ਪ੍ਰੇਮੀ ਨੇ ਫੋਨ ਨਹੀਂ ਚੁੱਕਿਆ ਤਾਂ ਪ੍ਰੇਮਿਕਾ ਨੇ ਕਰ ਲਈ ਖੁਦਕੁਸ਼ੀ 
Published : Jan 29, 2019, 3:43 pm IST
Updated : Jan 29, 2019, 3:43 pm IST
SHARE ARTICLE
Girl Suicide
Girl Suicide

ਜੀ.ਐੱਲ.ਏ. ਯੂਨੀਵਰਸਿਟੀ ’ਚ ਵੀ ਵਿਦਿਆਰਥੀ ਵੱਲੋਂ ਖੁਦਕੁਸ਼ੀ.....

ਨਵੀਂ ਦਿੱਲੀ : ਫੇਸਬੁੱਕ ਨੇ ਜਿੱਥੇ ਦੂਰੀਆਂ ਖ਼ਤਮ ਕਰਨ ਦਾ ਕੰਮ ਕੀਤਾ ਹੈ। ਉਥੇ ਹੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਦੀ ਵਜ੍ਹਾ ਵੀ ਬਣ ਰਹੀ ਹੈ। ਤਾਜ਼ਾ ਘਟਨਾ ਉੱਤਰ ਪ੍ਰਦੇਸ਼ ਦੇ ਨੋਇਡਾ ਅਧੀਨ ਪੈਂਦੇ ਸੈਕਟਰ 27 ਦੀ ਰਹਿਣ ਵਾਲੀ 22 ਸਾਲਾਂ ਸਵਾਤੀ ਦੇ ਨਾਲ ਜੁੜੀ ਹੈ। ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਫੇਸਬੁੱਕ ’ਤੇ ਸਵਪਨਿਲ ਕੁਮਾਰ ਨਾਮਕ ਨੌਜਵਾਨ ਨਾਲ ਦੋਸਤੀ ਹੋਈ ਤੇ ਦੋਵਾਂ ’ਚ ਪ੍ਰੇਮ ਸਬੰਧ ਬਣ ਗਏ।

Delhi University Delhi University

ਹਾਲ ਹੀ ’ਚ ਦੋਵਾਂ ਵਿਚਾਲੇ ਝਗੜਾ ਹੋ ਗਿਆ। ਲੜਕੀ ਵੱਲੋਂ ਵਾਰ-ਵਾਰ ਫੋਨ ਕਰਨ ’ਤੇ ਜਦੋਂ ਲੜਕੇ ਨੇ ਫੋਨ ਨਹੀਂ ਚੁੱਕਿਆ ਤਾਂ ਉਸ ਨੇ ਵਟਸਐਪ ’ਤੇ ਮੈਸੇਜ ਪਾਉਣ ਤੋਂ ਬਾਅਦ ਪੀ.ਜੀ. ਦੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਸੈਕਟਰ 20 ਦੀ ਪੁਲਿਸ ਵੱਲੋਂ ਪ੍ਰੇਮੀ ਨੂੰ ਕਬਜੇ ’ਚ ਲੈ ਕੇ ਪੁੱਛਗਿੱਛ ਕਰਨ ਦੀ ਗੱਲ ਆਖੀ ਹੈ।Suicide case Suicide case

ਉਧਰ ਦਿੱਲੀ ਦੀ ਹੀ ਜੀ.ਐੱਲ.ਏ. ਯੂਨੀਵਰਸਿਟੀ ਵਿੱਚ ਵੀ ਇੱਕ ਵਿਦਿਆਰਥੀ ਵੱਲੋਂ ਕਥਿਤ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। 19 ਸਾਲ ਦੇ ਗਗਨ ਅਗਰਵਾਲ ਦੀ ਹੋਸਟਲ ’ਚ ਲਾਸ਼ ਲਟਕਦੀ ਮਿਲੀ। ਇਸ ਯੂਨੀਵਰਸਿਟੀ ਵਿੱਚ 10 ਦਿਨਾਂ ਅੰਦਰ ਇਹ ਦੂਜੀ ਘਟਨਾ ਹੈ। ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement