਨ।

ਰੁਣ ਨੇ ਕਿਹਾ ਕਿ ਇਹ ਇਕ ਬੇਰਹਿਮੀ ਨਾਲ ਕਤਲ ਸੀ। ਉਨ੍ਹਾਂ ਕਿਹਾ, ‘‘ਹਮਲੇ ਵਿਚ ਏਂਜਲ ਦੀ ਗਰਦਨ ਟੁੱਟ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਬੇਵਕਤੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਏਂਜਲ ਦਾ ਅੰਤਿਮ ਸੰਸਕਾਰ ਤ੍ਰਿਪੁਰਾ ਦੇ ਉਨਾਕੋਟੀ ਜ਼ਿਲ੍ਹੇ ਦੇ ਮਚਮਾਰਾ ਪਿੰਡ ਵਿਚ ਕੀਤਾ ਗਿਆ। ਤਰੁਣ ਨੇ ਦਸਿਆ ਕਿ ਉਹ ਐਮ.ਬੀ.ਏ. ਦੇ ਆਖਰੀ ਸਾਲ ਦਾ ਵਿਦਿਆਰਥੀ ਸੀ ਅਤੇ ਉਸ ਨੂੰ ਚੰਗੀ ਨੌਕਰੀ ਵੀ ਮਿਲੀ ਸੀ। 

ਉਤਰਾਖੰਡ ਦੇ ਮੁੱਖ ਮੰਤਰੀ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿਤਾ: ਮੁੱਖ ਮੰਤਰੀ ਸਾਹਾ

ਅਗਰਤਲਾ : ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੇ ਐਤਵਾਰ ਨੂੰ ਕਿਹਾ ਕਿ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਹੈ ਕਿ ਦੇਹਰਾਦੂਨ ’ਚ ਉੱਤਰ-ਪੂਰਬੀ ਸੂਬੇ ਦੇ ਇਕ ਵਸਨੀਕ ਦੀ ਹੱਤਿਆ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਪਛਮੀ ਤ੍ਰਿਪੁਰਾ ਜ਼ਿਲ੍ਹੇ ਦੇ ਨੰਦਨਨਗਰ ਨਾਲ ਸਬੰਧਤ 24 ਸਾਲ ਦੇ ਏਂਜਲ ਚਕਮਾ ਉਤੇ 9 ਦਸੰਬਰ ਨੂੰ ਦੇਹਰਾਦੂਨ ’ਚ ਛੇ ਲੋਕਾਂ ਦੇ ਸਮੂਹ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਅਤੇ 26 ਦਸੰਬਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਏਂਜਲ ਚਕਮਾ ਨੇ ਇਨ੍ਹਾਂ ਵਿਅਕਤੀਆਂ ਵਲੋਂ ਖ਼ੁਦ ਉਤੇ ਕੀਤੀਆਂ ਨਸਲੀ ਟਿਪਣੀਆਂ ਉਤੇ ਇਤਰਾਜ਼ ਪ੍ਰਗਟਾਇਆ ਸੀ ਜਿਸ ਤੋਂ ਹਮਲਾਵਰ ਭੜਕ ਗਏ ਸਨ। 

ਸਾਹਾ ਨੇ ਪਛਮੀ ਤ੍ਰਿਪੁਰਾ ਜ਼ਿਲ੍ਹੇ ਦੇ ਹੇਜ਼ਾਮਾਰਾ ਵਿਖੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਪਹਿਲਾਂ ਹੀ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੀ ਨਾਲ ਨੰਦਾਨਗਰ ਨਿਵਾਸੀ ਸਾਡੇ ਵਿਦਿਆਰਥੀ ਏਂਜਲ ਚਕਮਾ ਨਾਲ ਹੋਈ ਦੁਖਦਾਈ ਘਟਨਾ ਬਾਰੇ ਗੱਲ ਕਰ ਚੁੱਕਾ ਹਾਂ, ਜਿਸ ਦੀ 9 ਦਸੰਬਰ ਨੂੰ ਦੇਹਰਾਦੂਨ ਵਿਚ ਸ਼ਰਾਰਤੀ ਅਨਸਰਾਂ ਦੇ ਇਕ ਸਮੂਹ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਅਤੇ ਬਾਅਦ ਵਿਚ ਗ੍ਰਾਫਿਕ ਏਰਾ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।’’

ਇਸ ਘਟਨਾ ਨੂੰ ਦੁਖਦਾਈ ਅਤੇ ਅਚਾਨਕ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਤਰਾਖੰਡ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦਸਿਆ ਕਿ ਇਸ ਮਾਮਲੇ ਵਿਚ ਪੰਜ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ ਇਕ ਹੋਰ ਫਰਾਰ ਹੈ। 

ਉਨ੍ਹਾਂ ਕਿਹਾ ਕਿ ਦਿੱਲੀ ਲੀਡਰਸ਼ਿਪ ਨੂੰ ਇਸ ਘਟਨਾ ਤੋਂ ਜਾਣੂ ਹੈ, ਉਨ੍ਹਾਂ ਨੇ ਉੱਤਰਾਖੰਡ ਸਰਕਾਰ ਨੂੰ ਵੀ ਇਸ ਮਾਮਲੇ ਉਤੇ ਕਾਰਵਾਈ ਕਰਨ ਲਈ ਜ਼ਰੂਰੀ ਹੁਕਮ ਦਿਤੇ ਹਨ ਤਾਂ ਜੋ ਪੀੜਤ ਪਰਵਾਰ ਨੂੰ ਇਨਸਾਫ ਮਿਲ ਸਕੇ। 

ਟਿਪਰਾ ਮੋਥਾ ਪਾਰਟੀ (ਟੀ.ਐਮ.ਪੀ.) ਦੇ ਸੁਪਰੀਮੋ ਪ੍ਰਦਯੋਤ ਕਿਸ਼ੋਰ ਮਾਣਿਕਿਆ ਦੇਬਰਮਾ ਨੇ ਕਿਹਾ ਕਿ ਐਮ.ਬੀ.ਏ. ਦੇ ਆਖਰੀ ਸਮੈਸਟਰ ਦਾ ਵਿਦਿਆਰਥੀ ਏਂਜਲ ਚਕਮਾ ਦੇ ਕਾਤਲਾਂ ਨੂੰ ਬਣਦੀ ਸਜ਼ਾ ਮਿਲੇਗੀ। 

ਇਸ ਦੌਰਾਨ ਤਿਪਰਾ ਇੰਡੀਜੀਨਸ ਸਟੂਡੈਂਟਸ ਫੈਡਰੇਸ਼ਨ (ਟੀਆਈਐਸਐਫ) ਦੇ ਬੈਨਰ ਹੇਠ ਹਜ਼ਾਰਾਂ ਵਿਦਿਆਰਥੀਆਂ ਨੇ ਏਂਜਲ ਚਕਮਾ ਲਈ ਇਨਸਾਫ ਦੀ ਮੰਗ ਕਰਦਿਆਂ ਐਤਵਾਰ ਨੂੰ ਇੱਥੇ ਮੋਮਬੱਤੀ ਮਾਰਚ ਕਢਿਆ। 

Tags: tripura

Location: International

SHARE ARTICLE

ਏਜੰਸੀ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement