ਕੈਮਰੇ ਸਾਹਮਣੇ ਰਾਕੇਸ਼ ਟਿਕੈਤ ਨੇ ਵਿਅਕਤੀ ਨੂੰ ਜੜਿਆ ਥੱਪੜ, ਕਿਹਾ, ਬੁਰੀ ਮਾਨਸਿਕਤਾ ਵਾਲੇ ਚਲੇ ਜਾਣ  
Published : Jan 29, 2021, 10:11 pm IST
Updated : Jan 29, 2021, 10:11 pm IST
SHARE ARTICLE
Rakesh Tikait
Rakesh Tikait

ਮੀਡੀਆ ਨਾਲ ਗ਼ਲਤ ਵਤੀਰਾ ਕਰ ਰਿਹਾ ਸੀ ਵਿਅਕਤੀ- ਕਿਸਾਨ ਆਗੂ

ਨਵੀਂ ਦਿੱਲੀ : ਬੀਤੀ ਰਾਤ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ ‘ਤੇ ਕੈਮਰੇ ਸਾਹਮਣੇ ਹੀ ਇਕ ਵਿਅਕਤੀ ਦੇ ਥੱਪੜ ਜੜ ਦਿਤਾ। ਉਨ੍ਹਾਂ ਨੇ ਉਸ ਵਿਅਕਤੀ ਨੂੰ ਤੁਰਤ ਮੋਰਚਾ ਛੱਡਣ ਲਈ ਕਿਹਾ। ਥੱਪੜ ਮਾਰਨ ਸਮੇਂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਸਾਡੀ ਜਥੇਬੰਦੀ ਦਾ ਮੈਂਬਰ ਨਹੀਂ ਹੈ। ਉਹ ਲਾਠੀ ਚੁੱਕ ਰਿਹਾ ਸੀ ਅਤੇ ਕੁਝ ਗ਼ਲਤ ਕਹਿਣ ਹੀ ਵਾਲਾ ਸੀ। ਉਹ ਮੀਡੀਆ ਵਾਲਿਆਂ ਨਾਲ ਵੀ ਗ਼ਲਤ ਵਤੀਰਾ ਕਰ ਰਿਹਾ ਸੀ। ਜੋ ਵੀ ਇਥੇ ਗ਼ਲਤ ਇਰਾਦੇ ਜਾਂ ਗ਼ਲਤ ਮਾਨਸਿਕਤਾ ਨਾਲ ਹੈ, ਉਹ ਤੁਰਤ ਇਹ ਜਗ੍ਹਾ ਛੱਡ ਦੇਣ।

Manish Sisodia meets Rakesh TikaitManish Sisodia meets Rakesh Tikait

ਦਸਣਯੋਗ ਹੈ ਕਿ ਗਾਜ਼ੀਪੁਰ ਬਾਰਡਰ ’ਤੇ ਕਿਸਾਨ ਆਗੂ ਦੀ ਅਗਵਾਈ ਵਿਚ ਹਜ਼ਾਰਾਂ ਕਿਸਾਨ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕੇਂਦਰ ਨੇ ਬੀਤੀ ਰਾਤ ਗਾਜ਼ੀਪੁਰ ਬਾਰਡਰ ‘ਤੇ ਕਾਨੂੰਨ-ਵਿਵਸਥਾ ਬਣਾ ਕੇ ਰੱਖਣ ਲਈ ਰੈਪਿਡ ਐਕਸ਼ਨ ਫੋਰਸ ਦੀਆਂ ਚਾਰ ਕੰਪਨੀਆਂ ਦੀ ਤੈਨਾਤੀ ਦੀ ਮਿਆਦ 4 ਫ਼ਰਵਰੀ ਤਕ ਵਧਾ ਦਿਤੀ ਹੈ। 

Rakesh TikaitRakesh Tikait

ਗਾਜ਼ੀਪੁਰ ਬਾਰਡਰ ’ਤੇ ਪ੍ਰਦਰਸ਼ਨਕਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਰਡਰ ਖ਼ਾਲੀ ਕਰਨ ਦਾ ਨੋਟਿਸ ਵੀ ਦਿਤਾ ਹੈ ਪਰ ਕਿਸਾਨਾਂ ਨੇ ਜਗ੍ਹਾ ਖ਼ਾਲੀ ਕਰਨ ਤੋਂ ਨਾਂਹ ਕਰ ਦਿਤੀ ਹੈ। 

Rakesh TikaitRakesh Tikait

ਇਸ ਦੌਰਾਨ ਬੀਤੀ ਰਾਤ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਵੁਕ ਲਹਿਜ਼ੇ ਵਿਚ ਐਲਾਨ ਕੀਤਾ ਸੀ ਕਿ ਉਹ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ ਪਰ ਮੋਰਚਾ ਬਾਰਡਰ ਖ਼ਾਲੀ ਨਹੀਂ ਕਰਨਗੇ। ਰਾਤੋ-ਰਾਤ ਬਦਲੇ ਮਾਹੌਲ ਤੋਂ ਬਾਅਦ ਕਿਸਾਨੀ ਮੋਰਚੇ ਨੂੰ ਹਮਾਇਤ ਦੇਣ ਭਾਰੀ ਗਿਣਤੀ ਵਿਚ ਕਿਸਾਨ ਦਿੱਲੀ ਬਾਰਡਰ ਉਤੇ ਪਹੁੰਚ ਰਹੇ ਹਨ।   

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement