
ਸਊਦੀ ਅਰਬ ਵਿਚ ਕੰਮ ਲਈ ਗਏ ਇਕ ਭਾਰਤੀ ਨੌਜਵਾਨ ਨੂੰ 10 ਸਾਲ ਜੇਲ੍ਹ ਦੀ ਸਜਾ ਸੁਣਾਈ....
ਨਵੀਂ ਦਿੱਲੀ : ਸਊਦੀ ਅਰਬ ਵਿਚ ਕੰਮ ਲਈ ਗਏ ਇਕ ਭਾਰਤੀ ਨੌਜਵਾਨ ਨੂੰ 10 ਸਾਲ ਜੇਲ੍ਹ ਦੀ ਸਜਾ ਸੁਣਾਈ ਗਈ ਹੈ। ਇਸ ਨੌਜਵਾਨ ਉਤੇ ਇਲਜ਼ਾਮ ਹੈ ਕਿ ਉਸ ਨੇ ਸੋਸ਼ਲ ਮੀਡੀਆ ਉਤੇ ਪੈਗੰਬਰ ਮੁਹੰਮਦ ਨੂੰ ਲੈ ਕੇ ਗਲਤ ਟਿੱਪਣੀ ਕੀਤੀ, ਜਿਸ ਤੋਂ ਬਾਅਦ ਉਸ ਨੂੰ ਸਜਾ ਸੁਣਾਈ ਗਈ। ਸਜਾ ਮਿਲਣ ਵਾਲੇ ਨੌਜਵਾਨ ਕੇਰਲ ਦੇ ਅਲੱਪੁਝਾ ਦਾ ਹੈ। ਹਾਲਾਂਕਿ ਇਹ ਮਾਮਲਾ ਬੀਤੇ ਸਾਲ ਜੂਨ ਮਹੀਨੇ ਦਾ ਹੈ। ਹੁਣ ਨੌਜਵਾਨ ਦੇ ਪਿਤਾ ਨੇ ਭਾਰਤ ਸਰਕਾਰ ਅਤੇ ਸੰਸਦ ਸ਼ਸ਼ੀ ਥਰੂਰ ਨੂੰ ਇਸ ਦਿਸ਼ਾ ਵਿਚ ਕਦਮ ਚੁੱਕਣ ਦੀ ਮੰਗ ਕੀਤੀ ਹੈ।
Twitter
ਮੀਡੀਆ ਰਿਪੋਰਟਸ ਵਿਚ ਨੌਜਵਾਨ ਵਿਸ਼ਨੂੰ ਦੇਵ ਰਾਧਾ ਕ੍ਰਿਸ਼ਣ ਦੇ ਪਿਤਾ ਰਾਧਾ ਕ੍ਰਿਸ਼ਣ ਨਾਇਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਜੂਨ 2018 ਤੋਂ ਜੇਲ੍ਹ ਵਿਚ ਹੈ। ਨਾਇਰ ਨੂੰ ਇਸ ਸੰਬੰਧ ਵਿਚ ਦੂਤਾਵਾਸ ਵਲੋਂ ਜੋ ਪੱਤਰ ਪ੍ਰਾਪਤ ਹੋਇਆ ਹੈ, ਉਸ ਵਿਚ ਦੱਸਿਆ ਗਿਆ ਹੈ ਕਿ ਵਿਸ਼ਨੂੰ ਨੂੰ ਸੋਸ਼ਲ ਮੀਡੀਆ ਉਤੇ ਟਿੱਪਣੀ ਕਰਨ ਦੇ ਚਲਦੇ ਟਿੱਪਣੀ ਦੇ ਇਲਜ਼ਾਮ ਵਿਚ ਇਹ ਸਜਾ ਦਿਤੀ ਗਈ ਹੈ। ਵਿਸ਼ਨੂੰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੈਕੇਨੀਕਲ ਇੰਜੀਨੀਅਰ ਹੈ ਅਤੇ ਬੀਤੇ 6 ਸਾਲਾਂ ਤੋਂ ਸਊਦੀ ਅਰਬ ਵਿਚ ਪਲਾਨਿੰਗ ਇੰਜੀਨੀਅਰ ਦੇ ਤੌਰ ਉਤੇ ਕੰਮ ਕਰ ਰਿਹਾ ਸੀ।
ਉਨ੍ਹਾਂ ਨੇ ਦੱਸਿਆ ਕਿ ਟਵਿਟਰ ਉਤੇ ਵਿਸ਼ਨੂੰ ਦੀ ਦੋਸਤੀ ਬ੍ਰੀਟੇਨ ਦੀ ਮੁਸਲਮਾਨ ਔਰਤ ਨਾਲ ਹੋਈ। ਇਸ ਦੌਰਾਨ ਦੋਨਾਂ ਦੇ ਵਿਚ ਮੈਸੇਜ ਰਾਹੀ ਗੱਲਬਾਤ ਹੋਣ ਲੱਗੀ। ਰਾਧਾ ਕ੍ਰਿਸ਼ਣ ਨਾਇਰ ਦਾ ਦਾਅਵਾ ਹੈ ਕਿ ਜਦੋਂ ਮੁਸਲਮਾਨ ਔਰਤ ਨੇ ਵਿਸ਼ਨੂੰ ਨਾਲ ਗੱਲਬਾਤ ਵਿਚ ਹਿੰਦੂ ਦੇਵੀ-ਦੇਵਤਿਆਂ ਦੇ ਵਿਰੁਧ ਟਿੱਪਣੀ ਕੀਤੀ ਤਾਂ ਇਸ ਦੇ ਜਵਾਬ ਵਿਚ ਵਿਸ਼ਨੂੰ ਨੇ ਪੈਗੰਬਰ ਮੁਹੰਮਦ ਦੇ ਵਿਰੁਧ ਕੋਈ ਟਿੱਪਣੀ ਕਰ ਦਿਤੀ। ਵਿਸ਼ਨੂੰ ਦੇ ਇਹ ਟਵੀਟ ਸਰਵਰ ਵਿਚ ਰਿਕਾਰਡ ਹੋ ਗਏ। ਜਿਨ੍ਹਾਂ ਤੋਂ ਬਾਅਦ ਵਿਚ ਸਊਦੀ ਪੁਲਿਸ ਨੂੰ ਭੇਜਿਆ ਗਿਆ। ਪੁਲਿਸ ਨੇ ਜੂਨ 2018 ਵਿਚ ਵਿਸ਼ਨੂੰ ਨੂੰ ਗ੍ਰਿਫ਼ਤਾਰ ਕਰ ਲਿਆ।
ਸਤੰਬਰ ਵਿਚ ਉਸ ਨੂੰ 5 ਸਾਲ ਦੀ ਸਜਾ ਸੁਣਾਈ ਗਈ ਅਤੇ 1.5 ਲੱਖ ਸਊਦੀ ਰਿਆਲ ਦਾ ਜੁਰਮਾਨਾ ਲਗਾਇਆ ਗਿਆ। ਇਸ ਤੋਂ ਬਾਅਦ ਇਸ ਸਾਲ 24 ਜਨਵਰੀ ਨੂੰ ਵਿਸ਼ਨੂੰ ਦੀ ਸਜਾ ਵਧਾ ਕੇ 10 ਸਾਲ ਕਰ ਦਿਤੀ ਗਈ। ਵਿਸ਼ਨੂੰ ਦੇ ਪਿਤਾ ਰਾਧਾ ਕ੍ਰਿਸ਼ਣ ਨਾਇਰ ਨੇ ਵਿਦੇਸ਼ ਮੰਤਰਾਲਾ ਨੂੰ ਇਸ ਮਸਲੇ ਉਤੇ ਮਦਦ ਦੀ ਗੁਹਾਰ ਲਗਾਈ ਹੈ। ਦੱਸ ਦਈਏ ਕਿ ਨਾਇਰ 21 ਸਾਲ ਤੱਕ ਭਾਰਤੀ ਏਅਰਫੋਰਸ ਵਿਚ ਰਹੇ ਹਨ।