
ਨਾਗਰਿਕਤਾ ਸੰਸ਼ੋਧਨ ਕਨੂੰਨ (ਸੀਏਏ) ਦੇ ਖਿਲਾਫ ਪ੍ਰਦਰਸ਼ਨਾਂ ਦੌਰਾਨ ਸ਼ਾਹੀਨ ਬਾਗ ਅਤੇ ਜਾਮਿਆ...
ਨਵੀਂ ਦਿੱਲੀ: ਨਾਗਰਿਕਤਾ ਸੰਸ਼ੋਧਨ ਕਨੂੰਨ (ਸੀਏਏ) ਦੇ ਖਿਲਾਫ ਪ੍ਰਦਰਸ਼ਨਾਂ ਦੌਰਾਨ ਸ਼ਾਹੀਨ ਬਾਗ ਅਤੇ ਜਾਮਿਆ ਮਿੱਲਿਆ ਇਸਲਾਮਿਆ ‘ਚ ਭੜਕਾਊ ਭਾਸ਼ਣ ਦੇਣ ਦੇ ਆਰੋਪੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਦੀ ਕਰਾਇਮ ਬ੍ਰਾਂਚ ਨੇ ਬਿਹਾਰ ਰਾਜ ਦੇ ਜਹਾਨਾਬਾਦ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਸ਼ਰਜੀਲ ਦੇ ਜੱਦੀ ਘਰ ‘ਤੇ ਪੁਲਿਸ ਨੇ ਛਾਪੇਮਾਰੀ ਕੀਤੀ ਸੀ।
Sharjeel Imam
ਜਹਾਨਾਬਾਦ ਦੇ ਐਸ.ਪੀ ਮਨੀਸ਼ ਕੁਮਾਰ ਮੁਤਾਬਿਕ, ਕਾਕੋ ਥਾਣੇ ਅਧੀਨ ਪੈਣ ਵਾਲੇ ਇਮਾਮ ਦੇ ਘਰ ‘ਤੇ ਐਤਵਾਰ ਦੀ ਰਾਤ ਛਾਪੇ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਜੇਐਨਯੂ ਵਿਦਿਆਰਥੀ ਦੇ ਖਿਲਾਫ ਦਰਜ ਮਾਮਲਿਆਂ ਦੀ ਜਾਂਚ ਕਰ ਰਹੀ ਕੇਂਦਰੀ ਏਜੇਂਸੀਆਂ ਵੱਲੋਂ ਮਦਦ ਮੰਗੇ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ। ਯੂਨੀਵਰਸਿਟੀ ਦੇ ਸੈਂਟਰ ਫਾਰ ਹਿਸਟੋਰੀਕਲ ਸਟੱਡੀਜ਼ ਵਲੋਂ ਜਾਂਚ ਕਰਨ ਲਈ ਦਿੱਲੀ ਆਇਆ ਸੀ।
Sharjeel Imam
ਸ਼ਰਜੀਲ ਦੇ ਕਥਿਤ ਭੜਕਾਊ ਭਾਸ਼ਣਾਂ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਉਸਦੇ ਖਿਲਾਫ ਦੇਸ਼ ਧ੍ਰੋਹ ਦੇ ਇਲਜ਼ਾਮ ਲਗਾਏ ਗਏ। ਇਸ ਭਾਸ਼ਣਾਂ ਵਿੱਚ ਉਸਨੂੰ ਸੀਏਏ ਦੇ ਮੱਦੇਨਜਰ ਅਸਾਮ ਨੂੰ ਭਾਰਤ ਤੋਂ ਵੱਖ ਕਰਨ ਬਾਰੇ ‘ਚ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਇਸਤੋਂ ਪਹਿਲਾਂ ਅਲੀਗੜ ਮੁਸਲਮਾਨ ਯੂਨੀਵਰਸਿਟੀ (ਏਐਮਯੂ) ਕੈਂਪਸ ਵਿੱਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਇਸ ਇਲਜ਼ਾਮ ਵਿੱਚ ਅਲੀਗੜ ਦੇ ਥਾਣੇ ਵਿੱਚ ਸ਼ਰਜੀਲ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ।
Sharjeel Imam
ਇਸ ਤੋਂ ਇਲਾਵਾ, ਅਸਾਮ ਵਿੱਚ ਸ਼ਰਜੀਲ ਦੇ ਖਿਲਾਫ ਸਖ਼ਤ ਅਤਿਵਾਦ ਵਿਰੋਧੀ ਕਾਨੂੰਨ ਯੂਏਪੀਏ ਦੇ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਸ਼ਰਜੀਲ ਦੇ ਸੁਰਗਵਾਸੀ ਪਿਤਾ ਅਕਬਰ ਇਮਾਮ ਸਥਾਨਕ ਜਦਿਊ ਨੇਤਾ ਸਨ, ਜਿਨ੍ਹਾਂ ਨੇ ਆਪਣੇ ਜੀਵਨਕਾਲ ਵਿੱਚ ਵਿਧਾਨ ਸਭਾ ਚੋਣ ਵੀ ਲੜੀ ਸੀ ਤੇ ਹਾਰ ਗਏ ਸਨ।
Sharjeel Iman
ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਰਜੀਲ ਦੀ ਪ੍ਰੇਸ਼ਾਨ ਮਾਂ ਅਫਸ਼ਾਨ ਰਹੀਮ ਨੇ ਮੀਡੀਆ ਨੂੰ ਕਿਹਾ, “ਮੇਰਾ ਪੁੱਤਰ ਨਿਰਦੋਸ਼ ਹੈ। ਉਸਨੇ ਐਨਆਰਸੀ ਨੂੰ ਲੈ ਕੇ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਜਾਮ ਦੀ ਗੱਲ ਕਹੀ ਹੋਵੇਗੀ ਜਿਸਦੇ ਨਾਲ ਸ਼ਾਇਦ ਸਰਕਾਰ ‘ਤੇ ਅਸਰ ਪਿਆ। ਉਹ ਨੌਜਵਾਨ ਹੈ, ਕੋਈ ਚੋਰ ਜਾਂ ਜੇਬਕਤਰਾ ਨਹੀਂ।