ਦੇਸ਼ ਧ੍ਰੋਹ ਦੇ ਦੋਸ਼ੀ ਸ਼ਰਜੀਲ ਇਮਾਮ ਨੂੰ 5 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Jan 29, 2020, 7:15 pm IST
Updated Feb 1, 2020, 11:50 am IST
ਦੇਸ਼ ਧ੍ਰੋਹ ਦੇ ਦੋਸ਼ ‘ਚ ਗ੍ਰਿਫ਼ਤਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ)...
Sharjeel Imam
 Sharjeel Imam

ਨਵੀਂ ਦਿੱਲੀ: ਦੇਸ਼ ਧ੍ਰੋਹ ਦੇ ਦੋਸ਼ ‘ਚ ਗ੍ਰਿਫ਼ਤਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਸ਼ਰਜੀਲ ਇਮਾਨ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਬਿਹਾਰ ਦੇ ਜਹਾਨਾਬਾਦ ਤੋਂ ਗ੍ਰਿਫ਼ਤਾਰ ਸ਼ਰਜੀਲ ਇਮਾਨ ਨੂੰ ਅੱਜ ਬੁੱਧਵਾਰ ਨੂੰ ਪਟਨਾ ਤੋਂ ਦਿੱਲੀ ਲਿਆਂਦਾ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਜਹਾਨਾਬਾਦ ਕੋਰਟ ਤੋਂ ਮੰਗਲਵਾਰ ਨੂੰ ਦਿਅੱਲੀ ਪੁਲਿਸ ਨੇ ਸ਼ਰਜੀਲ ਨੂੰ ਟ੍ਰਾਂਜਿਟ ਰਿਮਾਂਡ ਉਤੇ ਲਿਆ ਸੀ।

Sharjeel ImamSharjeel Imam

Advertisement

ਹੁਣ ਪੁਲਿਸ ਸ਼ਰਜੀਲ ਤੋਂ ਪੁੱਛਗਿਛ ਕਰੇਗੀ

ਸੁਰੱਖਿਆ ਵਿਵਸਥਾ ਦੇ ਮੱਦੇਨਜਰ ਸ਼ਰਜੀਲ ਇਮਾਮ ਦੀ ਪੇਸ਼ੀ ਪਟਿਆਲਾ ਹਾਉਸ ਕੋਰਟ ਦੇ ਜਸਟਿਸ ਦੇ ਘਰ ‘ਤੇ ਹੋਈ। ਜਸਟਿਸ ਦਾ ਘਰ ਸਿਵਲ ਕੋਰਟ ਕੰਪਲੈਕਸ ਵਿੱਚ ਹੈ। ਇਸਤੋਂ ਪਹਿਲਾਂ ਬੁੱਧਵਾਰ ਦੁਪਹਿਰ ਕ੍ਰਾਇਮ ਬ੍ਰਾਂਚ ਦੀ ਟੀਮ ਸ਼ਰਜੀਲ ਨੂੰ ਲੈ ਕੇ ਦਿੱਲੀ ਪਹੁੰਚੀ।

Sharjeel ImamSharjeel Imam

ਏਅਰਪੋਰਟ ‘ਤੇ ਮੀਡੀਆ ਦੀ ਭੀੜ ਦੇ ਕਾਰਨ ਸ਼ਰਜੀਲ ਨੂੰ ਦੂਜੇ ਗੇਟ ਤੋਂ ਕੱਢਿਆ ਗਿਆ। ਸ਼ਰਜੀਲ ਨੇ ਪਹਿਚਾਣ ਛਿਪਾਉਣ ਲਈ ਬਾਲ ਅਤੇ ਦਾੜੀ ਛੋਟੀ ਕਰਾ ਲਈ ਸੀ। ਪੁਲਿਸ ਨੇ ਉਹ ਕਾਰ ਵੀ ਜਬਤ ਕਰ ਲਈ ਸੀ, ਜਿਸਦੇ ਨਾਲ ਉਹ ਭੱਜਣ ਦੀ ਤਿਆਰੀ ਵਿੱਚ ਸੀ।

Sharjeel ImamSharjeel Imam

ਮੰਗਲਵਾਰ ਦੇਰ ਸ਼ਾਮ ਪੁਲਿਸ ਨੇ ਉਸਨੂੰ ਮੁੱਖ ਕਾਨੂੰਨੀ ਦੰਡਾਧਿਕਾਰੀ (ਸੀਜੇਐਮ) ਦੇ ਸਾਹਮਣੇ ਪੇਸ਼ ਕਰ 36 ਘੰਟੇ ਦੀ ਟਰਾਂਜਿਟ ਰਿਮਾਂਡ ਉੱਤੇ ਲਿਆ। ਉਸਦਾ ਮੈਡੀਕਲ ਕਰਾਉਣ ਤੋਂ ਬਾਅਦ ਪਟਨਾ ਲੈ ਜਾਇਆ ਗਿਆ। ਸੁਰੱਖਿਆ ਦੇ ਲਿਹਾਜ਼ ਤੋਂ ਉਸਨੂੰ ਮਹਿਲਾ ਥਾਣੇ ਵਿੱਚ ਰੱਖਿਆ ਗਿਆ ਸੀ।

Advertisement

 

Advertisement
Advertisement