ਰਾਤੋ-ਰਾਤ ਬਦਲੇ ਮਾਹੌਲ ਤੋਂ ਬਾਅਦ ਰਾਕੇਸ਼ ਟਿਕੈਤ ਨੂੰ ਮਿਲਣ ਪਹੁੰਚੇ ਸਿਆਸੀ ਆਗੂ ਜਯੰਤ ਚੌਧਰੀ
Published : Jan 29, 2021, 10:57 am IST
Updated : Jan 29, 2021, 11:07 am IST
SHARE ARTICLE
RLD leader Jayant Chaudhary reaches Ghazipur border to meet Rakesh Tikait
RLD leader Jayant Chaudhary reaches Ghazipur border to meet Rakesh Tikait

ਪ੍ਰਧਾਨ ਮੰਤਰੀ ਸਾਰੇ ਵਿਸ਼ਿਆਂ ‘ਤੇ ਬੋਲਦੇ ਹਨ, ਕਿਸਾਨਾਂ ਬਾਰੇ ਵੀ ਬੋਲਣ- ਜਯੰਤ ਚੌਧਰੀ

ਨਵੀਂ ਦਿੱਲੀ: ਬੀਤੇ ਦਿਨ ਦਿੱਲੀ-ਯੂਪੀ ਬਾਰਡਰ ਗਾਜ਼ੀਪੁਰ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਨੂੰ ਪ੍ਰਦਰਸ਼ਨ ਖ਼ਤਮ ਕਰਨ ਲਈ ਕਿਹਾ ਗਿਆ। ਇਸ ਦੌਰਾਨ ਕਈ ਅਫ਼ਵਾਹਾਂ ਵੀ ਸਾਹਮਣੇ ਆਈਆਂ। ਕਿਸਾਨਾਂ ਨੇ ਮੋਰਚਾ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ।

Rakesh Tikait Rakesh Tikait

ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਵੁਕ ਲਹਿਜ਼ੇ ਵਿਚ ਐਲਾਨ ਕੀਤਾ ਕਿ ਉਹ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ ਪਰ ਬਾਰਡਰ ਖ਼ਾਲੀ ਨਹੀਂ ਕਰਨਗੇ। ਰਾਤੋ-ਰਾਤ ਬਦਲੇ ਮਾਹੌਲ ਤੋਂ ਬਾਅਦ ਕਿਸਾਨੀ ਮੋਰਚੇ ਨੂੰ ਹਮਾਇਤ ਦੇਣ ਲਈ ਭਾਰੀ ਗਿਣਤੀ ਵਿਚ ਕਿਸਾਨ ਦਿੱਲੀ ਬਾਰਡਰ ‘ਤੇ ਪਹੁੰਚ ਰਹੇ ਹਨ।

Rakesh tikaitRakesh tikait

ਇਸ ਦੌਰਾਨ ਆਰਐਲਡੀ ਨੇਤਾ ਜਯੰਤ ਚੌਧਰੀ ਵੀ ਗਾਜ਼ੀਪੁਰ ਬਾਰਡਰ ਪਹੁੰਚੇ ਹਨ। ਉਹਨਾਂ ਕਿਹਾ ਕਿਸਾਨ ਬਹੁਤ ਕੁਝ ਸਹਿ ਲੈਂਦਾ ਹੈ, ਇਹ ਵੀ ਸਹਿ ਲਵੇਗਾ।ਉਹਨਾਂ ਕਿਹਾ ਅੱਜ ਸੰਸਦ ਦੇ ਬਜਟ ਇਜਲਾਸ ਦਾ ਪਹਿਲਾ ਦਿਨ ਹੈ ਅਤੇ ਕਿਸਾਨਾਂ ਦਾ ਮੁੱਦਾ ਸੰਸਦ ਵਿਚ ਵੀ ਚੁੱਕਣਾ ਚਾਹੀਦਾ ਹੈ। ਜੇਕਰ ਸਰਕਾਰ ਪਿੱਛੇ ਹਟਦੀ ਹੈ ਤਾਂ ਇਸ ਨਾਲ ਉਹਨਾਂ ਦੀ ਕਮਜ਼ੋਰੀ ਨਹੀਂ ਝਲਕੇਗੀ।

Rakesh Tikait Rakesh Tikait

ਉਹਨਾਂ ਕਿਹਾ ਪ੍ਰਧਾਨ ਮੰਤਰੀ ਸਾਰੇ ਵਿਸ਼ਿਆਂ ‘ਤੇ ਬੋਲਦੇ ਹਨ, ਕਿਸਾਨਾਂ ਬਾਰੇ ਵੀ ਕੁਝ ਬੋਲਣ। ਪੀਐਮ ਨੂੰ ਕਿਸਾਨਾਂ ਦਾ ਵਿਸ਼ਵਾਸ ਜਿੱਤਣਾ ਹੋਵੇਗਾ। ਦੱਸ ਦਈਏ ਕਿ ਬੀਤੇ ਦਿਨ ਰਾਕੇਸ਼ ਟਿਕੈਤ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਰਾਕੇਸ਼ ਟਿਕੈਤ ਦੇ ਭਰਾ ਨਰੇਸ਼ ਟਿਕੈਤ ਵੀ ਭਾਰੀ ਗਿਣਤੀ ਵਿਚ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਰਵਾਨਾ ਹੋਏ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement