Indian Army ਨੇ ਜੰਮੂ-ਕਸ਼ਮੀਰ 'ਚ ਜੈਸ਼ ਕਮਾਂਡਰ ਤੇ ਉਸ ਦੇ ਸਹਿਯੋਗੀਆਂ ਨੂੰ ਫੜਨ ਲਈ ਮੁਹਿੰਮ ਦੀ ਕੀਤੀ ਸ਼ੁਰੂ

By : JAGDISH

Published : Dec 28, 2025, 9:47 am IST
Updated : Dec 28, 2025, 9:47 am IST
SHARE ARTICLE
Indian Army launches operation to capture Jaish commander and his associates in Jammu and Kashmir
Indian Army launches operation to capture Jaish commander and his associates in Jammu and Kashmir

ਕਿਸ਼ਤਵਾੜ ਦੀਆਂ ਪਹਾੜੀਆਂ 'ਚ ਲੁਕੇ ਹੋਏ ਹਨ 2 ਅੱਤਵਾਦੀ

ਨਵੀਂ ਦਿੱਲੀ : ਭਾਰਤੀ ਫੌਜ ਪਿਛਲੇ ਇੱਕ ਹਫ਼ਤੇ ਤੋਂ ਜੰਮੂ-ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਫੜਨ ਲਈ ਮੁਹਿੰਮ ਚਲਾ ਰਹੀ ਹੈ, ਜਿਨ੍ਹਾਂ ਵਿੱਚ ਸਥਾਨਕ ਕਮਾਂਡਰ ਸੈਫੁੱਲ੍ਹਾ, ਉਸ ਦਾ ਸਹਿਯੋਗੀ ਆਦਿਲ ਅਤੇ ਹੋਰ ਸ਼ਾਮਲ ਹਨ । ਸੂਤਰਾਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਕਿਸ਼ਤਵਾੜ ਦੀਆਂ ਪਹਾੜੀਆਂ ਵਿੱਚ ਲੁਕੇ ਹੋਏ ਹਨ।

ਦੋਵੇਂ ਅੱਤਵਾਦੀਆਂ ਉੱਤੇ 5 ਲੱਖ ਰੁਪਏ ਦਾ ਇਨਾਮ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਡੋਡਾ ਦੀਆਂ ਪਹਾੜੀਆਂ ਵਿੱਚ ਅੱਤਵਾਦੀਆਂ ਨੂੰ ਖਤਮ ਕਰਨਾ ਵੀ ਹੈ।
ਫੌਜ ਨੇ ਕਿਸ਼ਤਵਾੜ ਦੇ ਚਤਰੂ ਉਪਮੰਡਲ ਦੇ ਪਿੰਡਾਂ ਤੋਂ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਇਲਾਕੇ ਦੀ ਤਲਾਸ਼ੀ ਲਈ ਅਤੇ ਡੂੰਘੀ ਛਾਣਬੀਣ ਕੀਤੀ। ਜ਼ਿਲ੍ਹਾ ਮੁੱਖ ਦਫ਼ਤਰ ਤੋਂ 35 ਕਿਲੋਮੀਟਰ ਦੂਰ ਕਿਸ਼ਤਵਾੜ ਦੇ ਕੇਸ਼ਵਨ ਵਿੱਚ ਵੀ ਇੱਕ ਹੋਰ ਮੁਹਿੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਫੌਜ ਡੋਡਾ ਦੇ ਸਿਯੋਜਧਾਰ ਵਿੱਚ ਵੀ ਤਲਾਸ਼ੀ ਅਭਿਆਨ ਚਲਾ ਰਹੀ ਹੈ। ਚਤਰੂ ਉਪਮੰਡਲ ਵਿੱਚ ਫੌਜ ਦੀ ਮੁਹਿੰਮ ਪਿਛਲੇ ਇੱਕ ਹਫ਼ਤੇ ਤੋਂ ਜਾਰੀ ਹੈ, ਜਦਕਿ ਕੇਸ਼ਵਨ ਵਿੱਚ ਫੌਜ ਨੇ ਅੱਜ ਅਭਿਆਨ ਸ਼ੁਰੂ ਕੀਤਾ ਹੈ। ਇਹ ਅਭਿਆਨ ਅੱਜ ਐਤਵਾਰ ਨੂੰ ਵੀ ਜਾਰੀ ਰਹੇਗਾ। ਆਪਣੇ ਇਲਾਕੇ ਨਾਲ ਚੰਗੀ ਤਰ੍ਹਾਂ ਵਾਕਿਫ਼ ਕਈ ਪਿੰਡ ਵਾਸੀ ਅੱਤਵਾਦੀਆਂ ਦਾ ਪਤਾ ਲੱਭਣ ਵਿੱਚ ਫੌਜ ਦੀ ਮਦਦ ਲਈ  ਅੱਗੇ ਆਏ ਹਨ। ਤਲਾਸ਼ੀ ਅਭਿਆਨ ਵਿੱਚ 2,000 ਤੋਂ ਵੱਧ ਸੈਨਿਕ ਤਾਇਨਾਤ ਹਨ।

ਕਿਸ਼ਤਵਾੜ ਦੇ ਪੈਡਰ ਉਪਮੰਡਲ ਵਿੱਚ ਇੱਕ ਵੱਖਰਾ ਅਭਿਆਨ ਚਲਾਇਆ ਗਿਆ ਹੈ, ਜੋ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਕਮਾਂਡਰ ਜਹਾਂਗੀਰ ਸਰੂਰੀ ਅਤੇ ਮੁਦੱਸਿਰ ਅਤੇ ਰਿਆਜ਼ ਨਾਮਕ ਦੋ ਹੋਰ ਸਥਾਨਕ ਅੱਤਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿਨ੍ਹਾਂ ਉੱਤੇ 10 ਲੱਖ ਰੁਪਏ ਦਾ ਇਨਾਮ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement