ਹੁਣ ਅਕਾਲੀ ਦਲ ਲਈ ਮਾਲਵੇ 'ਚੋਂ ਆਉਣ ਵਾਲੀ ਏ 'ਮਾੜੀ ਖ਼ਬਰ', ਵਧਣਗੀਆਂ ਮੁਸ਼ਕਲਾਂ!
Published : Jan 29, 2020, 3:17 pm IST
Updated : Jan 29, 2020, 4:55 pm IST
SHARE ARTICLE
file photo
file photo

ਦਲਿਤ ਟਕਸਾਲੀ ਪਰਵਾਰ ਦੇ ਆਗੂ ਨੇ ਸੁਖਬੀਰ ਵੱਲ ਲਿਖੀ ਚਿੱਠੀ

ਚੰਡੀਗੜ੍ਹ :  ਟਕਸਾਲੀ ਅਕਾਲੀ ਆਗੂਆਂ ਤੋਂ ਬਾਅਦ ਢੀਂਡਸਾ ਪਰਵਾਰ ਵਲੋਂ ਸਿਧਾਂਤਕ ਮੁੱਦਿਆਂ ਨੂੰ ਲੈ ਕੇ ਪਾਰਟੀ 'ਚੋਂ ਕਿਨਾਰਾ ਕਰ ਜਾਣ ਕਾਰਨ ਅਕਾਲੀ ਦਲ ਅਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ। ਹੁਣ ਅਕਾਲੀ ਦਲ ਨੂੰ ਅੰਦਰੋਂ ਤੇ ਬਾਹਰੋਂ ਦੋ-ਦੋ ਮੁਹਾਜ਼ਾਂ ਤੋਂ ਲੜਨਾ ਪੈ ਰਿਹਾ ਹੈ। ਜਿੱਥੇ ਅਕਾਲੀ ਦਲ ਨੂੰ ਬਾਗੀ ਟਕਸਾਲੀ ਆਗੂਆਂ ਵਲੋਂ ਪੈਦਾ ਕੀਤੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਪਾਰਟੀ ਅੰਦਰਲੇ ਕੁੱਝ ਨਾਰਾਜ ਆਗੂਆਂ ਦੀਆਂ ਸਰਗਰਮੀਆਂ ਵੱਡੀ ਸਿਰਦਰਦੀ ਬਣ ਰਹੀਆਂ ਹਨ।

PhotoPhoto

ਸ਼੍ਰੋਮਣੀ ਕਮੇਟੀ ਅੰਦਰੋਂ ਧੜੇਬੰਦੀ ਦੀਆਂ ਕਨਸੋਆਂ ਆਉਣ ਤੋਂ ਬਾਅਦ ਹੁਣ ਅਕਾਲੀ ਦਲ ਲਈ ਮਾਲਵੇ ਤੋਂ ਵੀ ਮਾੜੀ ਖ਼ਬਰ ਆਉਣ ਵਾਲੀ ਹੈ। ਮਾਲਵੇ ਦੇ ਇਕ ਦਲਿਤ ਭਾਈਚਾਰੇ ਨਾਲ ਸਬੰਧਤ ਟਕਸਾਲੀ ਪਰਵਾਰ ਦੀਆਂ ਬਗਾਵਤੀ ਸੁਰਾਂ ਕਾਰਨ ਅਕਾਲੀ ਦਲ ਖਿਲਾਫ਼ ਮਾਲਵੇ 'ਚ ਵੀ ਵੱਡਾ ਧਮਾਕਾ ਹੋਣ ਦੇ ਸੰਕੇਤ ਮਿਲੇ ਹਨ।

Sukhbir BadalPhoto

ਸੂਤਰਾਂ ਮੁਤਾਬਕ ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਵਲੋਂ ਸੁਖਬੀਰ ਬਾਦਲ ਵੱਲ ਗਿਲੇ-ਸ਼ਿਕਵਿਆਂ ਭਰੀ ਚਿੱਠੀ ਲਿਖੀ ਗਈ ਹੈ। ਬੀਬੀ ਗੁਲਸ਼ਨ ਵਲੋਂ ਚਿੱਠੀ ਵਿਚ ਜਿਸ ਤਰ੍ਹਾਂ ਦੀ ਬਗਾਵਤੀ ਸੁਰਾਂ ਅਪਣਾਈਆਂ ਗਈਆਂ ਹਨ, ਉਸ ਤੋਂ ਇਹ ਚਿੱਠੀ ਕਿਸੇ ਵੱਡੇ ਸਿਆਸੀ ਧਮਾਕੇ ਤੋਂ ਘੱਟ ਨਹੀਂ ਹੈ।

PhotoPhoto

ਚਿੱਠੀ 'ਚ ਬੀਬੀ ਗੁਲਸ਼ਨ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਨੁੱਕਰੇ ਲਾਉਣ ਦਾ ਦੋਸ਼ ਲਾਇਆ ਗਿਆ ਹੈ। ਚਿੱਠੀ ਮੁਤਾਬਕ ਬੀਬੀ ਗੁਲਸ਼ਨ ਅਤੇ ਉਨ੍ਹਾਂ ਦੇ ਪਤੀ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਅਕਾਲੀ ਦਲ ਵਿਚ ਨੁੱਕਰੇ ਲੱਗੇ ਹੋਣ ਕਾਰਨ ਘੁਟਣ ਮਹਿਸੂਸ ਕਰ ਰਹੇ ਹਨ।

Jalandhar bjp akali dalPhoto

ਬੀਬੀ ਗੁਲਸ਼ਨ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਤੋਂ ਅਕਾਲੀ ਦਲ ਅੰਦਰ ਟਕਸਾਲੀ ਤੇ ਦਲਿਤ ਭਾਈਚਾਰੇ ਨਾਲ ਸਬੰਧਤ ਪਰਿਵਾਰਾਂ ਦੀ ਕੋਈ ਵੁਕਤ ਨਹੀਂ ਰਹੀ। ਦਲਿਤਾਂ ਨੂੰ ਪਾਰਟੀ ਅੰਦਰ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਲੋਂ ਦਲਿਤਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਕਾਰਨ ਇੱਥੇ ਡੇਰਾਵਾਦ ਪਨਪ ਰਿਹਾ ਹੈ।

PhotoPhoto

ਬੀਬੀ ਗੁਲਸ਼ਨ ਦਾ ਕਹਿਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਰੈਗੂਲਰ ਪ੍ਰਧਾਨਗੀ ਕਦੇ ਵੀ ਕਿਸੇ ਦਲਿਤ ਆਗੂ ਨਹੀਂ ਮਿਲੀ। ਇੱਥੋਂ ਤਕ ਕਿ ਸ਼੍ਰੋਮਣੀ ਕਮੇਟੀ ਅੰਦਰ ਦਲਿਤ ਭਾਈਚਾਰੇ ਨੂੰ ਬਣਦੀ ਪ੍ਰਤੀਨਿਧਤਾ ਵੀ ਨਹੀਂ ਦਿਤੀ ਜਾ ਰਹੀ। ਉਨ੍ਹਾਂ ਕਿਹਾ ਕਿ ਟਕਸਾਲੀ ਅਤੇ ਦਲਿਤਾਂ ਦੀ ਅਣਦੇਖੀ ਅਕਾਲੀ ਦਲ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਸਿਆਸਤ ਵਿਚ ਮੁੜ ਸਰਗਰਮ ਹੋਣ ਜਾ ਰਹੇ ਹਨ ਪਰ ਅਪਣੇ ਅਗਲੇ ਕਦਮ ਬਾਰੇ ਉਹ ਸਮਾਂ ਆਉਣ 'ਤੇ ਹੀ ਦੱਸਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement