
- ਆਰ ਐਸ ਐਸ ਦੇ ਟੋਲਿਆਂ ਵਲੋਂ ਕਿਸਾਨ ਮੋਰਚਿਆਂ ਤੇ ਹਮਲਿਆਂ ਦੀ ਨਿੰਦਾ
ਨਵੀਂ ਦਿੱਲੀ:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਮੋਦੀ ਸਰਕਾਰ ਵਲੋਂ ਆਰ ਐਸ ਐਸ ਦੇ ਰਾਹੀਂ ਸਿੰਘੂ ਬਾਰਡਰ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਉੱਤੇ ਅਤੇ ਟਿੱਕਰੀ ਬਾਰਡਰ 'ਤੇ ਬੀਕੇਯੂ ਉਗਰਾਹਾਂ ਦੇ ਮੋਰਚੇ 'ਚ ਡਟੇ ਕਿਸਾਨਾਂ ਉੱਤੇ ਮਗਰਲੇ ਪਾਸਿਓਂ ਹਮਲੇ ਕਰਵਾਉਣ ਦੀ ਸਖ਼ਤ ਨਿੰਦਾ ਕੀਤੀ ਹੈ। ਕਿਸਾਨ ਆਗੂਆਂ ਨੇ ਦੇਸ਼ ਦੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਮੋਦੀ ਸਰਕਾਰ ਵੱਲੋਂ ਕਿਸਾਨ ਮੋਰਚਿਆਂ ਉੱਤੇ ਵਿੱਢੇ ਫਾਸ਼ੀ ਹੱਲੇ ਖਿਲਾਫ ਧੜੱਲੇ ਨਾਲ ਡਟਣ ਦਾ ਸੱਦਾ ਦਿੱਤਾ ਹੈ।
PM Modiਅੱਜ ਟਿਕਰੀ ਬਾਰਡਰ 'ਤੇ ਪਕੌੜਾ ਚੌਂਕ ਵਿੱਚ ਲੱਗੀ ਸਟੇਜ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਸਿੰਘੂ ਬਾਰਡਰ 'ਤੇ ਆਰ ਐਸ ਐਸ ਫਿਰਕੂ ਟੋਲੇ ਵਲੋਂ ਕਿਸਾਨਾਂ ਉੱਤੇ ਹਮਲਾ ਕਰਨ ਸਮੇਂ ਪੁਲਿਸ ਵੱਲੋਂ ਮੂਕ ਦਰਸ਼ਕ ਬਣੇ ਰਹਿਣ ਦੀ ਕਾਰਵਾਈ ਭਾਜਪਾ ਹਕੂਮਤ ਦੀ ਵਿਉਂਤਬੱਧ ਤੇ ਗਿਣੀ ਮਿਥੀ ਸਾਜ਼ਿਸ਼ ਦਾ ਮੂੰਹ ਬੋਲਦਾ ਸਬੂਤ ਹੈ। ਉਹਨਾਂ ਦੇਸ਼ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਬੀਤੀ ਰਾਤ ਭਾਜਪਾ ਲਾਣੇ ਤੇ ਪੁਲਿਸ ਵੱਲੋਂ ਗਾਜੀਪੁਰ ਬਾਰਡਰ ਉਤੇ ਕਿਸਾਨਾਂ 'ਤੇ ਬੋਲੇ ਹੱਲੇ ਖਿਲਾਫ ਯੂ ਪੀ ਦੇ ਕਿਸਾਨਾਂ ਵੱਲੋਂ ਤੁਰੰਤ ਹਰਕਤ ਆਉਣ ਰਾਹੀਂ ਮੋਦੀ ਹਕੂਮਤ ਖਿਲਾਫ ਕੰਧ ਬਣਕੇ ਖੜਨ ਵਾਲੇ ਸ਼ਲਾਘਾਯੋਗ ਕਦਮ ਦੀ ਤਰਜ਼ 'ਤੇ ਮੈਦਾਨ 'ਚ ਨਿੱਤਰਨ।
Farmer protest ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਦਿਨੋ-ਦਿਨ ਵਧ ਰਹੇ ਕਿਸਾਨ ਸੰਘਰਸ਼ ਉਤੇ ਖ਼ਾਲਸਤਾਨੀ ਲੇਬਲ ਲਾਉਣ ਰਾਹੀਂ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਗਵਾਂਢੀ ਸੂਬਿਆਂ ਦੇ ਕਿਸਾਨਾਂ ਨਾਲ਼ ਟਕਰਾ ਖੜ੍ਹਾ ਕਰਨ ਰਾਹੀਂ ਇਸ ਇਤਹਾਸਕ ਕਿਸਾਨ ਘੋਲ਼ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ। ਉਹਨਾਂ ਦੇਸ਼ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਕਾਰਪੋਰੇਟ ਘਰਾਣਿਆਂ ਤੋਂ ਜ਼ਮੀਨਾਂ ਤੇ ਜਾਨਾਂ ਬਚਾਉਣ ਵਰਗੇ ਮਸਲਿਆਂ 'ਤੇ ਚੱਲ ਰਹੇ ਕਿਸਾਨ ਸੰਘਰਸ਼ ਦੀ ਰਾਖੀ ਲਈ ਅੱਗੇ ਆਉਣ।
farmer protest ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਆਖਿਆ ਕਿ ਕਿਸਾਨ ਸੰਘਰਸ਼ ਦੀ ਧਾਰ ਤਿੰਨੇ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਨਾਲ਼ ਸਬੰਧਤ ਆਰਡੀਨੈਂਸ ਰੱਦ ਕਰਾਉਣ ਅਤੇ ਪੂਰੇ ਮੁਲਕ 'ਚ ਸਭਨਾਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਉੱਤੇ ਸਰਕਾਰੀ ਖਰੀਦ ਦੀ ਸੰਵਿਧਾਨਕ ਗਾਰੰਟੀ ਕਰਾਉਣ ਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਾਉਣ ਆਦਿ ਉਤੇ ਕੇਂਦਰਿਤ ਰੱਖਦੇ ਹੋਏ ਦਲੇਰੀ ਨਾਲ ਅੱਗੇ ਵੱਧੋ।
Farmer protestਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਸਾਨਾਂ ਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਧਰਮ ਨਿਰਪੱਖ ਤੇ ਜੁਝਾਰ ਕਿਸਾਨ ਸੰਘਰਸ਼ ਦੇ ਝੰਡੇ ਬੁਲੰਦ ਕਰਦੇ ਹੋਏ ਕਿਸਾਨ ਘੋਲ਼ 'ਚ ਸਿਆਸੀ ਪਾਰਟੀਆਂ ਤੇ ਖ਼ਾਲਸਤਾਨੀਆ ਦੀ ਕਿਸਾਨ ਘੋਲ਼ ਵਿੱਚ ਘੁਸਪੈਠ ਨੂੰ ਰੋਕਣ ਲਈ ਮੈਦਾਨ 'ਚ ਨਿੱਤਰੋ। ਗੁਰਪ੍ਰੀਤ ਕੌਰ ਬਰਾਸ ਨੇ ਨੌਜਵਾਨਾ ਨੂੰ ਸੱਦਾ ਦਿੱਤਾ ਕਿ ਉਹ ਕਿਸਾਨ ਕਾਫ਼ਲਿਆਂ ਤੇ ਕਿਸਾਨ ਆਗੂਆਂ ਦੀ ਰਾਖੀ ਲਈ ਵਲੰਟੀਅਰ ਟੀਮਾਂ ਚ ਸ਼ਾਮਲ ਹੋਣ। ਉਹਨਾਂ ਮੰਗ ਕੀਤੀ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਕਿਸਾਨਾਂ ਤੇ ਕਿਸਾਨ ਆਗੂਆਂ ਤੇ ਪਾਏ ਕੇਸ ਰੱਦ ਕੀਤੇ ਜਾਣ ਅਤੇ ਗਿਰਫ਼ਤਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।
photoਇਸ ਮੌਕੇ ਹਰਿਆਣਾ ਦੇ ਕਿਸਾਨ ਆਗੂ ਸਤਵੀਰ ਫੌਗਾਟ ਵਜ਼ੀਰ ਸਿੰਘ ਤੇ ਜਸਵੀਰ ਸਿੰਘ ਭਾਟੀ ਨੇ ਐਲਾਨ ਕੀਤਾ ਕਿ ਹਰਿਆਣਾ ਦੇ ਕਿਸਾਨ ਪਹਿਲਾਂ ਨਾਲੋਂ ਵੀ ਵਧੇਰੇ ਗਿਣਤੀ, ਜੋਸ਼ ਤੇ ਧੜੱਲੇ ਨਾਲ ਕਿਸਾਨ ਮੋਰਚਿਆਂ ਵਿੱਚ ਸ਼ਾਮਲ ਹੋਣਗੇ । ਉਹਨਾ ਕਿਹਾ ਕਿ ਹਰਿਆਣਾ ਦੇ ਕਿਸਾਨ ਮੋਦੀ ਤੇ ਖੱਟਰ ਸਰਕਾਰ ਵੱਲੋਂ ਕਿਸਾਨਾਂ ਚ ਵੰਡੀਆਂ ਪਾਉਣ ਦੀਆਂ ਸਾਜ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ। ਸਾਰੇ ਹੀ ਕਿਸਾਨ ਬੁਲਾਰਿਆਂ ਨੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਿਸਾਨ ਮੋਰਚਿਆਂ 'ਤੇ ਹੋ ਰਹੇ ਹਮਲਿਆਂ ਖਿਲਾਫ ਥਾਂ ਥਾਂ ਉੱਤੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਵਿਸ਼ਾਲ ਲੋਕ ਲਹਿਰ ਖੜ੍ਹੀ ਕਰਨ।